ਕੁੱਖ ਵਿੱਚ ਜੋ ਮਾਰਦੇ ਧੀਆਂ,
ਬਨਦੀ ਨਾ ਕਦੇ ਉਸ ਘਰ ਤੀਆ,
ਨਾ ਕੀਤਾ ਸਤਿਕਾਰ ਜੋ ਧੀਆ,
ਨਾ ਮਿਲਿਆ ਬਰਦਾਨ ਉਹ ਜੀਆਂ
ਅਜਮਾ ਕੇ ਦੇਖੋ ਭਾਵੇ
ਇਕ ਵਾਰ ਨਹੀ ਸੋ ਵਾਰ
ਧੋਖੇ ਦੇ ਜਾਂਦੇ ਪੁੱਤਰ ਹਰ ਵਾਰ
ਪਰ ਦਿੰਦੀਆਂ ਨਾ ਕਦੇ ਇਹ ਧੀਆਂ
ਕਈ ਵਾਰ ਮਨ ਦੁਖਾ ਵੀ ਜਾਂਦੀਆਂ
ਪਰ ਸੱਚੇ ਦਿਲੋ ਕਦੇ ਨਾ ਚਾਉਦਂੀਆਂ
ਸੱਚੇ ਦਿਲੋ ਸੇਵਾ ਕਰਨੀਆਂ ਹੀ ਚਾਉਂਦੀਆਂ,
ਦਿਲ ਕਿਸੇ ਦਾ ਕਦੇ ਨਾ ਦੁਖਾਉਣਾ ਚਾਉਦਂੀਆਂ
ਕੁੱਖ ਵਿੱਚ ਵੀ ਮਾਂ ਦੇ ਇਹ
ਇਕ ਵਾਰ ਨਹੀ ਸੋ ਵਾਰ ਇਹ ਕਹਿੰਦੀਆਂ
ਦੇਖ ਲੈਣ ਦੇ ਮੈਨੂੰ ਇਹ ਦੁਨੀਆਂ ਨੀ ਮਾਂ ਏ
ਬਨ ਜਾਨ ਦੇ ਘਰ ਤੇਰੇ ਦੀ ਧੀ ਨੀ ਮਾਂ ਏ
ਇਹ ਊਸਾ ਖਾਨ ਤਾਂ ਬਸ ਜਾਨਦੀ ਇਹੀ
ਮਾਪਿਆ ਦੇ ਸਿਰ ਦਾ ਤਾਜ ਹੁੰਦੀਆਂ ਨੇ ਧੀਆਂ