ਸਾਹਿਤ ਵਿਚਾਰ ਮੰਚ ਦੀ ਹੋਈ ਇਕੱਤਰਤਾ (ਖ਼ਬਰਸਾਰ)


ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਸ਼ਿਰਕਤ ਕੀਤੀ। 


ਰਚਨਾਵਾਂ ਦੇ ਦੌਰ ਵਿਚ ਤ੍ਰੈਲੋਚਨ ਲੋਚੀ ਨੇ 'ਪਈਆਂ ਢੇਰ ਕਿਤਾਬਾਂ ਕੋਈ ਪੜ੍ਹਦਾ ਈ ਨਈ, ਤਾਹੀਓਂ ਮਨ ਦੇ ਵਿਹੜੇ ਸੂਰਜ ਚੜ੍ਹਦਾ ਈ ਨਈਂ', ਬਲਵੰਤ ਸਿੰਘ ਮੁਸਾਫਿਰ ਨੇ 'ਚੋਰ ਉਚੱਕੇ ਬਣੇ ਚੌਧਰੀ ਗੁੰਡੀ ਰੰਨ ਬਣੀ ਪ੍ਰਧਾਨ ਵੇ ਲੋਕਾਂ', ਰਘਬੀਰ ਸਿੰਘ ਸੰਧੂ ਨੇ 'ਦਰਦਾਂ ਦੀ ਆਵਾਜ਼ ਕੋਈ ਸਣਦਾ ਨਹੀਂ', ਭਗਵਾਨ ਢਿੱਲੋਂ ਨੇ 'ਲਾਈ ਡੀਟੈਕਟਰ ਟੈਸਟ ਇਕ ਕਵੀ ਦਾ', ਰਾਵਿੰਦਰ ਰਵੀ ਨੇ 'ਜੋ ਛੱਡ ਕੇ ਮੈਨੂੰ ਦੂਰ ਗਿਆ, ਉਹ ਯਾਰ ਭੁਲਾਇਆ ਨਾ ਜਾਵੇ', ਗੁਰਸ਼ਰਨ ਸਿੰਘ ਨਰੂਲਾ ਨੇ ਆਪਣੀ ਪੋਤੀ ਨੂੰ ਸਮਰਪਿਤ ਕਵਿਤਾ, ਪ੍ਰਭਜੋਤ ਸੋਹੀ ਨੇ ਗੀਤ 'ਕੋਈ ਐਸਾ ਗੀਤ ਹੋਵੇ ਜਿੰਨੂ ਸੁਣ ਮਨ ਠਰ ਜਾਵੇ, ਭੁੱਲ ਜਾਈਏ ਕਿੱਕਰਾਂ ਨੂੰ ਚਿੱਤ ਚਾਅ ਨਾਲ ਭਰ ਜਾਵੇ', ਰਵਿੰਦਰ ਦੀਵਾਨਾ ਨੇ 'ਤੈਥੋਂ ਚੰਗਾ ਸਾਨੂੰ ਸਾਰੀ ਜ਼ਿੰਦਗੀ 'ਚ ਲੱਭਿਆ ਨਾ, ਸਾਥੋਂ ਚੰਗਾ ਤੈਨੂੰ ਕਿੱਥੋਂ ਲੱਭਾ ਰਾਤੋਂ- ਰਾਤ ਵੇ', ਸੁਰਿੰਦਰ ਕੈਲੇ ਨੇ ਗੀਤ 'ਜਦੋਂ ਵਗਦੀ ਪੂਰੇ ਦੀ 'ਵਾ, ਪਾਰੇ ਵਾਂਗ ਚਿੱਤ ਡੋਲਦਾ', ਜਨਮੇਜਾ ਸਿੰਘ ਜੌਹਲ ਨੇ 'ਜੇ ਮੈਂ ਪੰਜਾਬੀ ਨਾ ਜੰਮਿਆ ਹੁੰਦਾ', ਤਰਲੋਚਨ ਝਾਂਡੇ ਨੇ 'ਜਿਸ ਨਾਲ ਨਜ਼ਰ ਮਿਲਾਵੇਂ ਤੇਰਾ ਹੋ ਜਾਂਦਾ', ਪਿੰ੍ਰ: ਇੰਦਰਜੀਤਪਾਲ ਕੌਰ ਨੇ ਕਹਾਣੀ, 'ਨੂੰਹ-ਸੱਸ ਦਾ ਰਿਸ਼ਤਾ', ਡਾ. ਗੁਲਜ਼ਾਰ ਪੰਧੇਰ ਨੇ 'ਲਾਲ ਕਿਲਾ ਪਾਸ', ਦਲਵੀਰ ਸਿੰਘ ਲੁਧਿਆਣਵੀ ਨੇ  'ਧ੍ਰਿਤਰਾਸ਼ਟਰ', ਡਾ ਬਲਵਿੰਦਰ ਔਲਖ ਗਲੈਕਸੀ ਨੇ ਕਵਿਤਾ 'ਕਰਨਾਟਕ ਕਾ ਨਾਟਕ', ਭੁਪਿੰਦਰ ਸਿੰਘ ਚੌਕੀਮਾਨ ਨੇ ਕਾਨੂੰਨ ਨਾਲੋਂ ਪ੍ਰਭਾਵਸ਼ਾਲੀ ਵਿਅਕਤੀ ਜ਼ਿਆਦਾ ਕੰਮ ਕਰ ਜਾਂਦਾ ਹੈ ਆਦਿ ਦੇ ਇਲਾਵਾ ਬਲਕੌਰ ਸਿੰਘ ਗਿੱਲ, ਡਾ ਗੁਰਚਰਨ ਕੌਰ ਕੋਚਰ, ਜਗਵਿੰਦਰ ਜੋਧਾ, ਮਨਜਿੰਦਰ ਧਨੋਆ, ਸੁਰਿੰਦਰ ਦੀਪ, ਦਲੀਪ ਅਵਧ, ਜਸਵੰਤ ਸਿੰਘ, ਮਲਕੀਤ ਸਿੰਘ ਮਾਲੜਾ, ਇੰਜ ਸੁਰਜਨ ਸਿੰਘ, ਨੀਲੂ ਬੱਗਾ ਲੁਧਿਆਣਵੀ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਸੁਝਾ ਵੀ ਦਿੱਤੇ ਗਏ।

ਦਲਵੀਰ ਸਿੰਘ ਲੁਧਿਆਣਵੀ