ਗ਼ਜ਼ਲ (ਗ਼ਜ਼ਲ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ,
ਇੰਝ ਹੀ  ਲੋਕੀ ਮੁੱਦਿਆ ਤੋਂ ਭਟਕਾਏ ਜਾਂਦੇ ਨੇ।

ਨਾਮ ਲੈ ਕੇ ਭਗਵਾਨ ਦਾ ਤੇ ਕਦੇ ਸ਼ੈਤਾਨ ਦਾ ਯਾਰੋ,
ਆਪਣਿਆਂ  ਤੋਂ ਅਪਣੇ ਹੀ ਮਰਵਾਏ ਜਾਂਦੇ ਨੇ।

ਕੌਣ ਜਗਾਊ  ਦੇਸ਼ ਮੇਰੇ  ਦੀ ਸੋਈ  ਜਨਤਾ ਨੂੰ,
ਏਥੇ ਤਾਂ ਫਰਿਸ਼ਤੇ ਵੀ ਸੂਲੀ ਤੇ ਚੜਾਏ ਜਾਂਦੇ ਨੇ।

ਲੋਕਾਂ ਨੂੰ ਸੁਪਨੇ ਦਿਖਾ ਕੇ ਬਹਿਸਤ ਚੋਂ ਹੂਰਾਂ ਦੇ,
ਫਿਰ ਧਰਮ ਦੇ ਨਾਂ 'ਤੇ ਦੰਗੇ ਭੜਕਾਏ ਜਾਂਦੇ ਨੇ ।

ਮੇਰੇ ਦੇਸ਼ ਨੂੰ ਲੁੱਟਿਆ ਹੈ ਭੈੜੇ ਸਿਆਸਤਦਾਨਾਂ ,
ਜੁਮਲੇ ਸੁਣਾ  ਯਾਰੋ  ਵੋਟਰ ਭਰਮਾਏ ਜਾਂਦੇ ਨੇ ।

ਕਦਰ ਨਾ ਏਥੇ ਗਿੱਲ ਕਰੇ ਕੋਈ ਇਨਸਾਨਾਂ ਦੀ,
ਐਪਰ  ਪੱਥਰਾਂ  ਨੂੰ ਭੋਜਨ ਕਰਵਾਏ  ਜਾਂਦੇ  ਨੇ ।