ਜਿੰਦਗੀ ਦਾ ਸੁਰਤਾਲ
ਚਾਅ ਤਾਂ ਸਾਰੇ ,ਠਰ ਜਾਂਦੇ ਨੇ
ਰੀਝਾਂ ਦੇ ਪਰ, ਝੜ ਜਾਂਦੇ ਨੇ
ਜਦੋਂ ਸਾਥੀ, ਸਾਥ ਨਾ ਦੇਵੇ
ਜਿੰਦਗੀ ਦੇ ਪੈਂਡੇ, ਅੜ ਜਾਂਦੇ ਨੇ
ਤੁਰਦੀ ਤੁਰਦੀ ਜਿੰਦਗੀ ਰੁਕ ਜੇ
ਦੁੱਖ ਦਰਦ, ਘਰ ਵੜ ਜਾਂਦੇ ਨੇ
ਇਕ ਇਕ ਦਿਨ, ਔਖਾ ਲੰਘਦਾ
ਵਕਤ ਦੇ ਘੋੜੇ, ਖੜ੍ਹ ਜਾਂਦੇ ਨੇ
ਜਿੰਦਗੀ ਦਾ ਕੋਈ ,ਮਜ਼ਾ ਨਾ ਰਹਿੰਦਾ
ਕੰਮ ਤਾਂ ਸਭ ਦੇ ਸਰ ਜਾਂਦੇ ਨੇ
ਕੁਝ ਵੀ ਨਾ ਫਿਰ ਚੰਗਾ ਲੱਗਦਾ
ਸੁਆਂਦ ਭੀ ਸਾਰੇ ਮਰ ਜਾਂਦੇ ਨੇ
“ਮਾਵੀ “ ਇਕ ਸੁਰ- ਤਾਲ ਦੇ ਬਾਝੋ
ਸਾਜ ਵੀ ਚੁੱਪ ਕਰ ਜਾਂਦੇ ਨੇ