ੲੇ ਮੇਰੇ ਦੇਸ਼ ਦੇ ਸੂਝਵਾਨੋ,
ਸੋਚ ਅਾਪਣੀ ਨੂੰ ਬਦਲਾੲਿੳੁ,
ਮੈਨੂੰ ਅਜ਼ਾਦ ਰਹਿਣ ਦਿੳੁ,
ਮੇਰੀ ਸੋਚ ਨਾ ਦਬਾੲਿੳੁ,
ਬੱਸ ਜਨਮ ਲੈਣ ਦਿੳੁ ਮੈਨੂੰ,
ਨਾ ਹੋੲਿਅਾਂ ਵਾਂਗ ਨਾ ਪਛਤਾੲਿੳੁ,
ਜੰਮਣ ਤੇ ਗਲ ਲਾ ਲਿੳੁ,
ਮੈਨੂੰ ਕੁੱਖ 'ਚ' ਨਾ ਮਰਾੲਿੳੁ,
ਅਨਪੜ੍ਹਾਂ ਤੋਂ ਮੈਨੂੰ ਖਤਰਾ ਨਹੀ,
ਪੜ੍ਹਿਅਾਂ ਲਿਖਿਅਾਂ ਤੋਂ ਬਚਾੲਿੳੁ,
ਮੇਰੇ ਖੰਭਾਂ ਨੂੰ ਨਾ ਕੁਤਰਿੳੁ,
ਮੇਰੇ ਕੰਮਾਂ ਨੂੰ ਸਰਾਹਿੳੁ,
ਮੈਨੂੰ ਹੌਸਲਾਂ ਦਿੳੁ ੳੁੱਡਣ ਦਾ,
ਮੇਰੇ ਤੇ ਬੰਦਸ਼ਾਂ ਨਾ ਲਗਾੲਿੳੁ,
ਗੰਦ ਲਿਖਣ ਗਾੳੁਣ ਵਾਲਿੳੁ,
ਮੇਰੇ ਲੲੀ ਕੁੱਝ ਨਾ ਗਾੲਿੳੁ,
ਮੈਂ ਵਾਂਗ ਸ਼ੇਰਨੀ ਤੁਰਾਂਗੀ,
ਮੈਨੂੰ ਵਿਚਾਰੀ ਨਾ ਬਣਾੲਿੳੁ,
ਮੈਨੂੰ ਦਿੳੁ ਅਜ਼ਾਦੀ ਘੁੰਮਣ ਦੀ,
ਮੈਨੂੰ ਪੁੱਤਾਂ ਵਾਂਗ ਪੜ੍ਹਾੲਿੳੁ,
ਮੈਨੂੰ ਮੌਕਾ ਤਾਂ ਦਿੳੁ,
ਮਰਦਾਂ ਬਰਾਬਰ ਖੜ੍ਹਨ ਦਾ,
ਮੈਨੂੰ ਹੱਕ ਤਾਂ ਦਿੳੁ,
ਅਾਪਣੀ ਮੌਤ ਅਾਪ ਮਰਨ ਦਾ!