"ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋ…..? ਆਪਣੇ ਹੱਕ ਤਾਂ ਲੈਣੇ ਦੂਰ ਉਨਾਂ੍ਹ ਬਾਰੇ ਗੱਲ ਨਹੀਂ ਕਰਦੇ, ਤੁਸੀਂ ਡਰਦੇ ਕਿਉਂ ਹੋ ਤੁਹਾਨੂੰ ਮੂੰਹ 'ਚ ਪਾ ਲੈਣਗੇ….?"
"ਐਵੇਂ ਬੋਲੀ ਜਾ ਰਹੀ ਹੈ ਤੂੰ ਸੋਚ ਸਮਝ ਲਿਆ ਕਰ ਹਰ ਗੱਲ ਦਾ ਸਮਾਂ ਹੰਦਾ ਹੈ । ਬਗੈਰ ਸਮੇਂ ਦੇ ਗੱਲ ਕਰਨ ਦਾ ਕੀ ਫਾਇਦਾ ਤਾਂ ਹੁਣ ਕੀ ਹੁੰਦਾ ਹੈ, ਉੱਲਟ ਨੁਕਸਾਨ ਹੰਦਾ ਹੈ । ਹਰ ਗੱਲ ਗੁੱਸੇ ਨਾਲ ਨਹੀਂ ਬਣਦੀ । ਗੁੱਸੇ ਨਾਲ ਤਾਂ ਸਗੋਂ ਬਣਨ ਨਾਲੋਂ ਵਿਗੜ ਜਾਂਦੀ ਹੈ……।"
"ਜਿਵੇਂ ਹੋਰ ਸਭ ਕੁੱਝ ਤੁਹਾਡੇ ਕੋਲੋਂ ਖੋਹਿਆ ਗਿਆ । ਓਵਂੇ ਤੁਹਾਡੇ ਕੋਲੋਂ ਮਕਾਨ ਖੋਹਿਆ ਜਾਣਾ ਹੈ । ਫਿਰ ਹੱਥ ਮਲਦੇ ਰਹਿਣਾ…..।"
"ਮਕਾਨ ਵੀ ਗਵਾ ਲੈਣਾ ਰਜਿਸਟਰੀ ਤਾਂ ਮੇਰੇ ਨਾਮ ਫਿਰ ਸਾਰੀ ਕਾਗਜੀ ਕਰਵਾਈ ਤਾਂ ਮੇਰੇ ਸਾਹਮਣੇ ਹੋਈ ਮਕਾਨ ਦਾ ਤਾਂ ਇੰਤਕਾਲ ਵੀ ਹੋ ਗਿਆ ਹੈ । ਸਰਕਾਰੀ ਮੁਲਾਜਮਾਂ ਦੀਆਂ ਗਵਾਹੀਆ ਹਨ…..।"
"ਅੱਜ ਕੱਲ ਸਭ ਕੁੱਝ ਹੋ ਜਾਂਦਾ ਹੈ ਨਕਲੀ ਰਜਿਸਟਰੀ ਹੱਥ ਤੇ ਹੱਥ ਮਾਰਕੇ ਸਭ ਕੁੱਝ ਲੋਕ ਗਲਤ ਕਰ ਰਹੇ ਹਨ । ਫਿਰ ਤੁਸੀਂ ਹੱਥ ਮਲਦੇ ਰਿਹ ਜਾਣਾ…..।"
"ਜੋ ਹੋਵੇਗਾ ਵੇਖਿਆ ਜਾਵੇਗਾ ਕੋਈ ਦਲੇ ਸ਼ਾਹ ਦੀ ਲੁੱਟ ਪਈ ਹੈ…।" ਤੱਲਖੀ ਅਤੇ ਲਾਪਰਵਾਹੀ ਨਾਲ ਦੀਪਕ ਨੇ ਕਿਹਾ ।
"ਆਸ਼ਾ ਆਪਣੇ ਵੱਲੋਂ ਬਿਲਕੁਲ ਠੀਕ ਸੀ । ਉਸਦੇ ਸੋਹਰਿਆਂ ਨੇ ਪੈਰ-ਪੈਰ ਤੇ ਹੇਰਾ ਫੇਰੀਆਂ ਕੀਤੀਆਂ ਸਨ । ਕਦੀ ਮਾਸੀ, ਜੇਠ, ਜੇਠਾਣੀ ਅਤੇ ਇੱਥੋ ਤੱਕ ਕਿ ਭੈਣ ਨੇ ਵੀ ਵੱਡੇ ਭਰਾ ਨਾਲ ਹਮਦਰਦੀ ਕੀਤੀ । ਜਿਸ ਜੀਜੇ ਤੇ ਦੀਪਕ ਨੇ ਰੱਬ ਜਿੰਨਾ ਵਿਸ਼ਵਾਸ ਕੀਤਾ । ਉਹ ਵੀ ਜੀਜਾ ਦਿਲ ਦਾ ਇਨ੍ਹਾਂ ਕਪਟੀ ਨਿਕਲਿਆ । ਦੀਪਕ ਨੂੰ ਇਹ ਅਹਿਸਾਸ ਸੀ ਕਿ ਆਸ਼ਾ ਬਿਲਕੁਲ ਠੀਕ ਕਹਿ ਰਹੀ ਹੈ । ਪਰ ਦੀਪਕ ਦੀਆਂ ਆਪਣੀਆ ਮਜਬੂਰੀਆਂ ਤੇ ਕਮੀਆਂ ਸਨ । ਦੀਪਕ ਨੂੰ ਰਿਸ਼ਤਿਆਂ ਦਾ ਕੁੱਝ-ਕੁੱਝ ਭਰਮ ਰੱਖਣਾ ਪੈਂਦਾ ਸੀ । ਦੀਪਕ ਅਤੇ ਆਸ਼ਾ ਦੇ ਰਿਸ਼ਤੇ ਵਿਚ ਪਿਆਰ ਅਤੇ ਵਿਸ਼ਵਾਸ ਕੁੱਟ-ਕੁੱਟ ਕੇ ਭਰਿਆ ਚਾਹੇ ਦੀਪਕ ਦਾ ਦੂਜਾ ਵਿਆਹ ਸੀ । ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ ਸੀ । ਪਹਿਲੀ ਪਤਨੀ ਤੋਂ ਇਕ ਬੇਟੀ ਆਸ਼ਾ ਨੂੰ ਇਕ ਬੇਟੀ ਹੋਈ ਇਕ ਬੇਟਾ ਹੋਇਆ । ਉਸ ਦੀ ਮੌਤ ਹੋ ਗਈ । ਉਸ ਦੇ ਬਾਅਦ ਆਸ਼ਾ ਫਿਰ ਗਰਭਵਤੀ ਹੋਈ । ਕੁੱਝ ਸਮੇਂ ਬਆਦ ਉਸ ਦੀ ਸਿਹਤ ਖਰਾਬ ਹੋ ਗਈ । ਪੇਟ ਵਿਚ ਦਰਦ ਡਾਕਟਰ ਕੋਲੋਂ ਚੈੱਕਅੱਪ ਕਰਵਾਇਆ ਗਿਆ । ਡਾਕਟਰ ਨੇ ਕਿਹਾ ਬੁੱਚਾ ਪੇਟ ਵਿਚ ਮਰ ਗਿਆ ਹੈ । ਅਬੋਸ਼ਨ ਜਲਦੀ ਕਰਵਾਉਣਾ ਪੈਣਾ ਹੈ ਨਹੀਂ ਤਾਂ ਮਾਂ ਨੂੰ ਵੀ ਖਤਰਾ ਬਣ ਸਕਦਾ ਹੈ। ਆਸ਼ਾ ਦਾ ਅਬੋਸ਼ਨ ਤਾਂ ਹੁਣ ਹੋ ਗਿਆ ਪਰ ਆਸ਼ਾ ਬਿਮਾਰ ਰਹਿਣ ਲੱਗ ਪਈ । ਰੱਬ ਕਰਨੀ ਆਸ਼ਾ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ । ਇਸ ਸਭ ਦਾ ਸਦਮਾ ਵੀ ਆਸ਼ਾ ਤੇ ਲੱਗਿਆ । ਉਹ ਉੱਤਰ ਪ੍ਰਦੇਸ਼ ਪੈਦਾ ਹੋਈ ਅਤੇ aੁੱਥੇ ਹੀ ਜੰਮੀ ਪਲੀ ਲੇਕਿਨ ਪ੍ਰਵਾਰ ਪੰਜਾਬੀ ਬਾਹਰ ਚਾਹੇ ਸਾਰੇ ਹਿੰਦੀ ਬੋਲਦੇ ਪਰ ਘਰ ਵਿਚ ਸਾਰੇ ਪੰਜਾਬੀ ਬੋਲਦੇ । ਆਸ਼ਾ ਦੇ ਪਿਤਾ ਦੀ ਬਦਲੀ ਉੱਤਰ ਪ੍ਰਦੇਸ਼ ਹੋਈ ਸੀ । ਸਰਕਾਰੀ ਮੁਲਾਜ਼ਮ ਜਿੱਥੇ ਮਰਜ਼ੀ ਭੇਜ ਸਕਦੀ ਹੈ । ਇਕ ਦੁੱਖ ਇਹ ਵੀ ਸੀ ਕਿ ਆਸ਼ਾ ਦੀ ਮਾਂ ਪਹਿਲਾਂ ਹੀ ਚੱਲ ਵੱਸੀ ਸੀ । ਦੁੱਖ ਦੀ ਕਹਾਣੀ ਖਤਮ ਹੋਣ ਦੀ ਥਾਂ ਸਗੋਂ ਹੋਰ ਗੰਭੀਰ ਰੂਪ ਲੈ ਰਹੀ ਸੀ ਪਹਿਲਾਂ ਤਾਂ ਘਰ ਦਾ ਦਰਵਾਜ਼ਾ ਖੁਲਿਆ ਮਿਲਦਾ ਨਹੀਂ ਤੇ ਹੁਣ ਉਹ ਵੀ ਬੰਦ ਹੋਇਆ ਨਜ਼ਰ ਆਉਂਦਾ ਸੀ । ਆਸ਼ਾ ਦਾ ਇਕੋ-ਇਕ ਭਰਾ ਭਰਜਾਈ ਸੀ ਜੋ ਕਾਰ ਹਾਦਸੇ ਵਿਚ ਮਾਰੇ ਗਏ । ਕੁੱਲ ਮਿਲਾ ਕਿ ਆਸ਼ਾ ਹੁਣੀ ਭੈਣਾਂ ਹੀ ਬਚੀਆ ਸਨ । ਕਾਫੀ ਸਮਾਂ ਆਸ਼ਾ ਨੂੰ ਪੇਕੇ ਲੱਗ ਗਿਆ । ਆਸ਼ਾ ਜਦ ਅੰਮ੍ਰਿਤਸਰ ਆਈ ਤਾਂ ਕੱਝ ਸਮੇਂ ਬਾਅਦ ਆਸ਼ਾ ਫਿਰ ਗਰਭਵਤੀ ਹੋਈ । ਆਸ਼ਾ ਅਤੇ ਦੀਪਕ ਦੋਵਂੇ ਬੱਚੇ ਨੂੰ ਰੱਖਣਾ ਨਹੀਂ ਚਾਹੰਦੇ ਸਨ ਕਿਉਕਿ ਦੀਪਕ ਦੀ ਆਰਥਿਕ ਹਾਲਤ ਠੀਕ ਨਹੀਂ ਸੀ । ਇਕ ਤਾਂ ਕੰਮ ਮੰਦਾ ਉੱਪਰੋਂ ਤਨਖਾਹ ਦੇ ਬਣਦੇ ਪੈਸੇ ਮਾਲਕ ਤੋੜ-ਤੋੜ ਕੇ ਦਿੰਦਾ ਅਤੇ ਇਸ ਕਾਰਨ ਆਸ਼ਾ ਤੇ ਦੀਪਕ ਨੇ ਅਬੋਸ਼ਨ ਕਰਾਉਣ ਬਾਰੇ ਸੋਚਿਆ । ਕਈ ਡਾਕਟਰਾਂ ਨਾਲ ਸਲਾਹ ਕੀਤੀ ਅਤੇ ਫਿਰ ਦੀਪਕ ਦਾ ਦੋਸਤ ਚੇਤਨ ਮਿਲਿਆ । ਚੇਤਨ ਦੀ ਜਨਾਨੀ ਸਰਕਾਰੀ ਹਸਪਤਾਲ ਵਿਚ ਸਟਾਫ ਨਰਸ ਲੱਗੀ ਹੋਈ ਸੀ । ਪਰਿਵਾਰ ਨਿਰਯੋਜਨ ਮਹਿਕਮੇ ਉਸ ਨੇ ਕਿਹਾ ਮੇਰੀ ਪਤਨੀ ਇਹ ਸਭ ਕਰਵਾ ਦੇਵੇਗੀ ਅਤੇ ਖਰਚਾ ਵੀ ਮਾਮੂਲੀ ਜਿਹਾ ਆਵੇਗਾ ਤਕਲੀਫ ਵੀ ਘੱਟ ਹੋਵੇਗੀ । ਅਬੋਰਸ਼ਨ ਕਰਵਾਇਆ ਗਿਆ ਪਹਿਲਾਂ ਤਾਂ ਤਕਲੀਫ ਹੋਈ ਪਰ ਬਾਅਦ ਵਿਚ ਸਭ ਕੁੱਝ ਠੀਕ ਹੋ ਗਿਆ ।
ਦੀਪਕੀ ਦੀ ਵੱਡੀ ਲੜਕੀ ਰਜਨੀ ਕਾਫੀ ਵਿਗੜੀ ਹੋਈ ਸੀ ਉਮਰ ਨਾਲੋਂ ਵੱਧ ਚਲਾਕ ਅੜੀਅਲਪਨ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ । ਤਲਾਕ ਤੋਂ ਪਹਿਲਾ ਰਜਨੀ ਆਪਣੀ ਮਾਂ ਕੋਲ ਸੀ ਮਤਲਬ ਦੀਪਕ ਦੀ ਪਹਿਲੀ ਪਤਨੀ ਕੋਲ । ਰਜਨੀ ਦੇ ਨਾਨਾ-ਨਾਨੀ ਮਾਸੀਆਂ ਮਾਮੇ ਅੜੀਆਲ ਅਤੇ ਝਗੜਾਲੂ ਕਿਸਮ ਦੇ ਬੰਦੇ ਸਨ ਅਤੇ ਉਹ ਹੀ ਸਾਰੇ ਗੁਣ ਰਜਨੀ ਵਿਚ ਕੁੱਟ-ਕੁੱਟ ਕੇ ਭਰੇ ਹੋਏ ਸਨ । ਦੀਪਕ ਦੀ ਪਤਨੀ ਤੇ ਦੀਪਕ ਦੇ ਸੋਹਰੇ ਵੀ ਉਸ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਸਨ ਦੀਪਕ ਦੇ ਮਾਤਾ ਪਿਤਾ ਵੀ ਰਜਨੀ ਆਪਣੇ ਕੋਲ ਰੱਖਣ ਦੇ ਹੱਕ ਵਿਚ ਨਹੀਂ ਸਨ । ਥਾਣੇ ਵਿਚ ਜਦ ਤਲਾਕ ਹੋਇਆ ਤਾਂ ਦੀਪਕ ਦੀ ਪਤਨੀ ਰਜਨੀ ਨੂੰ ਲੈ ਕੇ ਆਈ । ਫੈਸਲੇ ਤੋਂ ਬਾਅਦ ਰਜਨੀ ਦੀਪਕ ਕੋਲ ਰਹੀ ।ਦੀਪਕ ਦੀ ਜਾਨ ਰਜਨੀ ਵਿਚ ਸੀ । ਰਜਨੀ ਬੈੱਡ aੁੱਪਰ ਹੀ ਪੇਸ਼ਾਬ ਕਰ ਦਿੰਦੀ ਤੇ ਕਈ ਵਾਰ ਦੀਪਕ ਕੋਲੋਂ ਕੁੱਟ ਵੀ ਖਾਂਦੀ । ਦੀਪਕ ਅਕਸਰ ਪੇਸ਼ਾਬ ਹਟੱਉਣ ਵਾਲੀਆ ਦਵਾਈਆ ਦਾਕਟਰ ਕੋਲੋਂ ਲੈਕੇ ਦਿੰਦਾ । ਦੀਪਕ ਦੇ ਵੱਡੇ ਭਰਾ ਦੇ ਬੱਚੇ ਤਾਂ ਵੱਡੇ ਸਨ । ਇਕ ਛੋਟਾ ਉਸ ਨੂੰ ਪਿਆਰ ਕਰਦਾ । ਦਾਦਾ-ਦਾਦੀ ਰਜਨੀ ਨੂੰ ਕੁੱਟਦੇ ਬੁਰਾ-ਭਲਾ ਕਹਿੰਦੇ । ਰਜਨੀ ਮਿੱਟੀ ਖਾਂਦੀ ਕਾਗਜ ਖਾਂਦੀ ਆਪਣੇ ਹੱਥਾਂ ਦੇ ਨੂਹ ਖਾਂਦੀ । ਕਿਤਾਬਾਂ ਪਾੜ ਦੇਂਦੀ ਦਾਦਾ-ਦਾਦੀ ਖਿੱਝਦੇ ਰਹਿੰਦੇ ।
"ਕੁੱਝ ਪੈਸੇ ਦੇ ਦਵਾ ਕੇ ਕੁੱੜੀ ਨੂੰ ਤੇਰੇ ਸੋਹਰਿਆ ਨੂੰ ਦੇ ਦੇਂਦੇ ਨਾਲੇ ਮਾਂ ਕੋਲ ਰਵੇਗੀ ਜਾਂ ਨਾਨੇ-ਨਾਨੀ ਕੋਲ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਹੈ । ਕੀ ਪਤਾ ਕਿਸ ਤਰ੍ਹਾਂ ਦੀ ਆਵੇ ਕੁੱੜੀ ਨਾਲ ਮਾੜਾ ਸਲੂਕ ਕਰੇ ਨਾਲੇ ਫਿਰ ਦੂਜੀ ਜਨਾਨੀ ਨੂੰ ਉਸ ਦਾ ਖਿਆਲ ਰੱਖਣ ਦੀ ਕੀ ਲੋੜ ਹੈ? ਉਸ ਦੇ ਆਪਣੇ ਬੱਚੇ ਵੀ ਤਾਂ ਹੋਣਗੇ….।"
"ਨਹੀਂ ਭਾਪਾ ਜੀ ਮੈਂ ਰਜਨੀ ਨੂੰ ਨਹੀਂ ਛੱਡ ਸਕਦਾ, ਰਜਨੀ ਮੇਰੀ ਬੇਟੀ ਹੈ । ਮੇਰਾ ਖੂਨ ਨਾਨਾ-ਨਾਨੀ ਕਿਹੜਾ ਚੰਗਾ ਸਮਝਦੇ ਹਨ, ਜੇ ਚੰਗਾ ਸਮਝਦੇ ਹੰਦੇ ਤਾਂ ਉਹਨਾਂ ਕੋਲ ਜਾਣ ਬਾਰੇ ਨਾ ਕਹਿੰਦੀ ਰਜਨੀ । ਮਾਂ ਵੀ ਤਾਂ ਇਸ ਦੀ ਖੂਬ ਮਰਦੀ ਸੀ ਫਿਰ ਕੀ ਪਤਾ ਕਿਸ ਤਰ੍ਹਾਂ ਦੇ ਬੰਦੇ ਨਾਲ ਵਿਆਹ ਹੋ ਜਾਵੇ ਤੇ ਉਹ ਕਿਵੇਂ ਰੱਖੇਗਾ ਰਜਨੀ ਨੂੰ । ਅੱਜ ਕੱਲ ਸੁਣਨ ਵਿਚ ਆਇਆ ਮਤਰਏ ਪਿਉ ਨੇ ਮਤਰਈ ਧੀ ਦਾ ਬਲਾਤਕਾਰ ਕਰ ਦਿੱਤਾ । ਅੱਜ ਜਿਸ ਦੀ ਧੀ ਉਸ ਦੀ ਹੀ ਧੀ ਹੈ ਜਿਸਦੀ ਇਜ਼ਤ ਉਸਦੀ ਇਜ਼ਤ ਹੈ । ਕੋਈ ਕਿਸੇ ਦੀ ਇਜ਼ਤ ਨੂੰ ਇਜ਼ਤ ਨਹੀਂ ਸਮਝਦਾ…..।"
"ਵੱਡਾ ਆ ਗਿਆ ਸਿਆਣਾ ਤੇ ਫਿਰ ਬੈਠਿਆ ਰਿਹ ਹੱਥ ਤੇ ਹੱਥ ਰੱਖ ਕੇ ਤੇਰੀ ਭਰਜਾਈ ਤੇ ਤੇਰੀ ਮਾਂ ਕਦ ਤਕ ਤੈਨੂੰ ਰੋਟੀਆ ਪਕਾ-ਪਕਾ ਕੇ ਦੇਵੇਗੀ…..।"
ਗੱਲ-ਗੱਲ ਤੇ ਘਰ ਵਿਚ ਕਲੇਸ਼ ਪੈਣ ਲੱਗ ਪਿਆ । ਬਹਾਨੇ-ਬਹਾਨੇ ਨਾਲ ਰਜਨੀ ਨੂੰ ਕੁੱਟਿਆ ਜਾਣ ਲੱਗ ਪਿਆ ਗਾਲ-ਮੰਦਾ ਕੱਢਿਆ ਜਾਂਦਾ । ਦਾਦਾ-ਦਾਦੀ ਵੱਡੇ ਭਰਾ ਦੇ ਬੱਚਿਆ ਨੂੰ ਹੱਦੋਂ ਵੱਧ ਪਿਆਰ ਕਰਦੇ । ਉਹਨਾਂ ਉੱਪਰ ਜਾਨ ਤੱਕ ਦੇਂਦੇ ਮੂੰਹ ਵਿਚੋਂ ਗੱਲ ਬਾਅਦ ਵਿਚ ਨਿਕਲਦੀ ਤੇ ਪੂਰੀ ਪਹਿਲਾਂ ਹੀ ਹੁੰਦੀ । ਸੁੱਖ ਨਾਲ ਬੱਚੇ ਸੋਹਣੇ ਸਨ ਅਤੇ ਆਪਣੀਆ ਜਿੰਮੇਵਾਰੀਆਂ ਦਾ ਸਭ ਨੂੰ ਅਹਿਸਾਸ ਸੀ । ਇਸ ਦੇ ਉੱਲਟ ਰਜਨੀ ਨੂੰ ਚੀਜ਼ ਵੀ ਇਵੇਂ ਦਿੱਤੀ ਜਾਂਦੀ ਜਿਵੇਂ ਘਰ ਵਿਚ ਰੱਖੇ ਕੁੱਤੇ ਅੱਗੇ ਸੁੱਟੀ ਜਾਵੇ । ਕੋਈ ਆ ਜਾਵੇ ਤਾਂ ਪਿਆਰ ਦਾ ਖੂਬ ਦਿਖਾਵਾ ਕੀਤਾ ਜਾਂਦਾ । ਦੀਪਕ ਲਈ ਕਈ ਰਿਸ਼ਤੇ ਆਉਂਦੇ ਪਰ ਰਜਨੀ ਨੂੰ ਦੇਖ ਕੇ ਸਭ ਚੁੱਪ ਹੋ ਜਾਂਦੇ । ਮਾਂ ਪਿਉ ਖਿੱਝੇ ਹੋਣ ਕਰਕੇ ਘਰ ਵਿਚ ਲੜਾਈ ਝਗੜੇ ਹੰਦੇ ਸੱਚ ਹੀ ਤਾਂ ਹੀ ਸੰਜੋਗ ਧੁਰੋਂ ਹੀ ਬਣਦੇ ਹਨ ਜੋੜੀਆ ਤਾਂ ਰੱਬ ਹੀ ਬਣ ਕੇ ਭੇਜਦਾ ਹੈ । ਇਥੇ ਤਾਂ ਸਭ ਬਹਾਨੇ ਹੀ ਬਣ ਦੇ ਹਨ । ਦੀਪਕ ਦੇ ਵੱਡੇ ਭਰਾ ਦਾ ਦੋਸਤ ਜਿਹੜਾ ਭਰਾ ਵਰਗਾ ਸੀ । ਉਸ ਨੇ ਰਿਸ਼ਤਾ ਕਰਵਾਇਆ ਤਾਂ ਵਿਆਹ ਹੋ ਗਿਆ । ਘਰੇਲੂ ਜ਼ਿੰਦਗੀ ਦੋਵਾਂ ਦੀ ਚੰਗੀ ਕੱਟ ਰਹੀ ਸੀ । ਕੁੱਝ ਮਹੀਨੇ ਮਗਰੋਂ ਆਸ਼ਾ ਤੇ ਦੀਪਕ ਦੀ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ । ਦੀਪਕ ਦੀ ਭਰਜਾਈ ਚੁਗਲ ਖੋਰ ਤੇ ਮਾਂ ਅੱਗ ਫੁਕਨੀ, ਪਿਉ ਲਾਈ ਲੱਗ । ਰਜਨੀ ਜਿੱਦੀ, ਅੜਿਅਲ ਤੇ ਚੁਗਲਖੋਰ ਬਣ ਚੁੱਕੀ ਸੀ । ਦਾਦਾ-ਦਾਦੀ ਆਸ਼ਾ ਅਤੇ ਦੀਪਕ ਦੇ ਮਗਰੋਂ ਰਜਨੀ ਕੋਲੋਂ ਉਹਨਾਂ ਦੀਆਂ ਗੱਲਾਂ ਪੁੱਛਦੇ । ਦੀਪਕ ਦੇ ਪਿਉ ਦੀ ਅਚਾਨਕ ਮੌਤ ਹੋ ਗਈ । ਦੀਪਕ ਨੂੰ ਘਰੋਂ ਬਾਹਰ ਜਾਣਾ ਪਿਆ । ਨਵਾ ਮਕਾਨ ਤਾਂ ਠੀਕ ਰਿਹਾ ਘਰ ਵਿਚ ਕਲੇਸ਼ ਮੁੱਕ ਗਿਆ ।
ਆਸ਼ਾ ਹੱਦ ਤੋਂ ਵੱਧ ਸਖਤ ਤੇ ਅਸੂਲ ਪ੍ਰਸਤ ਔਰਤ ਸੀ । ਮਗਰ ਰਜਨੀ ਹੱਦੋਂ ਵੱਧ ਵਿਗੜ ਗਈ ਸੀ ਤੇ ਵੱਸੋ ਹੀ ਬਾਹਰ ਹੋ ਗਈ ਸੀ । ਰਜਨੀ ਸਕੂਲ ਪਹਿਲਾਂ ਘਰ ਦੇ ਨੇੜੇ ਹੀ ਜਾਂਦੀ ਸੀ । ਦੀਪਕ ਦੀ ਮਾਂ ਅਕਸਰ ਰਜਨੀ ਦੇ ਦਿਮਾਗ ਵਿਚ ਆਸ਼ਾ ਅਤੇ ਦੀਪਕ ਬਾਰੇ ਗਲਤ ਗੱਲਾਂ ਭਰਦੀ । ਆਸ਼ਾ ਦੀ ਸੱਸ ਦਿਲੋਂ ਆਸ਼ਾ ਨਾਲ ਨਫਰਤ ਕਰਦੀ ਪਰ ਦੁਨੀਆ ਦਾਰੀ ਦੇ ਤੌਰ ਤੇ ਬਹੁਤ ਮਿੱਠੀ ਬਣਦੀ । ਮੌਕਾ ਮਿਲਣ ਤੇ ਆਸ਼ਾ ਤੇ ਵਾਰ ਕਰਨ ਤੋਂ ਪਿੱਛੇ ਨਹੀਂ ਹੱਟਦੀ । ਖੁਦ ਆਪ ਭਗਤੀ ਕਰਦੀ ਅਤੇ ਰੱਬ ਤੇ ਭਰੋਸਾ ਕਰਦੀ । ਉਹ ਕਿਸੇ ਸੰਤ ਦੀ ਪੱਕੀ ਚੇਲੀ ਸੰਤ ਗੱਡੀਆ ਤੇ ਆਉਂਦੇ । ਆਸ਼ਾ ਦੀ ਜਠਾਣੀ ਦੀ ਈਰਖਾ ਡੁੱਲ-ਡੁੱਲ ਪੈਂਦੀ । ਸੱਸ ਦੀ ਸੁਰ ਵਿਚ ਸੁਰ ਮਿਲਾਉਂਦੀ । ਜੇਠਾਣੀ ਸੱਸ ਦਾ ਰੋਲ ਵੀ ਕਰਦੀ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਆਸ਼ਾ ਤੇ ਦੀਪਕ ਦਾ ਦੂਜਾ ਵਿਆਹ ਹੋਇਆ ਹੈ । ਆਸ਼ਾ ਦੀ ਸੱਸ ਤੇ ਜੇਠਾਣੀ ਨੇ ਰੋਲਾ ਪਾ ਦਿੱਤਾ ਆਸ਼ਾ ਰਜਨੀ ਦੀ ਦੂਜੀ ਮਾਂ ਹੈ ਅਤੇ ਰਜਨੀ ਵਿਚਾਰੀ ਤੇ ਜੁਲਮ ਕਰਦੀ ਹੈ ਇਹ ਸਭ ਸੁਣ ਕੇ ਸਭ ਦੇ ਮੂੰਹ ਵਿਚ ਉਂਗਲੀਆ ਪੈ ਗਈਆਂ । ਆਸ਼ਾ ਅਤੇ ਰਜਨੀ ਵਿਚ ਬੜੇ ਚੰਗੇ ਸੰਬੰਧ ਸਨ । ਚਾਹੇ ਸੰਬੰਧ ਚੰਗੇ ਸਨ ਪਰ ਰਜਨੀ ਦੀਆਂ ਆਦਤਾਂ ਕਾਫੀ ਵਿਗੜ ਚੁੱਕੀਆਂ ਸਨ । ਢੀਠਪੁਣਾ ਉਸ ਦੇ ਰੋਮ-ਰੋਮ ਵਿਚ ਸਮਾਇਆ ਹੋਇਆ ਸੀ । ਨਿੱਕੀ-ਨਿੱਕੀ ਗੱਲ ਤੇ ਨਜ਼ਾਇਜ਼ ਜਿੱਦ ਕਰਨੀ । ਕੁੱਝ ਕਹਿਣ ਤੇ ਚੀਕ ਚਿਹਾੜਾ ਪਾਉਣਾ ਤੇ ਗੱਲੀ ਮੁੱਹਲਾ ਇਕੱਠਾ ਕਰਨਾ । ਮਾਂ-ਪਿਉ ਦੀ ਅੱਲਗ ਲੜਾਈ ਕਰਵਾਉਣੀ ਦਾਦੀ ਨੂੰ ਪਤਾ ਲੱਗਣ ਤੇ ਪੋਤੀ ਦਾ ਕਸੂਰ ਕੱਢਣ ਦੀ ਥਾਂ ਆਸ਼ਾ ਤੇ ਦੀਪਕ ਦਾ ਕਸੂਰ ਕੱਢਣ ਲੱਗ ਪੈਣਾ ।
"ਤੁਹਾਡੇ ਕੋਲੋਂ ਇਕ ਬੱਚਾ ਨਹੀਂ ਸਾਂਭਿਆ ਜਾਂਦਾ ਰੱਬ ਦਾ ਜੀਣ ਹੈ ਇਸ ਤੇ ਤਰਸ ਕਰੋ……।" ਅੱਗੋ ਆਸ਼ਾ ਖਿੱਝ ਕੇ ਪੈਂਦੀ ਆਪਣੀ ਸੱਸ ਨੂੰ ਕਹਿੰਦੀ ।
"ਅਸੀਂ ਰੱਬ ਦੇ ਜੀਵ ਨਹੀਂ ਅਸੀਂ ਕਿਹੜੀ ਮਾੜੀ ਗੱਲ ਕਹਿੰਦੇ ਹਾਂ ? ਸਵੇਰੇ ਜਲਦੀ ਉੱਠੋ ਸਕੂਲ ਦਾ ਕੰਮ ਕਰੋ, ਰੋਜ਼ ਨਹਾਉ, ਬਾਹਰ ਨਹੀਂ ਫਿਰਨਾ, ਮਿੱਟੀ ਨਹੀਂ ਖਾਣੀ, ਕਪੜੇ ਰੋਜ਼ ਬਦਲੋ । ਕੁੱਝ ਕਹੋ ਤਾਂ ਲੜਨ ਨੂੰ ਪਂੈਦੀ ਹੈ ਤੇ ਫਿਰ ਕਿੰਨਾ-ਕਿੰਨਾ ਚਿਰ ਰੋਟੀ ਨਹੀਂ ਖਾਂਦੀ ਬੱਚੇ ਨੂੰ ਅਕਲ ਨਹੀਂ ਦੇਣੀ । ਮਤਰੇਈ ਮਾ ਦਾ ਠੱਪਾ ਤਾਂ ਮੇਰੇ aੁੱਪਰ ਲੱਗਿਆ ਹੈ ਲੋਕ ਅਤੇ ਰਿਸ਼ਤੇਦਾਰ ਮੈਂਨੂੰ ਮਤਰਈ ਮਾਂ ਹੀ ਕਹਿਣਗੇ । ਇਸ ਨੂੰ ਅਕਲ ਤਾਂ ਦੇਣੀ ਹੀ ਹੈ ਕੱਲ ਨੂੰ ਬੇਗਾਨੇ ਘਰ ਜਾਣਾ ਹੈ । ਧੀਆਂ ਤਾਂ ਸਦਾ ਪਰਾਈਾਂ ਹੰਦੀਆ ਹਨ । ਅੱਜ ਕੱਲ ਤਾਂ ਵੈਸੇ ਹੀ ਚੰਗੀਆ ਭਲੀਆ ਵਿਚ ਨੁਕਸ ਕੱਢੇ ਜਾਂਦੇ ਹਨ । ਇਹੋ ਜਿਹੀ ਚੁਗਲ ਖੋਰ ਅਤੇ ਢੀਠ ਦਾ ਕਿਵੇਂ ਗੁਜ਼ਾਰਾ ਹੋਵੇਗਾ…..?"
"ਆਸ਼ਾ ਬੱਸ-ਬੱਸ ਹਾਲੀ ਵਿਚਾਰੀ ਗੂ ਵਿਚ ਕੀੜਾ ਹੈ । ਉੱਮਰ ਹੀ ਕੀ ਹੈ ਅੱਜੇ ਉਸਦੀ ? ਆਪੇ ਹੀ ਅਕਲ ਆ ਜਾਵੇਗੀ…….।"
"ਮਾਤਾ ਜੀ ਅਕਲ ਆਪੇ ਨਹੀਂ ਆaੁਂਦੀ ਅਕਲ ਦਿੱਤਿਆ ਹੀ ਆਉਂਦੀ ਹੈ । ਬਚਪਨ ਦੀਆਂ ਆਦਤਾਂ ਅੱਗੇ ਜਾਂਦੀਆਂ ਹਨ । ਖੇਡਣ ਮੱਲਣ ਤੋਂ ਮੈਂ ਨਹੀਂ ਰੋਕਦੀ । ਇਹੋ aੁੱਮਰ ਤਾਂ ਖੇਡਣ ਮੱਲਣ ਦੀ ਹੈ । ਚੁਗਲੀਆ ਕਰਨ ਦੀ ਆਦਤ ਜਾਂਦੀ ਨਹੀਂ । ਜਦੋਂ ਕੋਈ ਘਰ ਵਿਚ ਆ ਜਾਂਦਾ ਹੈ ਤਾਂ ਇਹ ਚੌੜ ਹੋ ਜਾਂਦੀ ਹੈ ਤੇ ਕਹਿੰਦੀ ਹੈ ਮੈਂ ਪਹਿਲੀ ਮਾਂ ਕੋਲ ਜਾਣਾ ਹੈ ਸਾਹਮਣੇ ਬੈਠੀ ਹੈ, ਪੁੱਛੋ ਇਸ ਨੂੰ । ਆਖਦੀ ਹੈ ਆਪਣੇ ਪਿਉ ਨੂੰ ਮੈਂਨੂੰ ਕਿaੁਂ ਲਿਆਂਦਾ । ਤੁਹਾਡੇ ਸਾਹਮਣੇ ਮੇਰੀਆਂ ਚੁਗਲੀਆਂ ਕਰਦੀ ਹੈ ਤੇ ਮੇਰੇ ਸਾਹਮਣੇ ਤੁਹਾਡੀਆਂ ਚੁਗਲੀਆਂ……।"
"ਆਸ਼ਾ ਦੀ ਸੱਸ ਰਜਨੀ ਨੂੰ ਗੁੱਸੇ ਹੰਦੀ ਬੋਲੀ, ਤੈਨੂੰ ਸ਼ਰਮ ਨਹੀਂ ਆਉਂਦੀ । ਤੇਰੇ ਪਿਉ ਨੇ ਕਿਹੜਾ ਜੁਰਮ ਕਰ ਲਿਆ ਹੈ ਤੈਨੂੰ ਲਿਆ ਕੇ ? ਤੇਰੀ ਜ਼ਿੰਦਗੀ ਬਣ ਗਈ ਹੈ ਜੇ ਤੇਰੀ ਮਾਂ ਤੈਨੂੰ ਪਿਆਰ ਕਰਦੀ ਤਾਂ ਤੈਨੂੰ ਆਪਣੇ ਨਾਲ ਰੱਖਿਆ ਕਿਉਂ ਨਹੀਂ ? ਤੈਨੂੰ ਛੱਡ ਗਈ ਹੈ ਤੈਨੂੰ ਮਾਰਦੀ ਕੁੱਟਦੀ ਸੀ ਕੁੱਤੀਏ-ਬਿੱਲੀਏ ਕਹਿੰਦੀ ਸੀ । ਨਾਨੀ ਤੈਨੂੰ ਚੱਵਲ ਤੇ ਤੇਰਾ ਮਾਮਾ ਤੈਨੂੰ ਜੂਠ ਕਹਿੰਦਾ ਸੀ……।"
"ਮਾਤਾ ਜੀ ਅਸੀਂ ਇਸ ਦੇ ਭਲੇ ਵਿਚ ਹਾਂ । ਇਹ ਸਾਡੀ ਧੀ ਹੈ । ਅਸੀਂ ਇਸ ਨੂੰ ਮਾਰਨਾ ਵੀ ਹੈ ਤੇ ਪਿਆਰ ਵੀ ਕਰਨਾ ਹੈ ਅਤੇ ਇਸ ਦੀ ਚੁਗਲੀਆਂ ਕਰਨ ਦੀ ਆਦਤ ਨੂੰ ਹਟਾਉਣਾ ਹੈ । ਤੁਸੀਂ ਇਸ ਦੀ ਹਮਾਇਤ ਕਰਦੇ ਹੋ ਨਾਂ ਇਹ ਤਾਂ ਤੁਹਾਡੀਆ ਵੀ ਚੁੱਗਲੀਆ ਲਗਾਉਂਦੀ ਹੈ । ਅਗਰ ਗੱਲਾਂ ਦੱਸਾਂ ਤਾਂ ਤੁਸੀਂ ਖੂਬ ਮਾਰੋਗੇ ਇਸ ਨੂੰ……।"
"ਆਸ਼ਾ ਦੀਆਂ ਗੱਲਾਂ ਸੁਣ ਕੇ ਦਾਦੀ ਚੁੱਪ ਜਿਹੀ ਕਰ ਗਈ ਤੇ ਬੋਲੀ । ਆਸ਼ਾ ਪੁੱਤ ਪਿਆਰ ਨਾਲ ਰਿਹਾ ਕਰੋ । ਇਹ ਕੁੜੀ ਤਾਂ ਕਿਸੇ ਦੀ ਵੀ ਸਕੀ ਨਹੀਂ ਮੈਂ ਤਾਂ ਇਸ ਨੂੰ ਇਨ੍ਹਾਂ ਪਿਆਰ ਕਰਦੀ ਹਾਂ । ਪਰ ਇਹ ਤਾਂ ਮੇਰਾ ਵੀ ਲਿਹਾਜ ਨਹੀਂ ਕਰਦੀ । ਵੈਸੇ ਤਾਂ ਇਹ ਕੁੜੀ ਕਿਸੇ ਦੇ ਵੀ ਤਰਸ ਦੇ ਕਾਬਲ ਨਹੀਂ……।"
"ਦੀਪਕ ਪ੍ਰਾਇਵੇਟ ਫੈਕਟਰੀ ਵਿਚ ਨੌਕਰੀ ਕਰਦਾ ਹੈ । ਨੌਕਰੀ ਵੀ ਕਾਹਦੀ ਬੱਸ ਟਾਈਮ ਪਾਸ ਵਾਲੀ ਹੀ ਗੱਲ ਹੈ । ਛੋਟੀਆਂ ਫੈਕਟਰੀਆਂ ਘੱਟ ਬੱਜਟ ਦੀਆਂ ਹੰਦੀਆਂ । ਕੰਮ ਆ ਜਾਵੇ ਤਾਂ ਦਿਨ ਰਾਤ ਕੰਮ ਹੀ ਕਰੋ ਤੇ ਧੰਨ-ਧੰਨ ਹੋ ਜਾਂਦੀ ਤੇ ਕਦੀ ਕੰਮ ਘੱਟ ਹੋਣ ਕਰਕੇ ਮੰਦਿਆ ਦਿਨਾਂ ਦਾ ਬੋਝ ਸਹਿਣਾ ਪੈਂਦਾ । ਕੰਮ ਚਾਹੇ ਘੱਟ ਜਾਂਦਾ ਹੈ ਪਰ ਖਰਚਾ ਨਹੀਂ ਘੱਟਦਾ । ਬੱਚਿਆਂ ਦੀਆਂ ਫੀਸਾਂ, ਘਰ ਦਾ ਖਰਚ, ਬਿਮਾਰੀਆਂ ਤੇ ਆਂਢ-ਗੁਆਂਢ ਦੇ ਫੰਕਸ਼ਨ ਹੀ ਸਾਹ ਨਹੀਂ ਲੈਣ ਦਿੰਦੇ ਸਨ ਪਰ ਕਰਨਾ ਵੀ ਸਭ ਕੁੱਝ ਪੈਂਦਾ ਹੈ। ਘਰ ਵਿਚ ਹੋਰ ਚੀਜ ਬਾਅਦ ਵਿਚ ਆਉਂਦੀ ਤੇ ਪਹਿਲੀ ਚੀਜ ਪਹਿਲਾਂ ਹੀ ਖਤਮ ਹੋਈ ਹੰਦੀ। ਬੱਸ ਇਹੋ ਸਬਰ ਕਰਨਾ ਪੈਂਦਾ ਹੈ ਕਿ ਅਗਲੇ ਮਹੀਨੇ ਕੰਮ ਕਰਾਂਗੇ ਤੇ ਕੁੱਝ ਤੇ ਬਣੇਗਾ ਕੁੱਝ ਹੋਰ ਕਦੀ ਬਿਜਲੀ ਦਾ ਬਿੱਲ ਤੇ ਕਦੀ ਪਾਣੀ ਦਾ ਬਿੱਲ । ਪਹਿਲਾਂ ਤੇ ਪਾਣੀ ਦੇ ਬਿੱਲ ਦੇ ੫੦ ਜਾਂ ੧੦੦ ਰੁਪਿਆ ਬਿੱਲ ਆਉਂਦਾ ਸੀ ਹੁਣ ਤਾਂ ਹੱਦ ਹੀ ਮੁਕ ਗਈ ੩੬੦/-ਰੁ: ਪਾਣੀ ਦਾ ਬਿੱਲ ਜਮ੍ਹਾ ਕਰਵਾਉ ਤਾਂ ਸਿਲੰਡਰ ਦਾ ਖਰਚ ਤਿਆਰ ਹੰਦਾ ਹੈ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ । ਮੰਦਰ ਗੁਰਦੁਆਰੇ ਜਾਂ ਨੇੜੇ ਕਿਸੇ ਰਿਸ਼ਤੇਦਾਰ ਦੇ ਕੋਲ ਜਾਣਾ ਪਵੇ ਤਾਂ ਛੱਤੀ ਵਾਰ ਸੋਚਣਾ ਪੈਂਦਾ ਹੈ । ਜੇ ਕਿਰਾਇਆ ਹੈ ਤਾਂ ਫਿਰ ਕਦੀ ਹੋਰ ਮੁਸ਼ਕਲ । ਏਸੇ ਕਾਰਨ ਹੀ ਰਿਸ਼ਤੇਦਾਰ ਵੀ ਨਰਾਜ਼ ਹੋ ਜਾਂਦੇ ਹਨ । ਕੋਈ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀ ਦੇ ਫੰਕਸ਼ਨਾਂ ਤੇ ਆਣ-ਜਾਣ ਘੱਟ ਹੀ ਹੰਦਾ ਹੈ । ਰਿਸ਼ਤੇਦਾਰੀਆਂ ਤਾਂ ਮਿਲਣ ਗਿੱਲਣ ਨਾਲ ਬਣਦੀਆਂ ਹਨ ਤੇ ਵਿਆਹ ਸ਼ਾਦੀ ਦੇ ਫੰਕਸ਼ਨ ਤੇ ਤਾਂ ਸਭ ਇੱਕਠੇ ਹੰਦੇ ਹਨ । ਅਗਰ ਦੀਪਕ ਬਿਮਾਰ ਹੋ ਗਿਆ ਤਾਂ ਉਸ ਨੂੰ ਆਪਣੀ ਬਿਮਾਰੀ ਦਾ ਘੱਟ ਫਿਕਰ ਤੇ ਦਵਾਈਆ ਦੇ ਖਰਚੇ ਦੇ ਪੈਸਿਆ ਦਾ ਫਿਕਰ ਜ਼ਿਆਦਾ ਹੁੰਦਾ । ਅਗਰ ਇਕ ਦੋ ਛੁੱਟੀਆ ਹੋ ਗਈਆ ਤਾਂ ਘਰ ਦਾ ਬਜਟ ਵਿਗੜ ਜਾਣਾ ਹੈ । ਫੈਕਟਰੀ ਵਿਚ ਤਨਖਾਹ ਕਿਹੜੀ ਇਕ ਜਾਂ ਦੋ ਵਾਰੀ ਮਿਲਦੀ ਹੈ । ਤੋੜ-ਤੋੜ ਕੇ ਕਿਸ਼ਤਾਂ ਵਿਚ ਪੈਸੇ ਮਿਲਦੇ ਹਨ । ਇਸੇ ਵਿਚ ਹੀ ਗੁਜ਼ਾਰਾ ਕਰਨਾ ਪੈਂਦਾ ਕਦੀ ਤਾਂ ਆਸ਼ਾ ਆਂਢ-ਗੁਆਂਡ ਕੋਲੋਂ ਪੈਸੇ ਫੜ ਲੈਂਦੀ ਤੇ ਕਦੀ ਤਾਂ ਜਲਦੀ ਪੈਸੇ ਵਾਪਸ ਵਾਪਸ ਕਰ ਦਿੰਦੀ ਤੇ ਕਦੀ ਦੇਰ ਨਾਲ । ਆਸ਼ਾ ਕਦੀ-ਕਦੀ ਕੱਲਪੀ ਹੋਈ ਗੁੱਸੇ ਹੰਦੀ । ਕਈ ਵਾਰ ਆਸ਼ਾ ਮਾਲਕ ਨੂੰ ਵੀ ਗੁੱਸੇ ਹੰਦੀ । ਦੀਪਕ ਤਾਂ ਮਾਲਕ ਕੋਲੋਂ ਪੈਸੇ ਮੰਗਦਾ ਹੈ ਉਹ ਪੈਸੇ ਹੀ ਮੰਗ ਸਕਦਾ ਹੈ ਕੀ ਪੈਸੇ ਦੇਵੇ ਜਾਂ ਨਾ ਦੇਵੇ ਉਸ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ ।
"ਲੋਕਾਂ ਨੂੰ ਤਾਂ ਅਡਵਾਂਸ ਹੀ ਕਿੰਨਾਂ-ਕਿੰਨਾਂ ਮਿਲ ਜਾਂਦਾ ਤੂਹਾਨੂੰ ਤਾਂ ਅਡਵਾਂਸ ਹੀ ਕੀ ਮਿਲਣਾ ਸਮੇਂ ਸਿਰ ਤਨਖਾਹ ਹੀ ਨਹੀਂ ਮਿਲਦੀ । ਤੁਹਾਡੇ ਕੋਲੋਂ ਤਾਂ ਗੱਲ ਵੀ ਚੰਗੀ ਤਰਾਂ੍ਹ ਹੰਦੀ। ਤੁਹਾਡੇ ਮਾਲਕ ਨੂੰ ਤਾਂ ਲੱਗਦਾ ਹੈ ਕਿ ਪਰਿਵਾਰ ਤਾਂ ਸਿਰਫ ਉਸਦਾ ਹੀ ਹੈ ਬਾਕੀ ਤਾਂ ਐਵੇਂ ਹੀ ਤੁਰੇ ਫਿਰਦੇ ਹਨ ।ਬਾਕੀਆਂ ਦੇ ਘਰਾਂ ਦੇ ਵੀ ਖਰਚੇ ਹੰਦੇ ਹਨ ।"
"ਇਹੋ ਜਿਹੀ ਕੋਈ ਗੱਲ ਨਹੀਂ ਉਸ ਦੀ ਵੀ ਮਜਬੂਰੀ ਹੈ ਜਦੋਂ ਉਹਨਾਂ ਕੋਲ ਪੈਸੇ ਹੰਦੇ ਤਾਂ ਉਹ ਉਦੋਂ ਹੀ ਦੇ ਦਿੰਦੇ ਹਨ ਜਾਣ ਬੁੱਝ ਕੇ ਲੇਟ ਨਹੀਂ ਕਰਦੇ ਕੰਮ ਇ੍ਹਨਾਂ ਮੰਦਾ ਹੈ ਕਿ ਪੁੱਛੋ ਹੀ ਕੁੱਝ ਨਾ । ਨਿੱਤ ਤਾਂਬਾ, ਲੋਹਾ ਤੇ ਸਿਲਵਰ ਰੇਟ ਵੱਧ ਰਹੇ ਹਨ ਵਪਾਰੀ ਅੱਗੋਂ ਇਨੇ ਰੇਟ ਵਧਾਉਂਦੇ ਨਹੀਂ ਜਿਨੇ ਚਾਹੀਦੇ ਹਨ ਆਸ਼ਾ ਉਸ ਦੀ ਮਜਬੂਰੀ ਹੈ…..।"
"ਬਾਕੀਆਂ ਨੂੰ ਵੀ ਇੱਦਾ ਹੀ ਪੈਸੇ ਮਿਲਦੇ ਹਨ ਜਾਂ ਤੁਹਾਨੂੰ ਹੀ ਇੱਦਾਂ ਪੈਸੇ ਮਿਲਦੇ ਹਨ ? ਕੀ ਉਹਨਾਂ ਦੀਆਂ ਜਨਾਨੀਆਂ ਨਹੀਂ ਕੱਲਪਦੀਆਂ ? ਮੈਨੂੰ ਤਾਂ ਲੋਕਾਂ ਕੋਲੋਂ ਉਧਾਰ ਪੈਸੇ ਮੰਗਣ ਲੱਗਿਆ ਵੀ ਸ਼ਰਮ ਆਉਂਦੀ ਹੈ ਉਹ ਤਾਂ ਇਹੋ ਹੀ ਸੋਚ ਦੇ ਹਨ ਕਿ ਕੰਮ ਤਾਂ ਇਨਾਂ ਕਰਦੇ ਤਾਂ ਪੈਸੇ ਫਿਰ ਇਧਰੋਂ-ਉਧਰੋ ਮੰਗਦੇ ਫਿਰਦੇ ਹਨ ਤੁਹਾਡੇ ਭਰਾ ਤੇ ਮਾਂ ਨੇ ਤਾਂ ਬਗੈਰ ਸੋਚਿਆ ਸਮਝਿਆ ਹੀ ਘਰੋਂ ਕੱਢ ਦਿੱਤਾ ਸੀ……।"
"ਐਵੀ ਕਿਉ ਕੱਲਪੀ ਜਾ ਰਹੀ ਹੈ ਤੈਨੂੰ ਕਿਹੜਾ ਕੁੱਝ ਹਾਸਲ ਹੋਣ ਵਾਲਾ ਹੈ ਮੈਂ ਮਿਹਨਤ ਨਹੀਂ ਕਰਦਾ ਦੱਸ ਹੋਰ ਕੀ ਕਰਾਂ……।"
ਮਿਹਨਤ ਕਰਨ ਦੀ ਗੱਲ ਨਹੀਂ ਤੁਹਾਡੇ ਤੇ ਮੈਨੂੰ ਕਾਹਦਾ ਗੁੱਸਾ ਤੁਹਾਡੇ ਵਿਚ ਕੋਈ ਕਮੀ ਨਹੀਂ । ਘਰ ਵਿਚ ਪੈਸੇ ਬਿੱਲਕੁਲ ਨਹੀਂ ਹੁੰਦੇ ਰੱਬ ਨਾ ਕਰੇ ਢਰ ਵਿਚ ਬਿਮਾਰੀ ਢੁਮਾਰੀ ਹੋ ਜਾਵੇ । ਅੱਗੋਂ ਭੈਣਾਂ ਦੇ ਬੱਚੇ ਜਵਾਨ ਹੋ ਚੁੱਕੇ ਹਨ ਅਤੇ ਹੋ ਰਹੇ ਹਨ ਹੋਰ ਰਿਸ਼ਤੇਦਾਰਾਂ ਨੇ ਧੀਆਂ ਪੁੱਤ ਨਹੀਂ ਵਿਆਅੁਣੇ ਹਨ । ਅੁਨ੍ਹਾਂ ਦੇ ਕਾਰ-ਵਿਹਾਰ ਤੇ ਜਾਣ ਲਈ ਪੈਸੇ ਨਹੀਂ ਚਾਹੀਦੇ ? ਅਗਰ ਨਾ ਗਏ ਤਾਂ ਰਿਸ਼ਤੇਦਾਰ ਛੁੱਟ ਜਾਣਗੇ । ਕੱੜੀਅ ਗਿੱਠ-ਗਿੱਠ ਵੱਧ ਰਹੀਆ ਹਨ ਕੱਲ ਨੂੰ ਉਹਨਾਂ ਦਾ ਕੁੱਝ ਨਹੀਂ ਕਰਨਾ ?ਇੱਥੇ ਤਾਂ ਰੋਟੀ ਨਹੀਂ ਚੱਲਦੀ ਤੇ ਹੋਰ ਕੀ ਕਰਨਾ ਹੈ ਅਸੀਂ….।
ਕਈ ਵਾਰ ਦੀਪਕ ਵੀ ਕੱਲਪਦਾ ਸੋਚਦਾ ਆਸ਼ਾ ਠੀਕ ਕਹਿੰਦੀ ਹੈ । ਇਸ ਵਿਚ ਹਲਤ ਵੀ ਕੀ ਹੈ । ਪਰ ਕੀਤਾ ਵੀ ਕੀ ਜਾਵੇ ਜਿਆਦਾ ਲੱਭਣ ਦੀ ਥਾਂ ਥੋੜੇ ਤੋਂ ਵੀ ਨਾ ਹੱਥ ਧੋ ਬਈਏ । ਇਥੇ ਤਾਂ ਕਰਦੇ-ਕਰਦੇ ਡੰਗ ਨਹੀਂ ਟਪਦਾ ਤੇ ਵਿਹਲੇ ਬੈਠ ਕੇ ਗੁਜ਼ਾਰਾ ਕਿਵੇਂ…..।
ਦੀਪਕ ਦੀ ਮਾਤਾ ਕੋਲ ਦੀਪਕ ਦੇ ਪਿਉ ਦੀ ਪੈਸ਼ਨ ਦਾ ਖੂਬ ਪੈਸਾ ਹਰ ਮਹੀਨੇ ਆਉਦਾ । ਉਹ ਉਸ ਪੈਸੇ ਨਾਲ ਆਪਣੀ ਐਸ਼ ਪ੍ਰਸਤੀ ਕਰਦੀ ਅਤੇ ਮਹੀਨੇ ਦੋ ਮਹੀਨੇ ਬਆਦ ਬੈਗ ਵਿਚ ਕੱਪੜੇ ਪਾ ਕਦੀ ਆਪਣੇ ਪੇਕੇ ਕਦੀ ਭੈਣ ਦੇਵਰ ਅਤੇ ਕਦੀ ਸੰਤਾਂ ਦੇ ਡੇਰੇ ਚੱਲੀ ਜ਼ਾਦੀ ਹੋਰ ਤੇ ਹੋਰ ਭੈਣ ਦੀਆਂ ਕੁੜੀਆਂ ਕੋਲ ਵੀ ਮਹੀਨਾ-ਮਹੌਨਾ ਰਿਹ ਕੇ ਆਉਦੀ ਤੇ ਕਦੀ ਆਪਣੀ ਕੁੜੀ ਕੋਲ ਚੱਲੀ ਜ਼ਾਦੀ । ਆਪ ਦੂਸਰਿਆ ਨਾਲ ਪਿਆਰ ਤੇ ਰੱਬ ਤੋਂ ਡਰਨ ਨੂੰ ਕਹਿੰਦ ਿ। ਵੱਡੇ ਮੁੰਡੇ ਅਤੇ ਉਸ ਦੇ ਬੱਚਿਆ ਤੇ ਖੂਬ ਖਰਚ ਕਰਦੀ । ਅਗਰ ਛੋਟੇ ਮੰਡੇ ਦੀ ੧੦ ਰੁਪਏ ਵੀ ਮਦਦ ਕਰਦ ਿਤਾਂ ਸੋ ਵਾਰ ਸੁਣਾਉਦੀ ਗੱਲੀ ਮੁਹੱਲੇ ਵਾਲਿਆ ਨੂੰ ਦੱਸਦੀ ਿਫਰਦੀ ਕਿ ਮੈਂ ਇਨ੍ਹਾਂ ਨਾਲ ਬਹੁਤ ਕਰਦ ਿਹਾਂ । ਰਿਸ਼ਤੇਦਾਰਾਂ ਵਿਚ ਰੋਲਾ ਪਾਉਦੀ ਕਮਾਈ ਘੱਟ ਤੇ ਦੀਪਕ ਬਿਮਾਰ ਜ਼ਿਆਦਾ ਰਹਿੰਦਾ ਹੈ ਤੇ ਮੈਂ ਵੇਲੇ ਕੁਵੇਲੇ ਉਸ ਦੀ ਮਦਦ ਕਰਦੀ ਹਾਂ । ਆਸ਼ਾ ਰਜਨੀ ਦੀ ਮਤਰਈ ਮਾਂ ਹੈ ਉਹ ਰਜਨੀ ਨੂੰ ਚੰਗਾ ਨਹੀਂ ਸਮਝਦੀ ਤੇ ਉਸ aੁੱਪਰ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕਰਦੀ ਅਤੇ ਦੀਪਕ ਵੀ ਭੋਦੂ ਬਣਿਆ ਹੋਇਆ ਹੈ । ਉਹ ਵੀ ਜਨਾਨੀ ਦੇ ਮਗਰ ਲੱਗ ਕੇ ਕੁੱੜੀ ਨੂੰ ਮਾਰਦਾ ਕੁੱਟਦਾ ਹੈ । ਮੈਂ ਉਸ ਦੇ ਸਕੂਲ ਦਾ ਖਰਚ ਦਿੰਦੀ ਹਾਂ । ਉਸ ਦੇ ਕੱਪੜੇ ਬਣਾ ਕੇ ਦਿੰਦੀ ਹਾਂ ਦੀਪਕ ਦੀ ਮਾਂ ਦੀਆਂ ਗੱਲਾਂ ਸੁਣ ਕੇ ਸਭ ਦਾ ਦਿਲ ਪਸੀਜ ਜ਼ਾਦਾ । ਇਕ ਤਾਂ ਗੱਲਾਂ ਇਵੇਂ ਕਰਦੀ ਦੂਜਾ ਉਸ ਦਾ ਚਿਹਰਾ ਵੀ ਬੜਾ ਭੋਲਾ-ਭਾਲਾ । ਕਦੀ ਕਿਸੇ ਨੂੰ ਕਹਿੰਦੀ ਮੇਰੇ ਛੋਟੇ ਮੰਡੇ ਨੂੰ ਨੌਕਰੀ ਲਵਾ ਦਿਉ ਕਿਉਕਿ ਉਸ ਦਾ ਗੁਜ਼ਾਰਾ ਮੁਸ਼ਕਲ ਚੱਲਦਾ ਹੈ । ਸਭਤੇ ਉਸ ਦੀਆਂ ਗੱਲਾਂ ਦਾ ਖੂਬ ਅਸਰ ਹੰਦਾ ਕਿਉਕਿ ਉਹ ਅਕਸਰ ਆਉਦੀ ਜ਼ਾਦੀ ਰਹਿੰਦੀ ਹੈ ਸਭ ਵਿਚੋਂ ਇਕ ਦੀਪਕ ਤੇ ਆਸ਼ਾ ਕਿੱਤੇ ਨਹੀਂ ਆਉਦੇ ਜਾਂਦੇ ਨਾਲੇ ਫਿਰ ਬਗੈਰ ਕਿਸੇ ਮੱਤਲਬ ਦੇ ਕਿਸੇ ਕੋਲ ਨਾ ਹੰਦਾ ਗੱਡੀਆ ਮੋਟਰਾਂ ਦੇ ਕਿਰਾਏ ਹੀ ਮਾਣ ਨਹੀਂ । ਦਿਹਾੜੀ ਦਾਰ ਬੰਦਾ ਦਿਹਾੜੀ ਤੋੜੇਗਾ ਤਾਂ ਖਾਵੇਗਾ ਕੀ ।
ਜਦੋਂ ਵੱਡੇ ਮੰਡੇ ਦੇ ਨਾ ਪਿਉ ਦਾ ਮਕਾਨ ਲਗਾਉਣਾ ਸੀ । ਦੀਪਕ ਦੇ ਮਕਾਨ ਦੀ ਰਜਿਸਟਰੀ ਦੇ ਵੇਲੇ ਮਾਂ ਨੇ ਕਚਹਿਰੀ ਵਿਚ ਦੀਪਕ ਕੋਲੋਂ ਪਿਉ ਦੇ ਮਕਾਨ ਦੇ ਹਿੱਸੇ ਦੇ ਸਾਰੇ ਅਧਿਕਾਰ ਆਪਣੇ ਨਾ ਲਿਖਵਾ ਲਏ ਸਨ ਮੁੱਖ ਤਿਆਰਨਾਮਾ । ਜਦੋਂ ਦੀਪਕ ਦੇ ਮੁੰਡਾ ਹੋਇਆ ਤਾਂ ਮੁੰਡੇ ਦੀ ਬਿਮਾਰੀ ਤੇ ਕਾਫੀ ਖਰਚਾ ਹੋ ਗਿਆ ਤੇ ਦੀਪਕ ਦੀ ਮਾਂ ਨੇ ਸਾਫ ਲਫਜਾ ਵਿਚ ਕਿਹਾ ।
"ਹੁਣ ਸਾਡੀ ਹਿੰਮਤ ਜਵਾਬ ਦੇ ਚੁੱਕੀ ਹੈ ਸਾਡੇ ਕੋਲ ਪੈਸੇ ਨਹੀਂ, ਤੈਨੂੰ ਅਸੀਂ ਜਿਹੜਾ ਜੇਵਰ ਪਾਇਆ ਸੀ ਉਹ ਵੇਚ ਦਿੰਦੇ ਹਾਂ । ਤੈਨੂੰ ਕੋਈ ਇਤਜ਼ਾਰ ਤਾਂ ਨਹੀਂ ਆਸ਼ਾ…..।"
"ਮੈਨੂੰ ਕਾਹਦਾ ਇਤਜ਼ਾਰ ਇਸ ਸਮੇਂ ਜੇਵਰ ਸੁਝ ਰਿਹਾ ਹੈ ਮੈਨੂੰ ਤਾਂ ਮੇਰਾ ਬੱਚਾ ਪਿਆਰਾ ਹੈ ਚਾਹੇ ਮੇਰੇ ਪੇਕਿਆ ਦੇ ਜੇਵਰ ਵੀ ਵੇਚ ਦਿਉ । ਅਗਰ ਮੇਰਾ ਮੰਡਾ ਠੀਕ ਹੋ ਜਾਵੇ ਤਾਂ ਮੈਨੂੰ ਕੀ ਚਾਹੀਦਾ ਬੱਚੇ ਤੋਂ ਇਹੋ ਜਿਹਾ ਲੱਖਾਂ ਜੇਵਰ ਕੁਰਬਾਨ…..।"
"ਨਾਂ-ਨਾਂ ਪੁੱਤ ਅਸੀਂ ਤੇਰੇ ਪਿਉ ਦਾ ਜੇਵਰ ਨਹੀਂ ਵੇਚਣਾ । ਜਿਹੜਾ ਅਸੀਂ ਤੈਨੂੰ ਪਾਇਆ ਹੈ ਉਹ ਹੀ ਵੇਚਣਾ ਹੈ…..।"
"ਜਿਵੇਂ ਤੁਹਾਡੀ ਮਰਜ਼ੀ ਹੈ । ਉਸ ਸਮੇਂ ਆਸ਼ਾ ਨੇ ਕਿਹਾ ਜੇਵਰ ਵੇਚਿਆ ਜਾ ਨਹੀਂ ਇਹ ਤਾਂ ਉਹ ਜਾਣਣ, ਰੱਬ, ਦੀਪਕ ਤੇ ਆਸ਼ਾ ਲਈ ਜੇਵਰ ਵਿਕ ਹੀ ਗਿਆ ਸੀ । ਹੋਇਆ ਕਿ ਨਾ ਬੱਚਾ ਰਿਹਾ ਤੇ ਜੇਵਰ ਵੀ ਹੱਥੋਂ ਗਿਆ । ਇਹ ਸਭ ਗੱਲ ਜਾਣਦਾ ਦੀਪਕ ਦੇ ਦਿਮਾਗ ਵਿਚ ਆਉਦੀ । ਉਸ ਪੂਰਾਣੀ ਯਾਦ ਆਉਦੀ ਉਸਨੂੰ ਗੁੱਸਾ ਵੀ ਆਉਦਾ ਦੁੱਖ ਵੀ ਬਹੁਤ ਲੱਗਦਾ । ਆਸ਼ਾ ਦੀਆਂ ਬੇਬਸ ਉਸ ਦੀਆਂ ਸਭ ਗੱਲਾਂ ਸਹੀ ਲੱਗਦੀਆਂ । ਪਰ ਹੋ ਵੀ ਕੀ ਸਕਦਾ ਸੀ ਹਾਲਤ ਕੁਝ ਵੀ ਕਰਨ ਤੇ ਮਜਬੂਰ ਕੀਤਾ ਸੀ