ਕਈ ਵਾਰੀ ਸਾਡੇ ਕੋਲੋਂ ਕੋਈ ਗ਼ਲਤੀ ਹੋ ਜਾਏ ਤਾਂ ਅਸੀ ਬੜੀ ਚਲਾਕੀ ਨਾਲ ਉਸ 'ਤੇ ਪੜਦਾ ਪਾ ਲੈਂਦੇ ਹਾਂ। ਅਸੀਂ ਆਪਣੀ ਗ਼ਲਤੀ ਨੂੰ ਮਾਮੂਲੀ ਗੱਲ ਜਾਂ ਆਮ ਗੱਲ ਕਹਿ ਕੇ ਟਾਲਣ ਦੀ ਕੋਸ਼ਿਸ਼ ਕਰਦੇ ਹਾਂ।ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਜਿਹੀ ਗ਼ਲਤੀ ਕਰਨਾ ਤਾਂ ਮਨੁੱਖੀ ਫਿਤਰਤ ਦਾ ਅੰਗ ਹੈ। ਇਸ ਲਈ ਅਜਿਹੀ ਗ਼ਲਤੀ ਦਾ ਸਾਡੀ ਜ਼ਿੰਦਗੀ 'ਤੇ ਕੋਈ ਅਸਰ ਨਹੀਂ ਪੈਂਦਾ। ਅਸੀਂ ਆਪਣੀ ਭੁੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ।ਇਸ ਲਈ ਅਸੀਂ ਸੁਭਾਵਕ ਹੀ ਕਹਿ ਦਿੰਦੇ ਹਾਂ ਕਿ ਕੋਈ ਗੱਲ ਨਹੀਂ ਇਨਸਾਨ ਗ਼ਲਤੀ ਦਾ ਪੁਤਲਾ ਹੈ। ਭਾਵ ਅਸੀਂ ਅਜਿਹਾ ਕਹਿ ਕੇ ਅੱਗੋਂ ਵੀ ਅਜਿਹੀਆਂ ਗ਼ਲਤੀਆਂ ਕਰਨ ਦਾ ਲਾਇਸੈਂਸ ਲੈ ਲੈਂਦੇ ਹਾਂ। ਇਸ ਦਾ ਮਤਲਬ ਹੈ ਕੇ ਅੱਗੇ ਤੋਂ ਵੀ ਅਸੀਂ ਅਜਿਹੀਆਂ ਗ਼ਲਤੀਆਂ ਕਰਦੇ ਹੀ ਰਹਾਂਗੇ, ਤੁਸੀਂ ਇਨ੍ਹਾਂ ਨੂੰ ਗ਼ਲਤੀਆਂ ਨਾ ਮੰਨਣਾ ਅਤੇ ਇਨ੍ਹਾਂ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਬਰਦਾਸ਼ਤ ਕਰ ਲੈਣਾ।। ਆਪਣੇ ਇਸ ਵਿਚਾਰ ਨੂੰ ਅਸੀਂ ਹੋਰ ਅੱਗੇ ਵਧਾਉਂਦੇ ਹੋਏ ਕਹਿੰਦੇ ਹਾਂ ਕਿ ਗ਼ਲਤੀ ਕਰਨਾ ਮਨੁੱਖ ਦਾ ਕੰਮ ਹੈ ਅਤੇ ਮੁਆਫ ਕਰਨਾ ਦੇਵਤਿਆਂ ਦਾ ਕੰਮ ਹੈ। ਅਸੀਂ ਮਨੁੱਖ ਹਾਂ ਇਸ ਲਈ ਗ਼ਲਤੀ ਕਰਦੇ ਹੀ ਰਹਾਂਗੇ। ਕਰ ਲਓ ਜੋ ਕਰਨਾ ਹੈ, ਅਸੀ ਨਹੀਂ ਸੁਧਰਾਂਗੇ।ਫਿਰ ਹੋਰ ਸਿਤਮ ਦੇਖੋ ਕਿ ਮੁਆਫ ਕਰਨਾ ਦੇਵਤਿਆਂ ਦਾ ਕੰਮ ਹੈ ਪਰ ਅਸੀਂ ਕੋਈ ਦੇਵਤੇ ਤਾਂ ਹੈ ਨਹੀਂ, ਅਸੀਂ ਤਾਂ ਮਨੁੱਖ ਹਾਂ। ਇਸ ਲਈ ਸਾਡੀ ਮਰਜ਼ੀ ਹੈ ਕਿ ਅਸੀਂ ਤੁਹਾਡੀ ਗ਼ਲਤੀ ਮੁਆਫ ਕਰੀਏ ਜਾਂ ਨਾ ਕਰੀਏ। ਪਰ ਭਲੇ ਲੋਕੋ ਗ਼ਲਤੀ ਤਾਂ ਗ਼ਲਤੀ ਹੀ ਹੈ। ਸਾਡੀ ਹਰ ਗ਼ਲਤੀ ਸਾਡੀ ਅਤੇ ਸਾਡੇ ਨਾਲ ਦਿਆਂ ਦੀ ਜ਼ਿੰਦਗੀ ਤੇ ਕੁਝ ਨਾ ਕੁਝ ਅਸਰ ਜ਼ਰੂਰ ਪਾਉਂਦੀ ਹੀ ਹੈ।ਜਿੰਨੀ ਵੱਡੀ ਗ਼ਲਤੀ ਉਨਾਂ ਉਸ ਦਾ ਨਾਹ ਪੱਖੀ ਪ੍ਰਭਾਵ ਪਵੇਗਾ ਹੀ ਪਵੇਗਾ। ਜ਼ਰਾ ਸੋਚੋ ਕਿ ਜੇ ਪਟਰੋਲ ਤੇ ਕੋਈ ਗ਼ਲਤੀ ਨਾਲ ਜਾਂ ਜਾਣ ਬੁੱਝ ਕੇ ਮਾਚਸ ਦੀ ਜਲਦੀ ਹੋਈ ਤੀਲੀ ਸੁੱਟ ਦੇਵੇ ਤਾਂ ਉਸ ਦਾ ਕੀ ਨਤੀਜਾ ਨਿਕਲੇਗਾ? ਮਾਚਸ ਦੀ ਜਲਦੀ ਹੋਈ ਤੀਲੀ ਜੰਗਲਾਂ ਦੇ ਜੰਗਲ ਅਤੇ ਸ਼ਹਿਰਾਂ ਦੇ ਸ਼ਹਿਰ ਸਾੜ੍ਹ ਕੇ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ। ਅਜਿਹੀ ਬਜ਼ੱਰ ਗ਼ਲਤੀ ਨਾਲ ਮਨੁੱਖਤਾ ਦਾ ਅਤੇ ਜਾਇਦਾਦ ਦਾ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹੈ? ਇਸ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਕੀ ਅਜਿਹੀ ਗ਼ਲਤੀ ਨੂੰ ਜ਼ਿੰਦਗੀ ਦਾ ਆਮ ਵਰਤਾਰਾ ਕਹਿ ਕੇ ਮੁਆਫ ਕੀਤਾ ਜਾ ਸਕਦਾ ਹੈ? ਨਹੀਂ ਨਾ? ਜੇ ਨਹੀਂ ਤਾਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਗ਼ਲਤੀ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ। ਹਰ ਕੰਮ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਜੇ ਕੋਈ ਛੋਟਾ ਬੱਚਾ ਵੀ ਕੋਈ ਗ਼ਲਤੀ ਕਰੇ ਤਾਂ ਉਸ ਨੂੰ ਅੱਖੌ ਪਰੋਖਿਆਂ ਨਹੀਂ ਕਰਨਾ ਚਾਹੀਦਾ।ਬੱਚੇ ਨੂੰ ਉਸ ਦੀ ਗ਼ਲਤੀ ਦਾ ਪਿਆਰ ਨਾਲ ਅਹਿਸਾਸ ਕਰਾਉਣਾ ਚਾਹੀਦਾ ਹੈ ਅਤੇ ਉਸ ਦੀ ਗ਼ਲਤੀ ਦੇ ਹੋਣ ਵਾਲੇ ਨੁਕਸਾਨ ਦੱਸਣੇ ਚਾਹੀਦੇ ਹਨ ਤਾਂ ਕਿ ਬੱਚਾ ਅੱਗੇ ਤੋਂ ਅਜਿਹੀ ਗ਼ਲਤੀ ਦੁਬਾਰਾ ਦੁਹਰਾਉਣ ਤੋਂ ਸੰਕੋਚ ਕਰੇ।
ਕਈ ਵਾਰੀ ਕਿਸੇ ਇਕ ਮਨੁੱਖ ਦੀ ਗ਼ਲਤੀ ਦਾ ਸੰਤਾਪ ਉਸ ਦੀ ਉਲਾਦ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਰਾਵਣ ਦੀ ਗ਼ਲਤੀ ਦਾ ਫ਼ਲ ਉਸ ਦੇ ਸਾਰੇ ਖਾਨਦਾਨ ਅਤੇ ਪੂਰੀ ਪਰਜਾ ਨੂੰ ਭੁਗਤਣਾ ਪਿਆ। ਇਸੇ ਤਰ੍ਹਾਂ ਦੁਰਯੋਦਨ ਦੀ ਗ਼ਲਤੀ ਅਤੇ ਦੁਸ਼ਵਾਰੀਆਂ, ਸੀਤਾ ਹਰਨ ਅਤੇ ਰਾਵਣ ਨਾਲ ਭਿਅੰਕਰ ਯੁੱਧ ਜਹੀਆਂ ਘਟਨਾਵਾਂ ਵਾਪਰੀਆਂ। ਇੱਥੇ ਹੀ ਬਸ ਨਹੀਂ ਸੀਤਾ ਨੂੰ ਦੁਬਾਰਾ ਬਨਵਾਸ ਮਿਲਨਾ ਅਤੇ ਫਿਰ ਧਰਤੀ ਦੇ ਗਰਬ ਵਿਚ ਸਮਾ ਜਾਣਾ ਇਸੇ ਸਭ ਦਾ ਹੀ ਨਤੀਜਾ ਸੀ। ਹੋਰ ਤਾਂ ਹੋਰ ਦਸਰਥ ਦੇ ਪੋਤਿਆਂ ਲਵ ਅਤੇ ਕੁਸ਼ ਨੂੰ ਆਪਣਾ ਬਚਪਨ ਜੰਗਲ ਦੀਆਂ ਦੁਸ਼ਵਾਰੀਆਂ ਅਤੇ ਪਿਤਾ ਦੇ ਹੁੰਦਿਆਂ ਹੋਇਆਂ ਵੀ ਅਨਾਥਾਂ ਦੀ ਤਰ੍ਹਾਂ ਹੀ ਬਿਤਾਉਣਾ ਪਿਆ। ਜੇ ਕੋਈ ਲੜਕੀ ਗਲਤ ਕੰਮ ਕਰ ਬੈਠੇ ਤਾਂ ਉਸ ਦਾ ਫ਼ਲ ਵੀ ਉਸ ਦੇ ਮਾਂ ਬਾਪ, ਭੈਣ ਭਰਾ ਕੇ ਗਰੀਬਾਂ ਦੀ ਹੱਕ ਹਲਾਲ ਦੀ ਕਮਾਈ ਨੂੰ ਲੁੱਟਿਆਂ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਖੁਨ ਚੂਸਿਆ ਜਾ ਰਿਹਾ ਹੈ।
ਕਈ ਵਾਰੀ ਅਸੀਂ ਸਾਹਮਣੇ ਕੋਈ ਔਖਾ ਕੰਮ, ਮੁਸੀਬਤ ਜਾਂ ਚੁਣੌਤੀ ਦੇਖ ਕੇ ਘਬਰਾ ਜਾਂਦੇ ਹਾਂ ਅਤੇ ਉਸ ਨੂੰ ਅਣਦੇਖਿਆਂ ਕਰਨ ਦੀ ਗ਼ਲਤੀ ਕਰ ਬੈਠਦੇ ਹਾਂ। ਮੁਸੀਬਤ ਨੂੰ ਸਾਹਮਣੇ ਦੇਖ ਕੇ ਅੱਖਾਂ ਮੀਟਣ ਨਾਲ ਮੁਸੀਬਤ ਖਤਮ ਨਹੀਂ ਹੋ ਜਾਂਦੀ। ਮੁਸੀਬਤਾਂ ਅਤੇ ਚੁਣੌਤੀਆਂ ਦਾ ਹੌਸਲੇ ਹੈ। ਉਨ੍ਹਾਂ ਦਾ ਹੱਲ ਕੱਢਣਾ ਪੈਂਦਾ ਹੈ। ਜ਼ਿੰਦਗੀ ਵਿਚ ਕੋਈ ਮੁਸ਼ਕਲ ਐਸੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਇਸ ਲਈ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਮਰਦਾਂ ਦੀ ਤਰ੍ਹਾਂ ਹੌਸਲੇ ਨਾਲ ਸਾਹਮਣਾ ਕਰੋ। ਔਖੇ ਸਮੇਂ ਵਿਚੋਂ ਜੇਤੂ ਬਣ ਕੇ ਦੇਖ ਕੇ ਕਦੀ ਅੱਖਾਂ ਬੰਦ ਨਾ ਕਰੋ। ਉਸ ਨੂੰ ਟਾਲੋ ਨਾ। ਜੇ ਅਸੀਂ ਕਿਸੇ ਮੁਸ਼ਕਲ ਦਾ ਸਮੇਂ ਸਿਰ ਹੱਲ ਨਹੀਂ ਕੱਢਦੇ ਤਾਂ ਉਹ ਦਿਨ ਬਦਿਨ ਵੱਡੀ ਅਤੇ ਭਿਆਨਕ ਹੋ ਜਾਂਦੀ ਹੈ ਅਤੇ ਇਕ ਦਿਨ ਜਿੰਨ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਖੜੀ ਹੋ ਜਾਂਦੀ ਹੈ। ਕਈ ਵਾਰੀ ਸਾਡੀ ਜਾਨ ਵੀ ਲੈ ਬੈਠਦੀ ਹੈ।
ਰਾਈ ਦੇ ਹੀ ਪਹਾੜ ਬਣਦੇ ਹਨ ਅਤੇ ਬੀਜ ਦੇ ਹੀ ਦਰਖ਼ਤ ਬਣਦੇ ਹਨ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਹਰ ਪਰਬਤ ਦੀ ਕੋਈ ਰਾਈ ਹੁੰਦੀ ਹੈ ਅਤੇ ਹਰ ਦਰਖਤ ਦਾ ਹੀ ਕੋਈ ਬੀਜ ਹੁੰਦਾ ਹੈ। ਇਸੇ ਤਰ੍ਹਾਂ ਹਰ ਤਬਾਹੀ ਦਾ ਵੀ ਕਾਰਨ ਕੋਈ ਨਾ ਕੋਈ ਮਨੁੱਖੀ ਗ਼ਲਤੀ ਹੀ ਹੁੰਦਾ ਹੈ। ਜਿਸ ਗ਼ਲਤੀ ਦੇ ਇਤਨੇ ਭਿਆਨਕ ਸਿੱਟੇ ਨਿਕਲ ਸਕਦੇ ਹਨ ਕੀ ਉਸ ਨੂੰ ਸ਼ੁਰੂ ਤੋਂ ਹੀ ਸੁਧਾਰ ਲੈਣਾ ਚਾਹੀਦਾ ਹੈ। ਅੰਗ੍ਰੇਜ਼ੀ ਵਿਚ ਕਹਿੰਦੇ ਹਨ ਕਿ ਂਪਿ ਟਹe eਵਲਿ ਨਿ ਟਹe ਬੁਦ ਭਾਵ ਬੁਰਿਆਈ ਨੂੰ ਸ਼ੁਰੂ ਵਿਚ ਹੀ ਖਤਮ ਕਰ ਦਿਓ ਨਹੀਂ ਤਾਂ ਇਹ ਵੱਡੀ ਹੋ ਕਿ ਤੁਹਾਨੂੰ ਬਹੁਤ ਤੰਗ ਕਰੇਗੀ। ਕਈ ਵਾਰੀ ਸਾਨੂੰ ਛੋਟੀ ਜਹੀ ਗ਼ਲਤੀ ਦਾ ਭੁਗਤਾਣ ਬਹੁਤ ਵੱਡਾ ਨੁਕਸਾਨ ਸਹਿ ਕਿ ਕਰਨਾ ਪੈਂਦਾ ਹੈ। ਘੜੀ ਦਾ ਖੁੱਥਾ ਕੋਹਾਂ ਤੇ ਜਾ ਪੈਂਦਾ ਹੈ।ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਜਦ ਤੱਕ ਜ਼ਿੰਦਗੀ ਵਿਚ ਕੋਈ ਦੁੱਖ ਜਾਂ ਮੁਸੀਬਤ ਨਾ ਆਏ ਤਦ ਤੱਕ ਬੰਦੇ ਦੀਆਂ ਅੱਖਾਂ ਨਹੀਂ ਖੁੱਲਦੀਆਂ। ਬੱਚਾ ਡਿੱਗ ਡਿੱਗ ਕੇ ਹੀ ਵੱਡਾ ਹੁੰਦਾ ਹੈ। ਬੰਦਾ ਠੋਕ੍ਹਰਾਂ ਖਾ ਕੇ ਹੀ ਸਿਆਣਾ ਬਣਦਾ ਹੈ ਅਤੇ ਅੱਗੇ ਤੋਂ ਆਪਣਾ ਬਚਾਅ ਕਰਦਾ ਹੈ ਇਸ ਨਾਲ ਹੀ ਉਸ ਦੀ ਜ਼ਿੰਦਗੀ ਅੱਗੇ ਤੋਂ ਸਹਿਜ ਨਾਲ ਚਲਦੀ ਹੈ।
ਸੜਕਾਂ 'ਤੇ ਰੋਜ਼ ਕਈ ਹਾਦਸੇ ਹੁੰਦੇ ਹਨ ਅਤੇ ਲੱਖਾਂ ਹੀ ਮਨੁੱਖਾਂ ਦੀਆਂ ਕੀਮਤੀ ਜ਼ਿੰਦਗੀਆਂ ਇਨ੍ਹਾਂ ਹਾਦਸਿਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ। ਇਹ ਹਾਦਸੇ ਮਨੁੱਖਾ ਗ਼ਲਤੀਆਂ ਕਾਰਨ ਹੀ ਵਾਪਰ ਰਹੇ ਹਨ। ਜੇ ਅਸੀਂ ਸਾਵਧਾਨੀ ਵਰਤੀਏ ਭਾਵ ਕਾਹਲੀ ਨਾ ਕਰੀਏ ਅਤੇ ਟਰੈਫਿਕ ਦੇ ਨਿਯਮਾ ਅਨੁਸਾਰ ਚਲੀਏ ਤਾਂ ਇਹ ਕਿਸੇ ਹੱਦ ਤੱਕ ਘਟ ਸਕਦੇ ਹਨ। ਜ਼ਰੂਰਤ ਹੈ ਸਾਵਧਾਨੀ ਦੀ। ਇਸੇ ਲਈ ਕਹਿੰਦੇ ਹਨ-ਸਾਵਧਾਨੀ ਹਟੀ, ਦੁਰਘਨਾ ਘਟੀ।ਜੋ ਦਿਨ ਬਦਿਨ ਭਿਅੰਕਰ ਬੀਮਾਰੀਆਂ ਫੈਲ੍ਹ ਰਹੀਆਂ ਹਨ ਇਹ ਵੀ ਸਡੀ ਗ਼ਲਤੀ ਕਾਰਨ ਹੀ ਹਨ। ਚਾਹੇ ਉਹ ਸਾਡੇ ਗਲਤ ਖਾਣ ਪੀਣ ਨਾਲ ਹਨ ਜਾਂ ਗੈਰ ਕੁਦਰਤੀ ਵਰਤਾਰੇ ਕਰ ਕੇ ਹਨ। ਅਸੀਂ ਪ੍ਰਤੀ ਦਿਨ ਦਰੱਖ਼ਤਾਂ ਨੂੰ ਕੱਟ ਕੇ ਕੁਦਰਤ ਦਾ ਸੰਤੁਲਨ ਵਿਗਾੜ ਰਹੇ ਹਾਂ। ਹਵਾ, ਪਾਣੀ ਅਤੇ ਆਵਾਜ ਦਾ ਪ੍ਰਦੂਸ਼ਨਣ ਫੈਲਾ ਰਹੇ ਹਾਂ।ਸਾਡੀਆਂ ਗ਼ਲਤੀਆਂ ਸਾਨੂੰ ਲਗਾਤਾਰ ਤਬਾਹੀ ਵਲ ਲਿਜਾ ਰਹੀਆਂ ਹਨ। ਕੁਦਰਤ ਦੇ ਭਿਆਨਕ ਵਰਤਾਰੇ ਕਰ ਕੇ ਵੀ ਤਬਾਹੀ ਮਚ ਰਹੀ ਹੈ। ਇਹ ਵੀ ਮਨੁੱਖ ਦੀਆਂ ਗ਼ਲਤੀਆਂ ਅਤੇ ਕੁਦਰਤ ਨਾਲ ਛੇੜ ਛਾੜ ਦਾ ਨਤੀਜਾ ਹੀ ਹੈ। ਸਾਡੀਆਂ ਇਹ ਗ਼ਲਤੀਆਂ ਇਕ ਦਿਨ ਮਨੁੱਖਤਾ ਨੂੰ ਰਸਾਤਲ ਵਲ ਲੈ ਜਾਣਗੀਆਂ। ਇਨ੍ਹਾਂ ਗ਼ਲਤੀਆਂ ਤੋਂ ਬਚਣ ਲਈ ਸਾਨੂੰ ਬਹੁਤ ਸਾਵਧਾਨੀ ਦੀ ਲੋੜ ਹੈ। ਆਪਣੀਆਂ ਗ਼ਲਤੀਆਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਕੋਈ ਕੰਮ ਕਾਹਲੀ ਅਤੇ ਬੇਧਿਆਨੀ ਨਾਲ ਨਹੀਂ ਕਰਨਾ ਚਾਹੀਦਾ। ਸਹਿਜ ਵਿਚ ਰਹਿਣਾ ਚਾਹੀਦਾ ਹੈ। ਦੂਸਰੇ ਦੇ ਦੁੱਖ ਤਕਲੀਫ ਅਤੇ ਨੁਕਸਾਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਆਪ ਦੂਸਰੇ ਦੇ ਦੁੱਖਾਂ ਦਾ ਕਾਰਨ ਕਿਓਂ ਬਣੀਏ?
ਹਰ ਗ਼ਲਤੀ ਦਾ ਨਤੀਜਾ ਨਾਂਹ ਪੱਖੀ ਹੀ ਨਿਕਲਦਾ ਹੈ। ਸਾਡੀ ਹਰ ਗ਼ਲਤੀ ਸਾਡੇ ਕਦ ਨੂੰ ਬੋਨਾ ਬਣਾਉਂਦੀ ਹੈ। ਸਾਡੀ ਸ਼ਖਸੀਅਤ ਨੂੰ ਢਾਹ ਲਾਉਂਦੀ ਹੈ ਅਤੇ ਸਾਨੂੰ ਆਪਣੀ ਅਤੇ ਦੂਜਿਆਂ ਦੀ ਨਜ਼ਰ ਵਿਚ ਸ਼ਰਮਿੰਦਾ ਕਰਦੀ ਹੈ।ਕਈ ਵਾਰੀ ਸਾਡੀ ਛੋਟੀ ਜਹੀ ਗ਼ਲਤੀ ਸਾਨੂੰ ਇਤਨਾ ਨੁਕਸਾਨ ਪਹੁੰਚਾਉਂਦੀ ਹੈ ਜਿਸ ਦੀ ਕਦੀ ਭਰਪਾਈ ਨਹੀਂ ਹੁੰਦੀ। ਐਸੀ ਗ਼ਲਤੀ ਸਾਡੀ ਪੂਰੀ ਜ਼ਿੰਦਗੀ ਤਬਾਹ ਕਰ ਕੇ ਰੱਖ ਦਿੰਦੀ ਹੈ।ਸਾਡੇ ਗੁੱਸੇ ਭਰੇ ਦੋ ਬੋਲ ਸਾਡੇ ਪਿਆਰ ਭਰੇ ਰਿਸ਼ਤਿਆਂ ਨੂੰ ਸਦਾ ਲਈ ਤੋੜ ਕੇ ਰੱਖ ਦਿੰਦੇ ਹਨ। ਸਾਡੀ ਛੋਟੀ ਜਹੀ ਲਾਪਰਵਾਹੀ ਵੀ ਸਾਨੂੰ ਬਹੁਤ ਨੁਕਸਾਨ ਦਿੰਦੀ ਹੈ। ਸਾਡੇ ਕੁਝ ਮਿੰਟ ਦੀ ਦੇਰੀ ਨਾਲ ਚਲਣ ਕਾਰਨ ਅਸੀਂ ਇਮਤਿਹਾਨ ਦੇ ਹਾਲ ਵਿਚ ਦਾਖਲ ਹੋਣ ਤੋਂ ਰੋਕੇ ਜਾ ਸਕਦੇ ਹਾਂ ਜਿਸ ਦੇ ਸਿੱਟੇ ਵਜੋਂ ਸਾਡਾ ਸਾਰਾ ਭਵਿਖ ਬਰਬਾਦ ਹੋ ਸਕਦਾ ਹੈ। ਇਕ ਮਿੰਟ ਦੀ ਦੇਰੀ ਕਾਰਨ ਅਸੀਂ ਜਹਾਜ ਜਾਂ ਗੱਡੀ ਫੜਨ ਤੋਂ ਖੁੰਝ ਸਕਦੇ ਹਾਂ ਅਤੇ ਸਾਡਾ ਅਥਾਹ ਨੁਕਸਾਨ ਵੀ ਹੋ ਸਕਦਾ ਹੈ। ਇਸ ਦੇ ਉਲਟ ਸਾਡੀ ਥੋੜ੍ਹੀ ਜਹੀ ਸਮੇਂ ਸਿਰ ਦਿੱਤੀ ਹੋਈ ਮਦਦ ਕਿਸੇ ਦੁਰਘਟਨਾ ਗ੍ਰਸਤ ਬੰਦੇ ਦੀ ਜਾਨ ਬਚਾ ਸਕਦੀ ਹੈ ਅਤੇ ਥੋੜ੍ਹੀ ਜਹੀ ਅਣਗਹਿਲੀ ਕਿਸੇ ਦੀ ਜਾਨ ਲੈ ਵੀ ਸਕਦੀ ਹੈ। ਹੁਣ ਇਸ ਦਾ ਫੈਸਲਾ ਅਸੀਂ ਕਰਨਾ ਹੈ ਕਿ ਕਿ ਕੀ ਅਸੀਂ ਥੋੜ੍ਹੀ ਜਹੀ ਅਣਗਹਿਲੀ ਕਰ ਕੇ ਕਿਸੇ ਦੀ ਜਾਨ ਲੈਣੀ ਹੈ ਜਾਂ ਥੋੜ੍ਹੀ ਜਹੀ ਸਾਵਧਾਨੀ ਵਰਤ ਕੇ ਕਿਸੇ ਦੀ ਜਾਨ ਬਚਾਉਣੀ ਹੈ।
ਜੇ ਅਸੀਂ ਕੋਈ ਮਹਾਨ ਕੰਮ ਸ਼ੁਰੂ ਕਰਨ ਲੱਗੇ ਹਾਂ ਤਾਂ ਅਗਰ ਅਸੀਂ ਪਹਿਲਾਂ ਹੀ ਸੋਚ ਲਈਏ ਕਿ ਛੋਟੀਆਂ ਛੋਟੀਆਂ ਗ਼ਲਤੀਆਂ ਤਾਂ ਬੰਦੇ ਕੋਲੋਂ ਅਕਸਰ ਹੋ ਜਾਂਦੀਆਂ ਹੀ ਹਨ ਇਨ੍ਹਾਂ ਨਾਲ ਸਾਡੇ ਐਡੇ ਵੱਡੇ ਪਰੋਜੈਕਟ ਤੇ ਕੋਈ ਫਰਕ ਨਹੀਂ ਪੈਂਦਾ ਤਾਂ ਇਹ ਵੀ ਸਾਡੀ ਬਹੁਤ ਵੱਡੀ ਗ਼ਲਤੀ ਹੀ ਹੋਵੇਗੀ ਸ਼ਾਹਕਾਰ ਦੀ ਰਚਨਾ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜੇ ਉਸ ਨੇ ਆਪਣੀ ਕਲਾ ਕ੍ਰਿਤੀ ਵਿਚ ਸਭ ਚੰਗੀਆਂ ਚੀਜ਼ਾਂ ਪਾ ਲਈਆਂ ਹਨ ਤਾਂ ਉਸ ਦੀ ਰਚਨਾ ਇਕ ਉੱਤਮ ਰਚਨਾ ਬਣ ਗਈ। ਇਹ ਉਸ ਦਾ ਭੁਲੇਖਾ ਹੀ ਹੋਵੇਗਾ। ਉਸ ਦੀ ਰਚਨਾ ਤਾਂ ਹੀ ਉੱਤਮ ਰਚਨਾ ਅਖਵਾ ਸਕੇਗੀ ਜਦ ਉਹ ਆਪਣੀ ਰਚਨਾ ਵਿਚੋਂ ਸਾਰੀਆਂ ਖਾਮੀਆਂ ਕੱਢ ਦੇਵੇਗਾ। ਪਾਰਖੂ ਅੱਖ ਨੂੰ ਰਚਨਾ ਵਿਚਲੀ ਗ਼ਲਤੀ ਸਭ ਤੋਂ ਪਹਿਲਾਂ ਉੱਭਰ ਕੇ ਨਜ਼ਰ ਆਉਂਦੀ ਹੈ ਅਤੇ ਉਹ ਰਚਨਾ ਨੂੰ ਉੱਤਮ ਹੋਣ ਤੋਂ ਰੋਕ ਲੈਂਦੀ ਹੈ। ਕਿਸੇ ਸਾਹਿਤਕਾਰ ਦੀ ਰਚਨਾ ਵਿਚ ਜਿੰਨੇ ਮਰਜ਼ੀ ਗੁਣ ਹੋਣ ਪਰ ਜੇ ਉਸ ਵਿਚ ਇਕ ਗੱਲ ਵੀ ਗਲਤ ਲਿਖੀ ਜਾਵੇ ਤਾਂ ਉਸ ਦਾ ਬਹੁਤ ਭੰਡੀ ਪ੍ਰਚਾਰ ਹੁੰਦਾ ਹੈ। ਜਦ ਵੀ ਉਸ ਦੀ ਲਿਖਤ 'ਤੇ ਚਰਚਾ ਹੋਵੇਗੀ ਉਸ ਗ਼ਲਤੀ ਦੀ ਚਰਚਾ ਪਹਿਲਾਂ ਹੋਵੇਗੀ। ਉਸ ਦੀ ਕ੍ਰਿਤ ਨੂੰ ਦਾਗ ਲੱਗ ਜਾਵੇਗਾ ਜੋ ਉਸ ਲਿਖਤ ਦੇ ਸਾਰੇ ਚੰਗੇ ਪੱਖਾਂ ਨੂੰ ਲੈ ਬੈਠੇਗਾ। ਲੇਖਕ ਭਾਵੇਂ ਆਪਣੀ ਰਚਨਾ ਦੇ ਚੰਗੇ ਗੁਣਾ ਦੇ ਜਿੰਨੇ ਮਰਜ਼ੀ ਡੰਕੇ ਵਜਾਉਂਦਾ ਰਹੇ ਪਰ ਰਚਨਾ ਵਿਚਲੀ ਛੋਟੀ ਜਹੀ ਗ਼ਲਤੀ ਕਦੀ ਵੀ ਉਸ ਦੇ ਗੁਣਾ ਨੂੰ ਉਭਰਨ ਨਹੀਂ ਦੇਵੇਗੀ। ਇਸ ਲਈ ਜੇ ਅਸੀਂ ਆਪਣੀ ਸ਼ਖਸੀਅਤ ਬਣਾਉਣੀ ਹੈ ਅਤੇ ਸਮਾਜ ਵਿਚ ਆਪਣਾ ਨਾਮ ਉੱਚਾ ਕਰਨਾ ਹੈ ਤਾਂ ਪਹਿਲਾਂ ਸਾਨੂੰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨਾ ਪਵੇਗਾ ਅਤੇ ਗੁਣਾ ਨੂੰ ਗ੍ਰਹਿਣ ਕਰਨਾ ਪਵੇਗਾ ਨਹੀਂ ਤੇ ਅਸੀ ਜ਼ਿੰਦਗੀ ਵਿਚ ਕੋਈ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਾਂਗੇ। ਸਾਡਾ ਮਕਸਦ ਪੂਰਾ ਨਹੀਂ ਹੋ ਸਕੇਗਾ।
ਸਾਡੇ ਹਰ ਕਰਮ ਦਾ ਪ੍ਰਤੀ ਕਰਮ ਜ਼ਰੂਰ ਹੁੰਦਾ ਹੈ। ਆਪਣੀਆਂ ਗ਼ਲਤੀਆਂ ਦੇ ਨਤੀਜੇ ਸਾਨੂੰ ਖੁਦ ਨੂੰ ਭੁਗਤਣੇ ਹੀ ਪੈਣਗੇ। ਜੇ ਅਸੀਂ ਗੇਂਦ ਨੂੰ ਜ਼ੋਰ ਨਾਲ ਕੰਧ 'ਤੇ ਮਾਰਾਂਗੇ ਤਾਂ ਉਹ ਉਸੇ ਤਰ੍ਹਾਂ ਜੋਰ ਨਾਲ ਸਾਡੇ ਵਲ ਵਾਪਿਸ ਆਵੇਗੀ। ਇਸ ਲਈ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ ਕਿ ਤੁਹਾਡੇ ਇਸ ਕੰਮ ਦੇ ਨਤੀਜੇ ਕੀ ਹੋਣਗੇ। ਦੁਨੀਆਂ ਖੂਹ ਦੀ ਆਵਾਜ਼ ਹੈ। ਜਿਸ ਤਰ੍ਹਾਂ ਤੁਸੀਂ ਖੂਹ ਵਿਚ ਬੋਲੋਗੇ ਉਸੇ ਤਰ੍ਹਾਂ ਉਸ ਦੀ ਆਵਾਜ਼ ਹੋਰ ਉੱਚੀ ਹੋ ਕੇ ਗੂੰਜੇਗੀ। ਇਸ ਲਈ ਕਦੀ ਕਿਸੇ ਨੂੰ ਮੰਦਾ ਨਾ ਬੋਲੇ। ਜੇ ਹਾਂਡੀ ਉਬਲੇਗੀ ਤਾਂ ਪਹਿਲਾਂ ਆਪਣੇ ਹੀ ਕੰਡੇ ਸਾੜ੍ਹੇਗੀ। ਜੇ ਸਾਡੇ ਨਾਲ ਕੁਝ ਮਾੜਾ ਵਾਪਰਦਾ ਵੀ ਹੈ ਤਾਂ ਇਹ ਵੀ ਸਾਡੀ ਕਿਸੇ ਨਾ ਕਿਸੇ ਗ਼ਲਤੀ ਦਾ ਨਤੀਜਾ ਹੀ ਹੁੰਦਾ ਹੈ, ਭਾਵ ਸਾਡੇ ਆਪਣੇ ਕਰਮਾ ਦਾ ਹੀ ਫ਼ਲ ਹੁੰਦਾ ਹੈ। ਕਈ ਵਾਰੀ ਸਾਨੂੰ ਆਪਣੀਆਂ ਗ਼ਲਤੀਆਂ ਅਤੇ ਵਧੀਕੀਆਂ ਯਾਦ ਨਹੀਂ ਰਹਿੰਦੀਆਂ। ਇਸ ਲਈ ਅਸੀਂ ਆਪਣੇ ਦੁੱਖਾਂ ਦਾ ਕਾਰਨ ਦੂਜਿਆਂ ਨੂੰ ਸਮਝਦੇ ਹਾਂ ਜਾਂ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਅਸੀਂ ਇਹ ਹਿਸਾਬ ਨਹੀਂ ਰੱਖ ਪਾਉਂਦੇ ਕਿ ਇਹ ਸਾਡੀ ਆਪਣੀ ਗ਼ਲਤੀ ਦਾ ਹੀ ਨਤੀਜਾ ਹੈ ਜਾਣੀ ਕੇ ਸਾਡੇ ਕਰਮਾ ਦਾ ਹੀ ਫ਼ਲ ਹੈ।ਸਾਡੀ ਸਫ਼ਲਤਾ ਜਾਂ ਅਸਫ਼ਲਤਾ ਦਾ ਕਾਰਨ ਸਾਡੇ ਆਪਣੇ ਕੀਤੇ ਹੋਏ ਕੰਮਾ ਵਿਚ ਹੀ ਛੁਪਿਆ ਹੋਇਆ ਹੁੰਦਾ ਹੈ।
ਕਈ ਵਾਰੀ ਅਸੀਂ ਆਪਣੇ ਆਪ ਨੂੰ ਬਹੁਤ ਸਿਆਣੇ, ਅਮੀਰ ਜਾਂ ਉਚੇ ਸਮਝਣ ਦਾ ਭਰਮ ਪਾਲ ਬੈਠਦੇ ਹਾਂ ਅਤੇ ਹੰਕਾਰ ਵਿਚ ਆ ਜਾਂਦੇ ਹਾਂ ਅਤੇ ਆਪਣੀਆਂ ਛੋਟੀਆਂ ਛੋਟੀਆਂ ਗ਼ਲਤੀਆਂ ਨੂੰ ਆਪਣੀ ਸ਼ਾਨ ਸਮਝਦੇ ਹਾਂ। ਸੋਚਦੇ ਹਾਂ ਕਿ ਇਸ ਵਿਚ ਵੀ ਸਾਡੀ ਵਡਿਆਈ ਹੈ ਅਤੇ ਦੂਸਰਿਆਂ 'ਤੇ ਸਾਡੇ ਵੱਡੇ ਹੋਣ ਦਾ ਰੋਅਬ ਪੈਂਦਾ ਹੈ ਜੋ ਕਿ ਗਲਤ ਹੈ। ਅਣਜਾਣੇ ਨਾਲ ਗ਼ਲਤੀ ਹੋ ਜਾਏ ਤਾਂ ਹੋਰ ਗੱਲ ਹੈ ਪਰ ਜਾਣ ਬੁੱ ਗ਼ਲਤੀ ਨੂੰ ਬਾਰ ਬਾਰ ਦੁਹਰਾਉਣਾ ਜਾਂ ਉਸ 'ਤੇ ਪਰਦਾ ਪਾਣਾ ਆਪਣੇ ਆਪ ਵਿਚ ਬਿਲਕੁਲ ਗਲਤ ਹੈ। ਜੇ ਮਨੁੱਖ ਨੇ ਆਪਣੀਆਂ ਭੁੱਲਾਂ ਤੋਂ ਸਬਕ ਹੀ ਨਹੀਂ ਲੈਣਾ ਅਤੇ ਗ਼ਲਤੀ ਦੇ ਪੁਤਲੇ ਹੀ ਬਣੇ ਰਹਿਣਾ ਹੈ ਤਾਂ ਉਸ ਵਿਚ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ। ਰੱਬ ਨੂੰ ਕੀ ਲੋੜ ਸੀ ਮਨੁੱਖ ਨੂੰ ਇਤਨਾ ਵਿਕਸਤ ਦਿਮਾਗ ਦੇਣ ਦੀ? ਅਸੀ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਵਿਚ ਲਗਾਤਾਰ ਸੁਧਾਰ ਕਰਦੇ ਰਹਿਣਾ ਹੈ ਅਤੇ ਇਕ ਆਦਰਸ਼ਕ ਮਨੁੱਖ ਬਣਨਾ ਹੈ ਅਤੇ ਇਕ ਸੁੰਦਰ ਸਮਾਜ ਦੀ ਰਚਨਾ ਕਰਨੀ ਹੈ। ਇਸ ਧਰਤੀ ਨੂੰ ਸਵਰਗ ਬਣਾਉਣਾ ਹੈ ਤਾਂ ਹੀ ਅਸੀਂ ਇਸ ਕੁਦਰਤ ਦੇ ਉੱਤਮ ਜੀਵ ਅਖਵਾਉਣ ਦੇ ਕਾਬਲ ਹੋ।