ਡਿਗਰੀਆਂ ਲੈ ਕੇ ਵੀ,
ਜਦੋਂ ਪੁੱਤ,
ਜ਼ਿੰਦਗੀ ਤੋਂ ਤੰਗ ਆ ਕੇ,
ਘੋਰ ਨਮੋਸ਼ੀ ਵਿੱਚ,
ਸ਼ਰਾਬ ਨੂੰ ਹੱਥ ਪਾਉਣ ਲਗਦੈ,
ਉਹਨੂੰ ਦਿਖਦੈ,
ਫ਼ਾਹਾ ਲੈਂਦਾ ਪਿਓ,
ਧਾਹਾਂ ਮਾਰਦੀ ਮਾਂ,
ਕੁਆਰੀ ਭੈਣ ਦੀ ਜ਼ਿੰਦਗੀ,
ਉਜੜਦਾ ਪਰਿਵਾਰ ਦਿਸਦੈ,
ਮੱਤ ਆਉਂਦੀ ਹੈ,
ਅਗਲੇ ਦਿਨ ਤੋਂ,
ਇੱਕ ਨਿਜੀ ਕੰਪਨੀ ਵਿੱਚ,
ਸੁਰੱਖਿਆ ਗਾਰਦ ਦੀ,
ਨੌਕਰੀ ਕਰਨ ਲੱਗ ਜਾਂਦੈ,
ਸੋਚ ਸਹੀ ਲਗਦੀ ਹੈ,
ਮਿਹਨਤਾਂ ਨੂੰ,
ਮੁੱਲ ਪੈਣ ਤੱਕ,
ਘੱਟ ਹੀ ਸਹੀ,
ਨਸ਼ੇ ਨਾਲ਼ੋਂ,
ਘੱਟ ਖਾਣਾ ਚੰਗੈ।