prednisolone weight gain
prednisolone side
effects ਵਕਤ ਨਾਲ ਤੁਰਦੇ
ਜ਼ਿੰਦਗੀ ਦੇ ਅਨਮੋਲ ਪਲ
ਕਦੇ-ਕਦੇ ਕਿੱਦਾਂ ਬਦਲ ਦਿੰਦੇ ਨੇ
ਜ਼ਿੰਦਗੀ ਦੇ ਅਰਥ
ਉਸ ਪਲ
ਜਦ ਤੂੰ ਮੇਰੇ ਕੋਲ ਸੀ
ਕਿੰਨੀ ਸੋਹਣੀ ਸੀ ਇਹ ਦੁਨੀਆਂ
ਹਰ ਸ਼ੈਅ ਮੇਰੇ ਕੋਲ ਸੀ
ਪੂਰੇ ਦਾ ਪੂਰਾ ਬ੍ਰਹਿਮੰਡ
ਮੇਰੀ ਬੁੱਕਲ 'ਚ ਸਿਮਟਿਆ ਪਿਆ ਸੀ ਜਿਵੇਂ
ਤੇ ਇਸ ਪਲ
ਜਦ ਤੂੰ ਮੇਰੇ ਕੋਲ ਨਹੀਂ ਹੈ
ਕੁਝ ਵੀ ਮੇਰੇ ਕੋਲ ਨਹੀਂ ਰਿਹਾ
ਕੁਝ ਵੀ ਚੰਗਾ ਨਹੀਂ ਲੱਗ ਰਿਹਾ
ਕੁਝ ਵੀ ਆਪਣਾ ਨਹੀਂ ਲੱਗ ਰਿਹਾ
ਇੰਝ ਲੱਗ ਰਿਹਾ ਕਿ ਮੇਰਾ ਵਜੂਦ ਹੀ
ਮੇਰੇ 'ਚੋਂ' ਮਨਫੀ ਹੋ ਗਿਆ