ਉਮਰ ਭਰ ਹਨੇਰੇ ਦੂਰ ਕਰਦੇ ਰਹੇ
ਚਾਨਣ ਸਾਡੇ ਤੇ ਗਿਲੇ ਕਰਦੇ ਰਹੇ।
ਬੁਝਾ ਕੇ ਦੀਪ ਮੇਰੇ ਘਰ ਦੇ ਸਾਰੇ
ਚਾਨਣ ਦੀ ਗੱਲ ਕਰਦੇ ਰਹੇ।
ਬਣਾਉਣ ਬੂਟ, ਜੁੱਤੀ ਜਾਂ ਕੋਟੀ
ਉਮਰ ਭਰ ਠੁਰ ਠੁਰ ਕਰਦੇ ਰਹੇ।
ਮੰਜ਼ਿਲ ਕਰੀਬ ਸੀ ਜਿੱਤ ਜਾਂਦੇ ਸ਼ਾਇਦ
ਪਰ ਆਪਣਿਆਂ ਤੋਂ ਹਰਦੇ ਰਹੇ।
ਬਦਲੇ ਗਿਰਗਿਟ ਦੀ ਤਰ੍ਹਾਂ ਸਮਾਂ ਪੲੇ ਤੋਂ
ਉਮਰ ਭਰ ਨਿਭਾਉਣ ਦੀ ਗੱਲ ਕਰਦੇ ਰਹੇ।
ਹਾਰਿਆ ਨਹੀਂ ਹਾਂ ਲੜਦਾ ਹਾਂ ਹਰ ਰੋਜ਼
ਮੱਕਾਰੀਆਂ, ਮੁਸੀਬਤਾਂ ਦੇ ਤੀਰ ਵਰਦੇ ਰਹੇ।