ਅੱਜ ਕਿੰਨਾਂ ਹੈ ਪਿਆਰਾ ਮੌਸਮ ।
ਦੇਵੇ ਪਿਆਰ ਹੁਲਾਰਾ ਮੌਸਮ ।
ਸਾਡੀ ਕਿਸਮਤ ਦੀ ਪੋਥੀ ਤੇ ,
ਚਮਕੂ ਬਣਕੇ ਤਾਰਾ ਮੌਸਮ ।
ਪਿਆਰ ਕਹਾਣੀ ਯਾਦ ਕਰੌਦੈ ,
ਅੱਜ ਇਹ ਫੇਰ ਦੁਵਾਰਾ ਮੌਸਮ ।
ਇਸ਼ਕ ਦੀ ਉਮਰ ਵਧਾ ਚੱਲਿਆ ਹੈ,
ਭਰ ਕੇ ਪਿਆਰ ਹੁਗਾਰਾ ਮੌਸਮ ।
ਵਿਛੜੇ ਯਾਰ ਮਿਲਾ ਕੇ ਚੱਲਿਆ ,
ਕਿੰਨਾਂ ਹੈ ਇਹ ਸੱਚਿਆਰਾ ਮੌਸਮ ।
ਸਿੱਧੂਆ ਤੇਰੇ ਜਾਣ ਤੋ ਪਿਛੋਂ ,
ਬਣਿਆ ਫੇਰ ਅੰਗਿਆਰਾ ਮੌਸਮ ।