ਮੈਂ ਵੀ ਕੁੱਝ ਵੇਖਿਅਾ
(ਕਵਿਤਾ)
ਅਸਮਾਨੀ ੳੁੱਡਣ ਵਾਲੇ ਪੰਛੀ,
ਧਰਤੀ ਤੇ ਭੌਜਨ ਟੋਲਦੇ ਵੇਖੇ ਮੈਂ,
ਵੱਡੇ-ਵੱਡੇ ਜਿਗਰਿਅਾਂ ਵਾਲੇ,
ਦੁੱਖਾਂ ਵਿੱਚ ਡੋਲਦੇ ਵੇਖੇ ਮੈਂ,
ਰੱਜੇ-ਪੁੱਜੇ ਤਕੜੇ ਲਾਲੇ,
ਘੱਟ ਤੋਲਦੇ ਵੇਖੇ ਮੈਂ,
ਦੋ ਨੰਬਰੀ ਪੈਸੇ ਵਾਲੇ,
ਰੋਟੀ ਪੈਰਾਂ ਵਿੱਚ ਰੋਲਦੇ ਵੇਖੇ ਮੈਂ
ਜਿਹਨਾਂ ਅੰਦਰ ਸੱਚ ਵੱਸਦਾ,
ੳੁਹਨਾਂ ਦੇ ਖੂਨ ਖੌਲਦੇ ਵੇਖੇ ਮੈਂ,
ਬਾਹਰੋਂ ਖੁਸ਼ ਰਹਿਣ ਵਾਲੇ ਅਕਸਰ,
ਅੰਦਰੋਂ ਵਿਸ ਘੌਲਦੇ ਵੇਖੇ ਮੈਂ,
ਜੋ ਪਾਣੀ ਦੇਵਣ ਬੂਟਿਅਾਂ ਨੂੰ,
ਜੜ੍ਹਾਂ ਵਿੱਚ ਬੈਠ ਜੜ੍ਹਾਂ ਕਰੋਲਦੇ ਵੇਖੇ ਮੈਂ,
ਦੁਸ਼ਮਣ ਲੱਭਣ ਦੂਰ ਨਾ ਜਾੲੀੲੇ,
ਘਰ ਦੇ ਕੋਲ ਦੇ ਵੇਖੇ ਮੈਂ,
ਜਿਹੜੇ ਹੁਨਰਾਂ ਦੇ ਹੁੰਦੇ ਨੇ ਲੋਕ ਭਰੇ,
ੳੁਹ ਅਕਸਰ ਘੱਟ ਬੋਲਦੇ ਵੇਖੇ ਮੈਂ!