ਹਕੀਕਤ ਨੂੰ ਛੁਪਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਤਮਾਸ਼ਾ ਇਹ ਦਿਖਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਅਮੀਰਾਂ ਦੀ ਭਰੇ ਹਾਮੀ ਸਦਾ ਸਰਕਾਰ ਇਹ ਮੇਰੀ,
ਗਰੀਬਾਂ ਨੰੂ ਦਬਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਅਸੀ ਕਰਜ਼ੇ ਹੇਠਾਂ ਦੱਬੇ ਰਹੇ ਹਾਂ ਪੀੜੀਓ ਪੀੜੀ,
ਅਜਾਂਈ ਸਭ ਕਮਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਕਦੇ ਆਟਾ, ਕਦੇ ਦਾਲਾਂ, ਪਿਲਾ ਦਾਰੂ, ਖਵਾ ਚਿੱਟਾ,
ਨਿਪੁੰਸਕ ਹੀ ਬਣਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਸਿਰਾਂ ਦੀ ਭੇਟ ਦੇ ਦੇ ਕੇ ਲਿਖੇ ਇਤਹਾਸ ਦੇ ਪੰਨੇ ,
ਹਰਿੱਕ ਪੰਨਾ ਮਿਟਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਸਿਆਸੀ ਲੋਕ ਬੇ-ਦੋਸ਼ੇ ਸਦਾ ਸੁਕਰਾਤ ਹੀ ਦੋਸ਼ੀ,
ਉਹੀ ਫਤਵਾ ਸੁਣਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?
ਸਵਾਰਥ ਆਪਣੇ ਖਾਤਰ ਲਗਾਏ ਚਾਟ ਤੇ 'ਠਾਕਰ'
ਹਰਾ ਚਾਰਾ ਖਵਾਇਆ ਜਾ ਰਿਹਾ ਹੈ ਕਿਉ ਪਤੈ ਤੈਨੂੰ ?