ਸੁਣੋ ! ਯਾਰੋ ਸੁਣਾਵਾਂ ਇੱਕ ਸੱਚੀ ਵਾਰਤਾ
ਲੋਕਾਂ ਨੇ ਯਾਰੋ! ਝੂਠ ਲਈ ਸੱਚਾ ਪਿਆਰ ਹਾਰਤਾ
ਬੱਸ ਵਿੱਚ ਬੈਠੀ ਇੱਕ ਪਰੀਆਂ ਦੀ ਰਾਣੀ ਸੀ
ਤੱਕਦੀ . ਜਿਸ ਨੂੰ ਅੱਡੇ ਵਿੱਚ ਮੁੰਡਿਆਂ ਢਾਣੀ ਸੀ
ਸ਼ਕਲ ਸੀ ਭੋਲੀ , ਚਿਹਰਾ ਨੂਰਾਨੀ ਸੀ
ਲ਼ਗਦਾ ਸੀ ਸੱਚੇ ਰੱਬ ਦੀ ਨਿਸ਼ਾਨੀ ਸੀ
ਦੇਖ ਇੱਕ ਗੱਭਰੂ, ਹੋਸ਼ ਹੀ ਗੁਆ ਗਿਆ
ਪਲਾਂ ਵਿੱਚ , ਪਿਆਰ ਦੀ ਪੀਂਘ ਪਾ ਗਿਆ
ਕੁੜੀ ਵੀ ਸੀ, ਜਿਵੇਂ ਭੁੱਖੀ ਪਿਆਰ ਦੀ
ਚੋਰੀ ਚੋਰੀ ਰਹੇ ਗੱਭਰੂ ਨੂੰ ਨਿਹਾਰਦੀ
ਅੱਖਾਂ ਅੱਖਾਂ ਵਿੱਚ ਗੱਲ ਬਾਤ ਹੋ ਗਈ
ਜ਼ਿੰਦਗੀ ਦੀ ਜਿਵੇਂ, ਇੱਕ ਝਾਤ ਹੋ ਗਈ
ਮੁੰਡੇ ਨੇ ਕੁੜੀ ਨੂੰ ਇਸ਼ਾਰੇ ਨਾਲ ਬੁਲਾ ਲਿਆ
ਕੁੜੀ ਨੂੰ ਵੀ ਜਿਵੇਂ ਉਹ ਗੱਭਰੂ ਭਾਅ ਗਿਆ
ਉੱਤਰੀ ਬੱਸ 'ਚੋ ਜਦੋਂ ਉਹ ਨਾਲ ਫੋੜ੍ਹੀਆਂ
ਗੱਭਰੂ ਨੂੰ ਨਾ ਪਿਆਰ ਦੀਆਂ ਗੱਲਾ ਔੜੀਆਂ
ਕਹਿੰਦਾ ਯਾਰੋ! ਗਲ ਸਿਆਪਾ ਹੀ ਪਾ ਲਿਆ
ਮਿੰਟਾਂ ਵਿੱਚ, ਹੱਡੀਆਂ ਨੂੰ ਥੁੱਕ ਲਾ ਗਿਆ
ਇਹ ਸੀ ਪਿਆਰ ! ਚਿਹਰਿਆਂ ਦੀ ਮਾਰ ਦਾ
"ਬੁੱਕਣਵਾਲੀਆ" ਮੁੱਲ ਨੀ ਪਾਇਆ,ਜ਼ਿੰਦਗੀ ਸ਼ਿੰਗਾਰ ਦਾ।