ਪੱਥਰਾਂ ਦੀ ਨਗਰੀ ਵਿੱਚ ਨਾ ਹੱਸਦੀ ਕੋਈ ਤਸਵੀਰ ਮਿਲੀ
ਭਟਕੇ ਹੋਏ ਮੁਸਾਫਰ ਵਾਗੂੰ ਰੂਹ ਸੱਭਨਾਂ ਦੀ ਦਿਲਗੀਰ ਮਿਲੀ
ਜੰਗਲ ਦੇ ਡਿੱਗਦੇ ਪੱਤਿਆਂ ਨੇ ਆਪਣੇ ਦਰਦ ਦੀ ਗੱਲ ਕਹੀ
ਭੱਠੀਆਂ ਦਾ ਬਾਲਣ ਬਨਣਾ ਮੁੱਢ ਕਦੀਮੋਂ ਤਕਦੀਰ ਮਿਲੀ
ਸੌਂ ਗਈਆਂ ਗਰਜ਼ ਦੇ ਪਰਦੇ ਪਾ ਜ਼ਮੀਰਾਂ ਜਾ ਕਲਮ ਹੀ ਸੁੱਤੀ
ਟੁੰਬੇ ਘਰ ਘਰ ਜਾ ਜ਼ਮੀਰਾਂ ਤਾਈਂ ਕਲਮ ਨਾ ਵਾਗ ਤੀਰ ਮਿਲੀ
ਹਾਲ ਵੀ ਇਸ ਨਗਰੀ ਦੇ ਵਿੱਚ ਲਾਰਿਆਂ ਦੀ ਬਰਸਾਤ ਵਰ੍ਹੇ
ਸਿਰ ਵਿਹੂਣੇ ਪੱਥਰਾਂ ਦੀ ਉਸ Ḕਚ ਨਹਾਉਂਦੀ ਭੀੜ ਮਿਲੀ
ਆਦਮੀ ਦੇ ਸੱਭਿਆ ਹੋਣ ਦਾ ਉਸ ਵਕਤ ਖੁਲਾਸਾ ਹੋਇਆ
ਭੀੜ ਕੋਲੋਂ ਬਦਨ ਤੋਂ ਬਾਸੀ ਆਖਰੀ ਲਹਿੰਦੀ ਲੀਰ ਮਿਲੀ