ਗ਼ਜ਼ਲ (ਗ਼ਜ਼ਲ )

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


tamoxifen uk smpc

tamoxifen uk side effects website tamoxifen uk brands
ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ |
ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ |
 
ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ,
ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ |
 
ਕਿਵੇਂ ਕਰਨਾ ਹੁੰਦਾ ਆਦਰ ਕਿਸੇ ਨੇ ਵੀ ਸਿਖਾਇਆ ਨਾ ,
ਤੇਰੇ ਵਿਚ ਤਾਂ ਜਵਾਨਾ ਵੇ ਲਿਆਕਤ ਹੈ ਨਹੀਂ ਕੋਈ |
 
ਗਵਾਂਢੀ ਮੁਲਕ ਦਾ ਕੰਮ ਇਹ ਜਦੋਂ ਆਖੇਂ ਇਹੀ ਆਖੇਂ ,
ਕਿਵੇਂ ਆਖਾਂ ਭਲਾ ਹੁਣ ਮੈਂ ਸਿਆਸਤ ਹੈ ਨਹੀਂ ਕੋਈ |
 
ਕਰੀ ਕੁਝ ਤਾਂ ਰਹਿਮ ਹੁਣ ਜੀ ਜ਼ਰਾ ਛੱਡ ਐਸ਼ ਪਰਸਤੀ ਨੂੰ 
ਹੈ ਜਨਤਕ ਸਭ ਤੁਹਾਡੀ ਤਾਂ ਇਹ ਰਿਆਸਤ ਹੈ ਨਹੀਂ ਕੋਈ |
 
 
ਹਲੇ ਵੀ ਉਹ ਰਹੇ ਘਲਦਾ ਸੁਨੇਹੇ ਹੀ ਮੇਰੇ ਨਾ ਤੇ
ਕਿਵੇਂ ਆਖਾਂ ਰਹੀ ਉਸਨੂੰ ਹੀ ਉਲਫ਼ਤ ਹੈ ਨਹੀਂ ਕੋਈ |
 
ਜ਼ਰਾ ਬਚਕੇ ਰਹੀਂ ਸੁਣ ਤੂੰ ਦਿਲਾਂ ਦੇ ਇਸ ਝਮੇਲੇ ਤੋਂ 
ਸਜ਼ਾ ਨੈਣਾਂ ਦੇ ਖੇਲੇ ਦੀ ਜ਼ਮਾਨਤ ਹੈ ਨਹੀਂ ਕੋਈ |
 
ਬਦਲਣਾ ਹੈ ਤੇਰੇ ਸਚ ਨੂੰ ਸਿਰੇ ਦੇ ਝੂਠ ਦੇ ਅੰਦਰ,
ਜੋ ਜਿੱਤ ਜਾਵੇ ਮੇਰੇ ਕੋਲੋਂ ਵਕਾਲਤ ਹੈ ਨਹੀਂ ਕੋਈ |