ਬਲਜਿੰਦਰ ਸੇਖਾ ਹੋਏ ਵਿਦਿਆਰਥੀਆਂ ਦੇ ਰੂ-ਬਰੂ (ਖ਼ਬਰਸਾਰ)


ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ (ਪੰਜਾਬ) ਵੱਲੋਂ ਦਿਹਾਤੀ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਲੰਡੇ ਵਿਖੇ ਪ੍ਰਵਾਸੀ ਪੰਜਾਬੀ ਗਾਇਕ ਤੇ ਕਲਾਕਾਰ ਬਲਜਿੰਦਰ ਸੇਖਾ ਨਾਲ ਵਿਦਿਆਰਥੀਆਂ ਦਾ ਰੂ-ਬਰੂ ਸਮਾਗਮ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਬਿੱਕਰ ਸਿੰਘ ਹਾਗਕਾਂਗ,ਮੰਚ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ,ਕਲੱਬ ਪ੍ਰਧਾਨ ਕਿਰਨਦੀਪ ਬੰਬੀਹਾ,ਸੈਂਸਰ ਬੋਰਡ ਮੈਬਰ ਜਸਪਾਲ ਸਿੰਘ,ਸਕੂਲ ਮੁਖੀ ਅੰਮ੍ਰਿਤਪਾਲ ਕੌਰ,ਸਾਹਿਤ ਸਭਾ ਭਲੂਰ ਦੇ ਪ੍ਰਧਾਨ ਜਸਵੀਰ ਭਲੂਰੀਆ,ਸੁਖਦੇਵ ਸਿੰਘ ਯੂ ਕੇ,ਨੇ ਕੀਤੀ।ਇਸ ਸਮੇ ਬਲਜਿੰਦਰ ਸੇਖਾ ਹੋਏ ਵਿਦਿਆਰਥੀਆਂ ਦੇ ਰੂ-ਬਰੂ ਹੁੰਦੇ ਹੋਏ ਅਪਣੇ ਸਘੰਰਸ ਮਈ ਜੀਵਨ ਬਾਰੇ ਦੱਸ ਕੇ ਵਿਦਿਆਰਥੀਆਂ ਨੁੰ ਪ੍ਰੇਰਿਆ।ਅਤੇ ਉਨ੍ਹਾ ਕਨੇਡਾ ੧੫੦ਵੀਂ ਵਰ੍ਹੇਗੰਢ ਤੇ ਗਾਏ ਵਿਸੇਸ਼ ਗੀਤ ਗੋ ਕਨੇਡਾ ਗੋਨੂੰ ਮਿਲੇ ਪਿਆਰ ਅਤੇ ਸਨਮਾਣ ਬਾਰੇ ਦੱਸਿਆ।ਇਸ ਸਮੇ ਜਗਦੀਸ਼ ਪ੍ਰੀਤਮ,ਪਾਲੀ ਖਾਨ,ਸਾਧੂ ਰਾਮ ਲੰਗੇਆਣਾ,ਜਸਵੀਰ ਭਲੂਰੀਆ,ਮਲਕੀਤ ਥਿੰਧ,ਨੇ ਬਾਲ ਗੀਤ ਪੇਸ਼ ਕੀਤੇ।ਇਸ ਸਮੇ ਰਜਨਦੀਪ ਕੌਰ,ਹਰਵਿੰਦਰ ਸਿੰਘ,ਅਮਰਜੀਤ ਕੌਰ,ਬਲਜਿੰਦਰ ਕੌਰ,ਮਨਜੋਤ ਕੌਰ,ਗੁਰਸੇਵਕ ਸਿੰਘ,ਦਮਨ ਬਰਾੜ,ਮਹਿੰਦਰ ਸਿੰਘ,ਆਦਿ ਹਾਜਿਰ ਸੰਨ।ਸਕੂਲ ਅਧਿਆਪਕ ਹਰਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਰੂ-ਬਰੂ ਕਰਵਾaਣ ਤੇ ਸਾਹਿਤਕਾਰਾਂ ਦੀ ਸਲਾਘਾ ਕੀਤੀ ਅਤੇ ਕਿਰਨਦੀਪ ਬੰਬੀਹਾ ਨੇ ਆਏ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਕੰਵਲਜੀਤ ਭੋਲਾ ਨੇ ਨਿਭਾਈ।ਇਸ ਸਮੇਂ ਜਸਵੀਰ ਭਲੂਰੀਆ ਅਤੇ ਸਾਧੂ ਰਾਮ ਲੰਗੇਆਣਾ ਨੇ ਆਪਣੀਆਂ ਬਾਲ ਕਵਤਾਵਾਂ ਦੀਆਂ ਪੁਸਤਕਾਂ ਵੀ ਸਕੂਲ ਲਾਇਬ੍ਰੇਰੀ ਲ ਈ ਦਤੀਆਂ ।