ਨਾ ਰਮਜ਼ ਜਾਣੀ ਵਹਿੰਦੇ ਪਾਣੀਆਂ ਦੀ
ਨਾ ਤਰਨੇ ਚ " ਮੁਹਾਰਤ ਪਾਈ ਮੈਂ
ਬਿਨ ਚੱਪੂ ਪਾਣੀਆਂ "ਚ " ਠੇਲ ਦਿੱਤੀ
ਤੇ ਹੱਥਾਂ ਨਾਲ ਹੀ ਬੇੜੀ ਚਲਾਈ ਮੈਂ
ਇਓਂ ਠਿਲਦਿਆਂ ਉਮਰ ਹੈ ਬੀਤ ਚੱਲੀ
ਨਾ ਦੋ ਕੋਹ ਦੀ ਵੀ ਵਾਟ ਮੁਕਾਈ ਮੈਂ
ਮੇਰੇ ਸਾਈਆਂ ਤਨ-ਪਤਨ ਲਾ ਮੈਨੂੰ
ਮੇਰੇ .......ਮਾਲਕਾ ਤਨ -ਪਤਨ ਲਾ ਮੈਨੂੰ
ਡੋਰੀ ਤੇਰੇ ਹੱਥ ਫੜਾਈ ਮੈਂ
ਕਿ ਡੋਰੀ ਤੇਰੇ ਹੱਥ ਫੜਾਈ ਮੈਂ ..