ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ
(ਪੁਸਤਕ ਪੜਚੋਲ )
ਪੁਸਤਕ - ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ
ਲੇਖਕ-ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ- ਸ਼ਹੀਦ ਭਗਤ ਸਿੰਘ ਪ੍ਰਕਾਸ਼ਨ ਸਾਦਿਕ
ਪੰਨੇ-112 ਕੀਮਤ – 200

'ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ' ਪੁਸਤਕ ਆਪਣੇ ਨਾਮ ਅਨੁਸਾਰ ਆਪਣੇ ਗੁਣਾਂ ਦੀ ਝਲਕ ਪੇਸ਼ ਕਰਦੀ ਹੈ। ਪਿਛਲੇ ਲੰਬੇ ਅਰਸੇ ਤੋਂ ਵਿਰਸੇ ਨੂੰ ਸਮਰਪਿਤ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਵਿਰਸੇ ਸਬੰਧੀ ਇਹ ਪਹਿਲੀ ਵਾਰਤਕ ਪੁਸਤਕ ਹੈ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਤਿੰਨ ਹੋਰ ਪੁਸਤਕਾਂ 'ਵਿਰਸੇ ਦੀ ਲੋਅ','ਵਿਰਸੇ ਦੀ ਖੁਸ਼ਬੋ' ਅਤੇ 'ਵਿਰਸੇ ਦੀ ਸੌਗਾਤ' ਜੋ ਕਿ ਉਹ ਵੀ ਅਲੋਪ ਹੋ ਚੁੱਕੇ ਵਿਰਸੇ ਨੂੰ ਹੀ ਸਮਰਪਿਤ ਸਨ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ ਜਿੰਨਾਂ ਨੂੰ ਕੁੱਲ ਮਿਲਾ ਕੇ ਹੁਣ ਉਹਨਾਂ ਦੀਆਂ ਚਾਰ ਪੁਸਤਕਾਂ ਕਿਤਾਬੀ ਖੇਤਰ ਵਿੱਚ ਪ੍ਰਵੇਸ਼ ਕਰ ਚੁੱਕੀਆਂ ਹਨ। ਇਸ ਵਾਰਤਕ ਪੁਸਤਕ ਵਿੱਚ ਅਲੋਪ ਹੋ ਚੁੱਕੇ ਵਿਰਸੇ ਸਬੰਧੀ 40 ਨਿਬੰਧ ਹਨ ਜੋ ਅਲੋਪ ਹੋ ਰਹੇ ਵਿਰਸੇ ਦੀ ਪ੍ਰਤੱਖ ਝੱਲਕ ਸਾਡੇ ਸਨਮੁੱਖ ਕਰਦੇ ਹਨ। ਇਹ ਪੁਸਤਕ ਅਲੋਪ ਹੋ ਚੁੱਕੇ ਵਿਰਸੇ ਦੀਆਂ ਬਾਤਾਂ ਪਾਉਂਦੀ ਹੈ। ਇਹ ਪੁਸਤਕ ਅੱਜ ਤੋਂ ਅੱਧੀ ਸਦੀ ਪਹਿਲਾਂ ਦੇ ਰਹਿਣ ਸਹਿਣ ਅਤੇ ਅਜੋਕੇ ਆਧੁਨਿਕ ਸਮਾਜ ਵਿੱਚ ਆ ੇ ਬਦਲਾਅ ਦੀਆਂ ਗੱਲਾਂ ਕਰਦੀ ਹੈ। ਇਸ ਪੁਸਤਕ ਵਿੱਚ ਗੁਰਦੀਪ ਸਿੰਘ ਚੀਮਾ ਵੱਲੋ ਜਸਵੀਰ ਸ਼ਰਮਾ ਦੇ ਜੀਵਨ ਸੰਘਰਸ਼ ਮਈ ਜੀਵਨ ਤੇ ਲਿਖਿਆ ਇਕ ਲੇਖ ਵੀ ਇਸ ਲੇਖਕ ਦੀਆਂ ਪ੍ਰਾਪਤੀਆਂ ਅਤੇ ਸੰਘਰਸ਼ ਤੇ ਚਾਨਣਾ ਪਾਉਂਦਾ ਹੈ। 'ਵਿਰਸਾ' ਸ਼ਬਦ ਜਿੰਨਾਂ ਛੋਟਾ ਹੈ ਇਸ ਦੀ ਸਾਂਭ ਸੰਭਾਲ ਅਤੇ ਇਸ ਬਾਰੇ ਲਿਖਣਾ ਉਨਾਂ ਹੀ ਮੁਸ਼ਕਿਲ ਅਤੇ ਮਿਹਨਤ ਵਾਲਾ ਕਾਰਜ ਹੈ। ਜਸਵੀਰ ਸ਼ਰਮਾ ਲੰਬੇ ਸਮੇਂ ਤੋਂ ਪੁਰਾਤਨ ਵਿਰਸੇ ਪ੍ਰਤੀ ਕਾਰਜਸ਼ੀਲ ਹੈ। ਉਹਨਾਂ ਹੁਣ ਤੱਕ ਪੁਰਾਤਨ ਵਿਰਸੇ ਦੀਆਂ ਚਾਰ ਕਿਤਾਬਾਂ ਤੋਂ ਇਲਾਵਾ ਗੀਤ, ਦੋਹੇ ਅਤੇ ਸੈਂਕੜੇ ਲੇਖ ਪਾਠਕਾਂ ਦੀ ਝੋਲੀ ਪਾ ੇ ਹਨ। ਇਸ ਪੁਸਤਕ ਵਿਚਲੇ ਲੇਖ ਸਿਰਫ਼ ਪੁਰਾਤਨ ਵਿਰਸੇ ਦੀ ਝਲਕ ਹੀ ਨਹੀਂ ਦਿਖਾਉਂਦੇ, ਪਰਾਤਨ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ, ਜੀਵਨ, ਕੰਮ ਕਰਨ ਦੇ ਢੰਗ, ਖੇਤੀਬਾੜੀ ਦੇ ਸੰਦ-ਸਾਧਨ, ਪੁਰਾਤਨ ਖੇਡਾਂ, ਪੁਰਾਤਨ ਰੀਤੀ ਰਿਵਾਜ਼ਾਂ ਸਮੇਤ ਘਰਾਂ ਵਿੱਚ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਵਸਤੂਆਂ ਜੋ ਹੁਣ ਤੱਕ ਬਿਲਕੁਲ ਅਲੋਪ ਹੋ ਚੁੱਕੀਆਂ ਹਨ ਬਾਰੇ ਜਾਣਕਾਰੀ ਵਿਸਥਾਰ ਸਹਿਤ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦਾ ਹਰ ਲੇਖ ਅਜੋਕੀ ਪੀੜ੍ਹੀ ਨੂੰ ਸੋਚਣ ਅਤੇ ਅਮੀਰ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕਰਦਾ ਹੈ। ਇਹ ਪੁਸਤਕ ਖਰੀਦਣ, ਪੜ੍ਹਨ ਅਤੇ ਆਉਣ ਵਾਲੀ ਪੀੜ੍ਹੀ ਲਈ ਸਾਂਭਣ ਯੋਗ ਪੁਸਤਕ ਹੈ।
ਰੋਹਿਤ ਸੋਨੀ ਸਾਦਿਕ
92574-01900