buy amitriptyline london
amitriptyline without prescription
go amitriptyline 10mg
ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ,
ਫਿਰ ਇਸ ਨੂੰ ਬੋਲਣ ਵਿੱਚ ਕੀ ਖਰਾਬੀ ਹੈ ?
ਇਹ ਸ਼ਹਿਦ ਨਾਲੋਂ ਮਿੱਠੀ ,ਨਾ ਇਸ ਵਰਗਾ ਹੋਰ ਕੋਈ,
ਇਸੇ ਲਈ ਮੈਂ ਇਦ੍ਹੇ ਲਈ ਬੈਠਾਂ ਦਿਲ 'ਚ ਪਿਆਰ ਲਕੋਈ।
ਇਦ੍ਹੇ ਗਿੱਧੇ ਤੇ ਭੰਗੜੇ ਸਭ ਨੂੰ ਮੋਹ ਲੈਂਦੇ ਨੇ,
ਇਸੇ ਲਈ ਵਾਹ ਪੰਜਾਬੀ! ਵਾਹ ਪੰਜਾਬੀ! ਸ਼ਾਰੇ ਕਹਿੰਦੇ ਨੇ।
ਜਦ ਬੱਚਿਆਂ ਨੂੰ ਇਦ੍ਹੇ 'ਚ ਸੁਣਾਉਣ ਲੋਰੀਆਂ ਮਾਵਾਂ,
ਉਨ੍ਹਾਂ ਲਈ ਬਣ ਜਾਵਣ ਮਾਵਾਂ ਹੋਰ ਵੀ ਠੰਢੀਆਂ ਛਾਵਾਂ।
ਇਦ੍ਹੇ 'ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ,
ਜਿਸ ਨੂੰ ਪੜ੍ਹ ਕੇ ਤਰ ਗਏ ਹੁਣ ਤਕ ਲੱਖਾਂ ਪ੍ਰਾਣੀ।
ਇਸ ਨੂੰ ਭੁਲਾਣ ਵਾਲਿਆਂ ਵਰਗਾ ਬਦਕਿਸਮਤ ਨਾ ਕੋਈ,
ਆਣ ਘਰਾਂ ਨੂੰ ਮੁੜ ਉਹ ਸਾਰੇ,ਇਹ ਮੇਰੀ ਅਰਜ਼ੋਈ।
ਮੈਂ ਇਦ੍ਹੇ 'ਚ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ,
ਸ਼ਾਲਾ ! ਇਸੇ ਕੰਮ 'ਚ ਮੇਰੀ ਸਾਰੀ ਉਮਰ ਜਾਵੇ ਬੀਤ।