ਬਿਲਕੁਲ ਮੁਫ਼ਤ (ਕਵਿਤਾ)

ਅਜੀਤ ਸਿੰਘ ਭਾਮਰਾ   

Email: rightangleindia@gmail.com
Cell: +91 98148 55162
Address: 62-C,Model Town
PHAGWARA Papua New Guinea 144 401
ਅਜੀਤ ਸਿੰਘ ਭਾਮਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਂ ਦਾ ਦੁਲਾਰ ਬਿਲਕੁਲ ਮੁਫ਼ਤ !
ਪਿਤਾ ਦਾ ਪਿਆਰ ਬਿਲਕੁਲ ਮੁਫ਼ਤ !
ਧੀ ਦਾ ਸਤਿਕਾਰ ਬਿਲਕੁਲ ਮੁਫ਼ਤ !
ਸਤਿਗੁਰ ਦਾ ਦੀਦਾਰ ਬਿਲਕੁਲ ਮੁਫ਼ਤ !
ਹਵਾ ਦਾ ਖ਼ਿਲਾਰ ਬਿਲਕੁਲ ਮੁਫ਼ਤ !
ਸੂਰਜ ਦੀ ਲਿਸ਼ਕਾਰ ਬਿਲਕੁਲ ਮੁਫ਼ਤ !
ਖ਼ਾਣਾ ਦੇ ਭੰਡਾਰ ਬਿਲਕੁਲ ਮੁਫ਼ਤ !
ਸਾਗਰ ਦੇ ਛਲਾਰ ਬਿਲਕੁਲ ਮੁਫ਼ਤ !
ਚੰਨ ਦੀ ਪਰਾਤ ਬਿਲਕੁਲ ਮੁਫ਼ਤ !
ਤਾਰਿਆਂ ਭਰੀ ਰਾਤ ਬਿਲਕੁਲ ਮੁਫ਼ਤ !
ਫ਼ੁਲਾਂ ਨਾਲ ਬਹਾਰ ਬਿਲਕੁਲ ਮੁਫ਼ਤ !
ਵਹੂਟੀ ਨਾਲ ਸ਼ਿਗਾਰ ਬਿਲਕੁਲ ਮੁਫ਼ਤ !
ਪਾਇਲ ਦੀ ਝਨਕਾਰ ਬਿਲਕੁਲ ਮੁਫ਼ਤ !
ਲਾੜੇ ਨਾਲ ਬਰਾਤ ਬਿਲਕੁਲ ਮੁਫ਼ਤ ! 
ਗੰਗਾ ਇਸ਼ਨਾਨ ਬਿਲਕੁਲ ਮੁਫ਼ਤ !
ਵੰਗਾਂ ਦਾ ਵਪਾਰ ਬਿਲਕੁਲ ਮੁਫ਼ਤ !
ਟਰੱਕ ਨਾਲ ਕਾਰ ਬਿਲਕੁਲ ਮੁਫ਼ਤ !
ਤੋਪ ਨਾਲ ਤਲਵਾਰ ਬਿਲਕੁਲ ਮੁਫ਼ਤ !
ਸੂਟ ਨਾਲ ਸਲਵਾਰ ਬਿਲਕੁਲ ਮੁਫ਼ਤ !
ਰੋਟੀ ਨਾਲ ਆਚਾਰ ਬਿਲਕੁਲ ਮੁਫ਼ਤ !
ਖ਼ੰਗ ਨਾਲ ਬੁਖ਼ਾਰ ਬਿਲਕੁਲ ਮੁਫ਼ਤ !
ਐਪਲ ਨਾਲ ਅਨਾਰ ਬਿਲਕੁਲ ਮੁਫ਼ਤ !
ਐਲ ਸੀ ਡੀ ਨਾਲ ਤਾਰ ਬਿਲਕੁਲ ਮੁਫ਼ਤ !
ਚਾਨਣ ਨਾਲ ਅੰਧਕਾਰ ਬਿਲਕੁਲ ਮੁਫ਼ਤ !
ਬਿਜਲੀ ਨਾਲ ਚਮਕਾਰ ਬਿਲਕੁਲ ਮੁਫ਼ਤ !
ਮੀਂਹ ਨਾਲ ਫ਼ੁਹਾਰ ਬਿਲਕੁਲ ਮੁਫ਼ਤ !
ਸੁਪਨਿਆਂ ਦਾ ਸੰਸਾਰ ਬਿਲਕੁਲ ਮੁਫ਼ਤ !
ਗੁਰੁ ਕਾ ਲੰਗਰ ਤਿਆਰ ਬਿਲਕੁਲ ਮੁਫ਼ਤ !
ਅਜੀਤ ਦਾ ਸਭ ਨਾਲ ਪਿਆਰ ਬਿਲਕੁਲ ਮੁਫ਼ਤ !