An error has occurred. An error has occurred.
An error has occurred. An error has occurred.

ਪੰਜਾਬੀ (ਕਵਿਤਾ)

ਰਾਕੇਸ਼ ਸੋਹਲ   

Email: rakeshsohal07430@gmail.com
Address: ਪਿੰਡ ਸਾਊਪੁਰ (ਬੜੀਵਾਲ),ਡਾਕ: ਨੂਰਪੁਰ ਬੇਦੀ ਤਹਿ. ਸ੍ਰੀ ਅਨੰਦਪੁਰ ਸਾਹਿਬ
ਰੋਪੜ India 140117
ਰਾਕੇਸ਼ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy clomid uk

clomid uk sale
ਤੇਰਾ ਊੜਾ ਕਰਤਾਰ ਨੇ ਸਾਜਾ
ਤੂੰ ਸਭ ਤੋਂ ਪਾਕ ਪਵਿੱਤਰ
ਤੇਰੀ ਉਪਜ ਮਿਟਾਉਣ ਦੀ ਖਾਤਿਰ
ਸਭ ਬਣ ਗਏ ਵੈਰੀ ਮਿੱਤਰ

ਉਠੇ ਨੇ ਕਈ ਵਾਰ ਜਨਾਜੇ
ਤੇਰੇ ਸੱਸੇ ਹਾਹੇ ਦੇ
ਸਮੇਂ ਸਮੇਂ ਤੇ ਬਣੇ ਸਜੀਵਨੀ
ਗਲ ਵਿਚ ਤੇਰੇ ਫਾਹੇ ਦੇ

ਨਾਨਕ ਬਾਬੇ ਤੋਂ ਲੈ ਗੁੜ੍ਹਤੀ
ਤੂੰ ਬਣ ਗਈ ਮਾਖਿਓਂ ਮਿੱਠੀ
ਤੇਰੇ ਤੰਨ ਲਈ ਬਣ ਗਈ ਚਾਦਰ
ਪੰਜ ਆਬ ਦੀ ਮਿੱਟੀ

ਤੂੰ ਵਾਰਸ ਦੀ ਹੀਰ ਸਲੇਟੀ
ਵੀਰ ਸਿੰਘ ਦੀ ਬੋਲੀ
ਰੰਕਾ ਕੋਲੋ ਰਾਜ ਕਰਾਕੇ
ਫਿਰ ਵੀ ਬਣ ਗਈ ਗੋਲੀ

ਲੈ ਕੇ ਤੈਥੋਂ ਸ਼ਬਦ ਉਧਾਰੇ
ਕਰ ਤਾ ਤੈਨੂੰ ਲਾਂਭੇ
ਸਦਕੇ ਤੇਰੀ ਮਮਤਾ ਤੋਂ
ਤੂੰ ਫਿਰ ਵੀ ਪੁੱਤਰ ਸਾਂਭੇ

ਯੱਈਏ ਤੇਰੇ ਤੋਂ ਯੋਧੇ ਨਿਕਲੇ
ਮੰਨੀ ਕਦੇ ਨਾ ਹਾਰ
ਪੁੱਠ ਓਹਨਾ ਲੈ ਰੋਮਨ ਕੋਲੋਂ
ਤੇਰੇ ਤੇ ਕਰਤੇ ਵਾਰ

ਤੇਰੀ ਗੋਦੜੀ ਵਿਚੋਂ ਸਿੱਖਿਆ
ਨਿਰਵੈਰ ਅਸੀਂ ਨਿਰਭਉ
ਕਾਂ ਤਾਂ ਗੰਦ ਫਰੋਲਣਗੇ
ਨਾ ਪੌਣਾ ਚੋਂ ਖੁਸ਼ਬੋ

ਪਹਿਲਾਂ ਵਾਂਗੂ ਹੁਣ ਵੀ ਹੋਜੂ
ਤੇਰੀ ਟੋਹਰ ਨਵਾਬੀ
ਦੁਨੀਆਂ ਤੱਕ ਆਬਾਦ ਰਹੂਗੀ
ਮਾਂ ਬੋਲੀ ਪੰਜਾਬੀ