accutane without food
buy accutane online
dadm.dk buy accutane singapore
ਭਾਰਤ ਦੇਸ ਮਹਾਨ ਲੋਕਾਂ ਦੀ ਧਰਤੀ ਹੈ।ਇਥੇ ਸਮੇ ਸਮੇ ਤੇ ਸੰਤਾ,ਪੀਰਾਂ,ਫਕੀਰਾਂ ਨੇ ਅਵਤਾਰ ਲੈ ਕੇ ਮਾਨਵਤਾ ਦਾ ਕਲਿਆਣ ਕੀਤਾ ਹੈ।ਜਿੱਥੇ ਭਾਰਤ ਪੀਰਾਂ –ਫਕੀਰਾਂ ਦੀ ਧਰਤੀ ਹੈ, ਉਥੇ ਹੀ ਭਾਰਤ ਮਹਾਨ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਧਰਤੀ ਵੀ ਹੈ। ਪੁਰਾਤਨ ਅਤੇ ਆਧੁਨਿਕ ਭਾਰਤੀ ਵਿਦਵਾਨਾਂ ਅਤੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਅਤੇ ਸਿਧਾਤਾਂ ਨਾਲ ਸਮੁਚੀ ਦੁਨੀਆਂ ਵਿਚ ਆਪਣਾ ਨਾਮ ਕਮਾਈਆ ਹੈ।ਪੁਰਾਤਨ ਕਾਲ ਵਿਚ ਭਾਰਤੀ ਵਿਗਿਆਨੀਆਂ ਨੇ ਜੋ ਸਿਧਾਤ ਦਿੱਤੇ ਉਹ ਅੱਜ ਵੀ ਆਧੁਨਿਕ ਵਿਗਿਆਨ ਦਾ ਧੁਰਾ ਹਨ।ਸਾਡੇ ਭਾਰਤੀ ਵਿਗਿਆਨੀਆਂ ਨੇ ਜੋ ਹਜਾਰਾ ਸਾਲ ਪਹਿਲਾ ਸਿੱਧ ਕਰ ਦਿੱਤਾ ਸੀ ਉਹ ਆਧੁਨਿਕ ਵਿਗਿਆਨ ਅਤੇ ਵਿਗਿਆਨ ਦੀ ਪ੍ਰਗਤੀ ਦੇ ਮੀਲ ਦੇ ਪੱਥਰ ਸਾਬਿਤ ਹੋਏ ਹਨ।ਅੱਜ ਇਸ ਲੇਖ ਵਿਚ ਆਪਾਂ ਉਹਨਾਂ ਹੀ ਕੁਝ ਪੁਰਾਤਨ ਅਤੇ ਕੁਝ ਆਧੁਨਿਕ ਕਾਲ ਦੇ ਭਾਰਤੀ ਵਿਗਿਆਨੀਆਂ ਵਾਰੇ ਚਰਚਾ ਕਰਾਂਗੇ।ਜਿੰਨਾ ਦੇ ਸਿਧਾਤਾਂ ਨੇ ਜਿੱਥੇ ਭਾਰਤ ਨੂੰ ਵਿਗਿਆਨ ਦੇ ਖੇਤਰ ਵਿਚ ਇਕ ਵਿਸਾਲ ਮੁਕਾਂਮ ਪ੍ਰਦਾਨ ਕੀਤਾ ਹੈ,ਉਥੇ ਹੀ ਸਮੁਚੀ ਦੁਨੀਆਂ ਵਿਚ ਆਪਣਾ ਅਤੇ ਦੇਸ ਦਾ ਨਾਮ ਚਮਕਾਇਆ ਹੈ।ਸਭ ਤੋ ਪਹਿਲਾ ਆਪਾਂ 'ਜੀਰੋ' ਦੀ ਗੱਲ ਕਰਦੇ ਹਾ।ਜੀਰੋ ਭਾਂਵੇ ਬਹੁਤ ਛੋਟਾ ਹੈ ਪਰ ਇਸ ਤੋ ਬਿਨਾ ਵਿਗਿਆਨ ਅਤੇ ਗਣਿਤ ਦੀ ਕਲਪਨਾ ਲਗਭਗ ਅਸੰਭਵ ਜਿਹੀ ਹੀ ਸੀ।ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਮੁਚੇ ਵਿਸਵ ਨੂੰ ਜੀਰੋ ਦਾ ਗਿਆਨ ਸਾਡੇ ਭਾਰਤੀ ਵਿਗਿਆਨੀ ਨੇ ਦਿੱਤਾ।ਦੂਜੀ ਸਭ ਤੋ ਮਹੱਤਵਪੂਰਨ ਚੀਜ 'ਦਸਮਲਵ'।ਇਹ ਵੀ ਸਾਡੇ ਭਾਰਤ ਦੀ ਹੀ ਦੇਣ ਹੈ।ਮੋਟੇ ਅੱਖਰਾਂ ਵਿਚ ਕਿਹਾ ਜਾਵੇ ਤਾ 'ਜੀਰੋ' ਅਤੇ 'ਦਸਮਲਵ' ਵਿਗਿਆਨ ਅਤੇ ਗਣਿਤ ਦੇ ਮੂਲ਼ ਸਿਧਾਂਤ ਹਨ।ਇਹਨਾ ਦੇ ਆਉਣ ਨਾਲ ਗਣਿਤ ਅਤੇ ਵਿਗਿਆਨ ਜਗਤ ਵਿਚ ਮੰਨੋ ਕ੍ਰਾਂਤੀ ਹੀ ਆ ਗਈ।ਜੇਕਰ ਕੰਪਿਊਟਰ ਦੀ ਭਾਸਾ ਬਾਈਨਰੀ ਦੀ ਗੱਲ ਕਰੀਏ ਤਾ ਇਹ ਵੀ ਸਾਡੇ ਇਕ ਵੈਦਿਕ ਵਿਦਵਾਨ ਦੀ ਦੇਣ ਹੈ।ਅੱਜ ਦੇ ਜੀਵਨ ਦਾ ਕੇਂਦਰ ਬਿੰਦੂ ਮੰਨਿਆਂ ਜਾਦਾ ਕੰਪਿਊਟਰ।ਜੇਕਰ ਬਾਈਨਰੀ ਭਾਸਾ ਨਾ ਹੁੰਦੀ ਤਾ ਕੰਪਿਊਟਰ ਦਾ ਨਿਰਮਾਣ ਲਗਭਗ ਅਸੰਭਵ ਜਿਹਾ ਹੀ ਸੀ।ਅੱਜ ਸਮੁਚੀ ਦੁਨੀਆਂ ਇਕ ਦੂਜੇ ਨਾਲ ਜੁੜੀ ਹੋਈ ਹੈ ਤਾ ਇਸਦਾ ਸ਼੍ਰੈਅ ਜੇਕਰ ਕਿਸੇ ਨੂੰ ਜਾਦਾ ਹੈ ਤਾ ਉਹ ਭਾਰਤੀ ਵਿਦਵਾਨ ਹਨ।ਜੇਕਰ ਮਿਣਤੀ ਦੀ ਗੱਲ ਕਰੀਏ ਤਾ ਇਹ ਵੀ ਸਾਡੇ ਭਾਰਤੀਆਂ ਨੇ ਹੀ ਦੂਜਿਆਂ ਨੂੰ ਸਿਖਾਈ।ਸ੍ਰੋਤਾਂ ਤੋ ਪਤਾ ਲਗਦਾ ਹੈ ਕਿ ਪ੍ਰਚੀਨ ਕਾਲ ਵਿਚ ਹੀ ਸਾਡੇ ਭਾਰਤੀਆ ਕੋਲ ਮਿਣਨ ਦੀਆ ਅਤਿ ਆਧੂਨਿਕ ਤਕਨੀਕਾਂ ਸਨ।ਵਿਗਿਆਨ ਦੇ ਖੇਤਰ ਵਿਚ ਸਭ ਤੋ ਛੋਟਾ ਮੰਨਿਆ ਜਾਣ ਵਾਲਾ ਕਣ 'ਪਰਮਾਣੂ' (ਅਟੋਮ) ।ਇਹ ਵੀ ਸਾਡੇ ਇਕ ਭਾਰਤੀ ਵਿਦਵਾਨ 'ਕਨਾਦ' (ਖaਨaਦ) ਦੀ ਦੇਣ ਮੰਨਿਆ ਜਾਦਾ ਹੈ।ਡਾਲਟਨ ਤੋ ਵੀ ਸਤਾਵਦੀਆਂ ਪਹਿਲਾ ਕਨਾਦ ਨੇ ਪਰਮਾਣੂ ਦੀ ਵਿਆਖਿਆ ਕੀਤੀ ਸੀ। ਉਸ ਨੇ ਇਸ ਨੂੰ 'ਅਨੂ' (ਅਨੁ) ਦਾ ਨਾ ਦਿੱਤਾ। ਜਿਸ ਦਾ ਅਰਥ ਹੂੰਦਾ ਹੈ ਬਹੁਤ ਛੋਟਾ ਪਰਮਾਣੂ ਵਾਂਗ।ਸ੍ਰੋਤਾਂ ਤੋ ਪਤਾ ਲਗਦਾ ਹੈ ਕਿ ਪ੍ਰਾਚੀਨ ਕਾਲ ਵਿਚ ਹੀ ਪਲਾਸਟਿਕ ਸਰਜਰੀ ਅਤੇ ਹੋਰ ਸਰਜਰੀਆਂ ਵਾਰੇ ਵੀ ਭਾਰਤੀ ਵਿਦਵਾਨਾਂ ਨੂੰ ਬਹੁਤ ਗਿਆਨ ਸੀ।ਜੇਕਰ ਭਾਰਤੀ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਗੱਲ ਕਰ ਰਹੇ ਹਾਂ ਤਾ 'ਆਰੀਆ ਭੱਟ' ਜੀ ਦਾ ਜਿਕਰ ਨਾ ਕਰੀਏ ਤਾ ਗੁਸਤਾਖੀ ਹੋਵੇਗੀ।ਭਾਰਤੀ ਵਿਗਿਆਨੀ ਅਤੇ ਵਿਦਵਾਨ ਆਰੀਆ ਭੱਟ ਨੇ ਪ੍ਰਾਚੀਨ ਕਾਲ ਵਿਚ ਹੀ ਉਹਨਾਂ ਸਿਧਾਂਤਾ ਦੀ ਵਿਆਖਿਆ ਕਰ ਦਿੱਤੀ ਸੀ ਜੋ ਅੱਜ ਦੇ ਆਧੁਨਿਕ ਵਿਗਿਆਨ ਦੀ ਬੁਨਿਆਦ ਹਨ।ਉਹਨਾਂ ਦੀਆਂ ਖਗੋਲ ਨਾਲ ਸੰਬੰਧਿਤ ਖੋਜਾ ਪ੍ਰਸਿੱਧ ਹਨ।ਉਹਨਾਂ ਨੇ ਖਗੋਲੀ ਪਿੰਡਾ ਦਾ ਵੀ ਅਧਿਐਨ ਕੀਤਾ ਅਤੇ ਚੰਨ ਅਤੇ ਧਰਤੀ ਵਿਚਕਾਰਲੀ ਦੂਰੀ ਦਾ ਵੀ ਪਤਾ ਲਗਾਇਆ ਅਤੇ ਹੋਰ ਵੀ ਬਹਤ ਕੁਝ।ਖੋਜਕਾਰ ਮੰਨਦੇ ਹਨ ਕਿ ਰਾਕੇਟ ਦਾ ਨਿਰਮਾਣ ਵੀ ਭਾਰਤ ਵਿਚ ਹੀ ਹੋਇਆਂ ।ਮੰਨਿਆ ਜਾਂਦਾ ਹੈ ਕਿ ਟੀਪੂ ਸੁਲਤਾਨ ਨੇ ਰਾਕੇਟ ਵਰਗਾ ਹਥਿਆਰ ਤਿਆਰ ਕੀਤਾ ਸੀ ਜੋ ਉਸਨੇ ਅੰਗਰੇਜੀ ਈਸਟ ਇੰਡੀਆਂ ਕੰਪਨੀ ਦੇ ਵਿਰੁਧ ਹੋਈ ਲੜਾਈ ਵਿਚ ਵਰਤਿਆ।ਇਹ ੨ ਕਿ.ਮੀ. ਤੱਕ ਮਾਰ ਕਰ ਸਕਦਾ ਸੀ।
ਇਹ ਤਾ ਕੁਝ ਕੁ ਗੱਲਾ ਹੋਈਆਂ ਪ੍ਰਾਚੀਨ ਕਾਲ ਦੇ ਭਾਰਤ ਦੀਆ ਅਤੇ ਪ੍ਰਾਚੀਨ ਕਾਲ ਦੇ ਭਾਰਤੀ ਵਿਗਿਆਨੀਆਂ ਅਤੇ ਵਿਦਵਾਨਾਂ ਵਾਰੇ।ਆਓ ਹੁਣ ਕੁਝ ਅਧੁਨਿਕ ਭਾਰਤੀ ਵਿਗਿਆਨੀਆਂ ਅਤੇ ਉਹਨਾਂ ਦੀ ਖੋਜਾਂ ਵਾਰੇ ਚਰਚਾ ਕਰਦੇ ਹਾਂ।ਸਭ ਤੋ ਪਹਿਲਾ ਗੱਲ ਕਰਦੇ ਹਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਕਹੇ ਜਾਣ ਵਾਲੇ ਵਿਕਰਮ ਸਾਰਾਭਾਈ ਜੀ ਦੀ।ਪਦਮ ਭੂਸਣ ਪ੍ਰਾਪਤ ਸਾਰਾਭਾਈ ਨੇ ਪੁਲਾੜ ਨਾਲ ਸੰਬੰਧਿਤ ਖੋਜਾਂ ਵਿਚ ਆਪਣਾ ਵਿਸੇਸ ਯੋਗਦਾਨ ਪਾਇਆ।ਸਾਰਾਭਾਈ ਦੇ ਯਤਨਾ ਸਦਕਾ ਹੀ ਇਸਰੋ (ੀਸ਼੍ਰੌ) (ਭਾਰਤੀ ਪੁਲਾੜ ਖੋਜ ਸੰਸਥਾ) ਹੋਂਦ ਵਿਚ ਆਈ। ਅੱਜ ਇਹ ਦੁਨੀਆਂ ਦੀ ਛੇਵੀ ਸਭ ਤੋ ਵੱਡੀ ਪੁਲਾੜ ਖੋਜ ਸੰਸਥਾ ਹੈ।ਪੰਛੀ ਪ੍ਰੇਮੀ ਸਲੀਮ ਅਲੀ ਨੇ ਆਪਣਾ ਸਾਰਾ ਜੀਵਨ ਪੰਛੀਆਂ ਦੇ ਅਧਿਐਨ ਉਤੇ ਕੰਮ ਕੀਤਾ।ਉਹਨਾਂ ਨੇ ਪੰਛੀਆਂ ਉਤੇ ਕਈ ਪੁਸਤਕਾਂ ਲਿਖਿਆਂ।ਉਹਨਾ ਨੇ ਪੰਛੀਆਂ ਦੇ ਸਰਵੇ ਨੂੰੰ ਇਕ ਤਰਤੀਬਵਾਰ ਤਰੀਕੇ ਨਾਲ ਪੂਰੇ ਭਾਰਤ ਵਿਚ ਕੀਤਾ।ਮਹਾਨ ਖਗੋਲ ਵਿਗਿਆਨੀ ਮੇਗਨਾਦ ਸਾਹਾ ਆਪਣੀ 'ਸਾਹਾ ਸਮੀਕਰਣ' ਕਾਰਨ ਪ੍ਰਸਿੱਧ ਹਨ।੧੯੮੩ ਦੇ ਨੋਬਲ ਪੁਰਸਕਾਰ ਵਿਜੇਤਾ ਸੁਬਰਮਨਯਮ ਚੰਦਰਸੇਖਰ। ਖਗੋਲ ਵਿਗਿਆਨ ਅਤੇ ਗਣਿਤ ਦੇ ਬਹੁਤ ਵੱਡੇ ਵਿਦਵਾਦ ਸਨ।ਉਹਨਾ ਦੀ 'ਚੰਦਰਸੇਖਰ ਲੀਮਿਟ' ਦੁਨੀਆ ਭਰ ਵਿਚ ਪ੍ਰਸਿੱਧ ਹੈ।ਬੋਸ-ਆਇਨਸਟਾਈਨ ਸਿਧਾਂਤ ਨਾਲ ਦੁਨੀਆਂ ਭਰ ਵਿਚ ਪ੍ਰਸਿੱਧੀ ਖੱਟਣ ਵਾਲੇ ਭਾਰਤੀ ਵਿਗਿਆਨੀ ਐਸ. ਐਨ. ਬੋਸ ਨੇ ਕੁਆਂਟਮ ਫਿਜੀਕਸ ਦੇ ਖੇਤਰ ਵਿਚ ਆਪਣਾ ਵਿਸੇਸ ਯੋਗਦਾਨ ਦਿੱਤਾ।ਬੋਸੋਨ ਕਣ ਵੀ ਐਸ.ਐਨ ਬੋਸ ਦੀ ਹੀ ਦੇਣ ਹੈ। ਮਹਾਨ ਭਾਰਤੀ ਵਿਗਿਆਨੀ ਭਾ. ਵਾਈ. ਐਸ. ਰਾਓ ਨੇ ਆਪਣਾ ਜੀਵਨ ਦਵਾਈਆਂ ਦੀ ਖੋਜ ਉਤੇ ਗੁਜਾਰ ਦਿੱਤਾ।ਉਹਨਾ ਨੇ ਬਹੁਤ ਸਾਰੀਆਂ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀਆਂ ਦਵਾਈਆਂ ਦੀ ਖੋਜ ਕੀਤੀ।ਉਹਨਾ ਦੁਆਰਾ ਦਿੱਤੇ ਗਏ ਸਿਧਾਂਤ ਅੱਜ ਵੀ ਚਿਕਿਤਸਾ ਦੇ ਖੇਤਰ ਵਿਚ ਬਹੁਤ ਅਹਿਮੀਅਤ ਰੱਖਦੇ ਹਨ।ਬਹੁਗੁਣੀ ਸਖਸੀਅਤ ਦੇ ਮਾਲਕ ਡਾ. ਰਾਜਾ ਰਾਮੰਨਾ ਭਾਰਤ ਦੇ ਪ੍ਰਸਿੱਧ ਨਿਊਕਲੀਅਰ ਵਿਗਿਆਨੀ ਸਨ।ਉਹਨਾ ਨੇ ਭਾਂਭਾ ਨਾਲ ਮਿਲ ਕੇ ਨਿਊਕਲੀਅਰ ਖੇਤਰ ਵਿਚ ਆਪਣਾ ਵਿਸੇਸ ਯੋਗਦਾਨ ਦਿੱਤਾ ਹੈ।ਮਿਸਾਈਲ ਮੈਨ ਡਾ. ਕਲਾਮ ਨੇ ਆਪਣਾ ਸਾਰਾ ਜੀਵਨ ਵਿਗਿਆਨ ਅਤੇ ਤਕਨੋਲੋਜੀ ਨੂੰ ਸਮਰਪਿਤ ਕਰ ਦਿੱਤਾ।ਉਹ ਭਾਰਤ ਦੇ ਰਾਸਟਰਪਤੀ ਵੀ ਰਹੇ।ਉਹਨਾ ਦੇ ਵਿਚਾਰ ਅੱਜ ਵੀ ਸਮੁਚੀ ਨੋਜਵਾਨ ਪੀੜੀ ਦਾ ਮਾਰਗ ਦਰਸਨ ਕਰ ਰਹੇ ਹਨ।ਜੇਕਰ ਭਾਰਤੀ ਵਿਗਿਆਨੀ ਸੀ.ਵੀ ਰਮਨ ਦੀ ਗੱਲ ਕਰੀਏ ਤਾ ੧੯੩੦ ਵਿਚ ਨੋਬਲ ਪੁਰਸਕਾਰ ਜਿੱਤ ਕੇ ਉਹਨਾ ਨੇ ਭਾਰਤ ਨੂੰ ਵਿਗਿਆਨ ਦੇ ਖੇਤਰ ਵਿਚ ਇਕ ਵਿਸਾਲ ਮੁਕਾਂਮ ਪ੍ਰਦਾਨ ਕੀਤਾ।'ਰਮਨ ਪ੍ਰਭਾਵ' ਕਾਰਨ ਉਹਨਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ।ਭਾਭਾ ਅਤੇ ਸਾਰਾਭਾਈ ਉਹਨਾ ਦੇ ਹੀ ਵਿਦਿਆਰਥੀ ਸਨ।
ਇਹ ਤਾ ਕੁਝ ਕੁ ਭਾਰਤੀ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਗੱਲ ਹੋਈ ਹੈ।ਇਸ ਤੋ ਇਲਾਵਾ ਵੀ ਅਨੇਕਾਂ ਹੀ ਭਾਰਤੀ ਵਿਦਵਾਨਾਂ ਨੇ ਵਿਗਿਆਨ, ਗਣਿਤ, ਤਕਨੀਕੀ ਦੇ ਖੇਤਰ ਵਿਚ ਅਪਣਾ ਵਿਸੇਸ ਯੋਗਦਾਨ ਪਾਇਆ ਹੈ।ਜਿੰਨਾ੍ਹ ਵਿਚ ਸ੍ਰੀਨਿਵਾਸ ਰਾਮਾਨੁਜਨ , ਹੋਮੀ ਜਹਾਗੀਰ ਭਾਭਾ, ਜਗਦੀਸ ਚੰਦਰ ਬੋਸ , ਹਰਗੋਬਿੰਦ ਖੁਰਾਨਾ, ਆਦਿ ਵੀ ਸਾਮਿਲ ਹਨ।
ਇਹਨਾਂ ਵਿਗਿਆਨੀਆਂ ਅਤੇ ਉਹਨਾਂ ਦੇ ਸਿਧਾਂਤਾ ਨਾਲ ਜਾਣ ਪਛਾਣ ਕਰਾਉਣ ਦਾ ਇਕ ਹੀ ਉਦੇਸ ਹੈ ਕਿ ਅਸੀ ਇਹ ਜਾਣ ਸਕੀਏ ਕਿ ਸਾਡੇ ਭਾਰਤੀਆਂ ਵਿਗਿਆਨੀਆਂ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ।ਪਰ ਅੱਜ ਕੱਲ ਇਹ ਦੇਖਣ ਵਿਚ ਆਇਆ ਹੈ ਕਿ ਵਿਦਿਆਰਥੀਆਂ ਵਿਚ ਵਿਗਿਆਨ ਅਤੇ ਗਣਿਤ ਵਿਸੇ ਪ੍ਰਤਿ ਰੂਚੀ ਘੱਟਦੀ ਜਾ ਰਹੀ ਹੈ।ਜੋ ਕਿ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।ਅੱਜ ਲੋੜ ਹੈ ਕਿ ਅਧਿਆਪਕ ਅਤੇ ਮਾਤਾ-ਪਿਤਾ ਇਸ ਪ੍ਰਤਿ ਸੁਚੇਤ ਹੋਣ।ਉਹ ਖੁਦ ਵਿਗਿਆਨਿਕ ਨਜਰੀਏ ਨੂੰ ਅਪਣਾਉਣ ਅਤੇ ਆਪਣੇ ਬੱਚਿਆ ਵਿਚ ਵੀ ਵਿਗਿਆਨਿਕ ਸੋਚ ਪੈਦਾ ਕਰਨ।ਖੋਖਲੇ ਅੰਧ ਵਿਸਵਾਸ਼ਾਂ ਵਿਚੋ ਵਿਗਿਆਨਿਕ ਸੋਚ ਅਪਣਾ ਕੇ ਹੀ ਬਾਹਰ ਨਿਕਲਿਆ ਜਾ ਸਕਦਾ ਹੈ।ਆਓ ਆਪਣੇ ਆਪ ਵਿਚ ਵਿਗਿਆਨਿਕ ਸੋਚ ਪੈਦਾ ਕਰਕੇ ਇਕ ਬਿਹਤਰ ਸਮਾਜ ਦਾ ਨਿਰਮਾਣ ਕਰੀਏ।