ਦੂਜਿਆਂ ਦੇ ਮੋਢੇ ਤੇ ਰੱਖਕੇ ਚਲਾਉਣ ਦੀ ਕਲਾ
(ਲੇਖ )
ਜੀਵਨ ਜਾਚ ਵਿੱਚ ਕਲਾ ਦਾ ਬਹੁਤ ਮਹੱਤਵ ਹੈ| ਹਰ ਕੋਈ ਕਿਸੇ ਨਾ ਕਿਸੇ ਕਲਾ ਵਿੱਚ ਨਿਪੁੰਨ ਹੁੰਦਾ ਹੈ| ਬਹੁਤੇ ਵਾਲੀ ਕਲਾ ਹੀ ਉਸਦੀ ਰੋਜੀ ਰੋਟੀ ਦਾ ਜਰੀਆ ਹੁੰਦੀ ਹੈ| ਉਸੇ ਕਲਾ ਦੀ ਬਦੋਲਤ ਇਨਸਾਨ ਆਪਣੀ ਜਿੰਦਗੀ ਦਾ ਗੁਜਰ ਬਸਰ ਕਰਦਾ ਹੈ| ਕਈ ਵਾਰੀ ਇਹ ਕਲਾ ਉਸਦਾ ਸਿਰਫ ਸੋ.ਕ ਹੀ ਹੁੰਦੀ ਹੈ| ਸ.ੋਕੀਆ ਤੋਰਤੇ ਉਹ ਉਸ ਕਲਾ ਨਾਲ ਜੁੜਿਆ ਰਹਿੰਦਾ ਹੈ| ਤੇ ਇਸ ਨਾਲ ਕਲਾ ਵੀ ਵਿਕਸਤ ਹੁੰਦੀ ਰਹਿੰਦੀ ਹੈ| ਕਈ ਇਨਸਾਨਾਂ ਵਿੱਚ ਇੱਕ ਤੋ ਵੱਧ ਕਲਾ ਹੁੰਦੀਆਂ ਹਨ| ਉਸ ਨੂੰ ਬਹੁ ਕਲਾ ਸੰਪੂਰਣ ਵਿਅਕਤੀ ਆਖਦੇ ਹਨ| ਕਹਿੰਦੇ ਭਗਵਾਨ ਸ੍ਰੀ ਕ੍ਰਿਸ.ਨ ਸੋਲਾਂ ਕਲਾ ਸੰਪੂਰਨ ਸੀ| ਚਾਹੇ ਇਹ ਕਲਾਂ ਦਾ ਦੁਨਿਆਵੀ ਕਲਾ ਨਾਲ ਕੋਈ ਸਬੰਧ ਨਹੀ ਸੀ ਉਹ ਸਿਰਫ ਰੂਹਾਨੀਅਤ ਸੀ| ਜੇ ਕਲਾ ਚੰਗੀਆਂ ਹੁੰਦੀਆਂ ਹਨ ਤੇ ਬੁਰਾਈ ਦੀ ਵੀ ਕਲਾ ਹੁੰਦੀ ਹੈ| ਜੇਬ ਕੱਟਣਾ, ਠੱਗੀ ਮਾਰਨਾ, ਚੁਗਲੀ ਕਰਨਾ ਤੇ ਭਾਨੀ ਮਾਰਨਾ ਵੀ ਕਲਾ ਹੈ| ਜੋ ਸਮਾਜ ਦੇ ਹਿੱਤ ਵਿੱਚ ਨਹੀ| ਇਹ ਕਲਾ ਬੁਰਾਈ ਦੇ ਰੂਪ ਵਿੱਚ ਗਿਣੀ ਜਾਂਦੀ ਹੈ| ਇਸੇ ਤਰਾਂ ਦੂਸਰੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲਿਆਂ ਦੀ ਵੀ ਸਮਾਜ ਵਿੱਚ ਕਮੀ ਨਹੀ|
ਇਹ ਗੱਲ ਬਹੁਤ ਪਹਿਲਾਂ ਸੁਰੂ ਹੋਈ ਸੀ | ਜਦੋ ਬੰਦੂਕਾਂ ਵੱਡੀਆਂ ਤੇ ਭਾਰੀਆਂ ਹੁੰਦੀਆਂ ਸਨ| ਬੰਦੂਕ ਚਲਾਉਣਾ ਕੋਈ ਖਾਲ੍ਹਾ ਜੀ ਦਾ ਵਾੜ੍ਹਾ ਨਹੀ ਸੀ|ਦੂਸਰਾ ਬੰਦੂਕ ਚਲਾਉਣ ਵੇਲੇ ਸਰੀਰ ਨੂੰ ਭਾਰੀ ਝਟਕਾ ਵੀ ਲੱਗਦਾ ਸੀ| ਅਕਸਰ ਉਹ ਬੰਦੂਕ ਕਿਸੇ ਦੂਸਰੇ ਦੇ ਮੋਢੇ ਤੇ ਰੱਖਕੇ ਹੀ ਚਲਾਈ ਜਾਂਦੀ ਸੀ| ਮਤਲਬ ਸਾਫ ਸੀ ਕਿ ਚਲਾਉਣ ਵਾਲਾ ਹਮਲਾਵਰ ਕੋਈ ਹੋਰ ਹੁੰਦਾ ਸੀ ਤੇ ਬੰਦੂਕ ਦਾ ਭਾਰ ਚੁੱਕਣ ਵਾਲਾ ਤੇ ਝਟਕਾ ਖਾਣ ਵਾਲਾ ਕੋਈ ਹੋਰ ਹੁੰਦਾ ਸੀ| ਆਪਣੇ ਹਿੱਤਾਂ ਦੀ ਪੂਰਤੀ ਲਈ ਦੂਸਰਿਆਂ ਦੇ ਮੋਢੇ ਦਾ ਇਸਤੇਮਾਲ ਕੀਤਾ ਜਾਂਦਾ ਸੀ| ਬੰਦੂਕ ਦਾ ਘੋੜਾ ਨੱਪਣ ਵਾਲਾ ਨਹੀ ਬੰਦੂਕ ਮੋਢੇ ਤੇ ਰੱਖਣ ਵਾਲਾ ਹੀ ਦੋਸ.ੀ ਨਜਰ ਆਉਂਦਾ ਸੀ| ਅਸਲ ਦੋਸ.ੀ ਤਾਂ ਪਰਦੇ ਪਿੱਛੇ ਹੀ ਰਹਿੰਦਾ ਸੀ| ਜੋ ਨਜਰ ਆਉਂਦਾ ਸੀ ਉਹ ਸੱਚ ਨਹੀ ਸੀ ਹੁੰਦਾ| ਫਿਰ ਇਹ ਹੋਲੀ ਹੋਲੀ ਸਮਾਜ ਦੀ ਪਰੰਪਰਾ ਬਣ ਗਈ| ਲੋਕ ਆਪਣੇ ਹਿੱਤ ਸਾਧਣ ਲਈ ਦੂਸਰਿਆਂ ਦੇ ਮੋਢੇ ਦਾ ਪ੍ਰਯੋਗ ਕਰਨ ਲੱਗੇ| ਦੂਸਰਿਆਂ ਨੂੰ ਬਲੀ ਦਾ ਬੱਕਰਾ ਬਣਾਉਣ ਲੱਗੇ|
ਕਾਫੀ ਚਿਰ ਹੋਇਆ ਕਿਸੇ ਨਾਮੀ ਟਾਇਰ ਕੰਪਨੀ ਵਿੱਚ ਮਜਦੂਰਾਂ ਨੇ ਹੜਤਾਲ ਕਰ ਦਿੱਤੀ| ਮਜਦੂਰਾਂ ਦੀ ਯੂਨੀਅਨ ਦਾ ਆਗੂ ਕਿਸੇ ਵਿਸ.ੇਸ ਰਾਜਨੈਤਿਕ ਪਾਰਟੀ ਦਾ ਪਿੱਠ ਲੱਗੂ ਸੀ| ਹੜਤਾਲ ਨਾਲ ਮਾਲਿਕਾਂ ਨੂੰ ਕਾਙੀ ਮਾਲੀ ਨੁਕਸਾਨ ਹੋ ਰਿਹਾ ਸੀ| ਉਸ ਰਾਜਨੈਤਿਕ ਪਾਰਟੀ ਦਾ ਆਗੂ ਪੈਸੇ ਦਾ ਲਾਲਚੀ ਸੀ| ਓਹੀ ਹੋਇਆ ਜਿਸ ਮਕਸਦ ਲਈ ਉਸਨੇ ਹੜਤਾਲ ਕਰਵਾਈ ਸੀ| ਉਸਨੇ ਕੁਝ ਕੁ ਕਰੋੜ ਰੁਪਏ ਲੈਕੇ ਹੜਤਾਲ ਖਤਮ ਕਰਵਾ ਦਿੱਤੀ| ਮਜਦੂਰਾਂ ਦੇ ਮੋਢੇ ਨੂੰ ਨਿੱਜੀ ਮੁਫਾਦਾਂ ਲਈ ਵਰਤਿਆ ਗਿਆ| ਇਹ ਸਾਰਾ ਕੁਝ ਹੀ ਰਾਜਨੀਤੀ ਵਿੱਚ ਚਲ ਰਿਹਾ ਹੈ| ਰਾਜਸੀ ਪਾਰਟੀਆਂ ਆਮ ਪਬਲਿਕ ਨੂੰ ਮੋਹਰਾ ਬਣਾਕੇ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਹਨ| ਅਤੇ ਬੇਸਮਝ ਤੇ ਮੂਰਖ ਲੋਕ ਉਹਨਾ ਦੀਆਂ ਚਾਲਾਂ ਦਾ ਸਿ.ਕਾਰ ਹੋ ਜਾਂਦੇ ਹਨ| ਇਹਨਾ ਹੀ ਨਹੀ ਆਪਣੀ ਕੁਰਸੀ ਦੀ ਲਾਲਸਾ ਲਈ ਇਹ ਲੋਕ ਅਕਸਰ ਹੀ ਭਰਾਮਾਰੂ ਜੰਗ ਕਰਵਾ ਦਿੰਦੇ ਹਨ| ਕਦੇ ਜਾਤ ਬਿਰਾਦਰੀ ਧਰਮ ਪੈਂਡੂ ਸਹਿਰੀ ਅਮੀਰ ਗਰੀਬ ਉੱਤਰੀ ਦੱਖਣੀ ਆਦਿ ਦੀਆਂ ਕੰਧਾਂ ਖੜੀਆਂ ਕਰਕੇ ਸਮਾਜ ਨੂੰ ਤੋੜਦੇ ਹਨ| ਕਦੇ ਇਹਨਾ ਦਾ ਧਰਮ ਖਤਰੇ ਵਿੱਚ ਹੁੰਦਾ ਹੈ ਤੇ ਕਦੇ ਜਾਤੀ| ਬਸ ਫਿਰ ਕੀ ਜਨਤਾ ਤਾਂ ਪਿੱਛੇ ਲੱਗਣ ਨੂੰ ਤਿਆਰ ਹੀ ਬੈਠੀ ਹੁੰਦੀ ਹੈ| ਅਸੀ ਲੋਕ ਇਹ ਨਹੀ ਸਮਝ ਪਾਉਂਦੇ ਕਿ ਇਹ ਲੋਕ ਆਪਣੇ ਫਾਇਦੇ ਲਈ ਸਾਡੇ ਮੋਢੇ ਨੂੰ ਵਰਤ ਰਹੇ ਹੁੰਦੇ ਹਨ| ਜਨਤਾ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਵਾਲੇ ਫਿਰ ਉਹਨਾ ਮੋਢਿਆ ਦੀ ਗੱਲ ਨਹੀ ਸੁਣਦੇ|
ਇਸੇ ਤਰਾਂ ਕਈ ਵਾਰੀ ਜਾਂਦੀਆਂ ਹੋਈਆਂ ਸਰਕਾਰਾਂ, ਹੁਕਮਰਾਣ ਜਾਂਦੇ ਹੋਏ ਜਨਤਾ ਵਿੱਚ ਅਜਿਹੇ ਮੁੱਦੇ ਸੁੱਟ ਦਿੰਦੇ ਹਨ ਜਿਸ ਪਿੱਛੇ ਲੋਕ ਕਮਲੇ ਹੋ ਜਾਂਦੇ ਹਨ| ਲੜਾਈ ਝਗੜੇ ਦੰਗੇ ਫਸਾਦ ਕਰਨ ਲੱਗਦੇ ਹਨ| ਹਾਲਾਤ ਤਨਾਵ ਪੂਰਨ ਹੋ ਜਾਂਦੇ ਹਨ| ਫਿਰ ਸੱਤਾ ਤੋ ਉਤਰੇ ਲੀਡਰ ਬੈਠੇ ਤਮਾਸ.ਾ ਦੇਖਦੇ ਹਨ| ਕਸੂਰ ਸੱਤਾ ਤੋ ਉਤਰੇ ਨੇਤਾਵਾਂ ਦਾ ਨਹੀ ਹੁੰਦਾ ਕਸੂਰ ਉਹਨਾ ਪਿੱਛੇ ਲੱਗਣ ਵਾਲਿਆਂ ਦਾ ਹੁੰਦਾ ਹੈ| ਸੱਤਾ ਤੇ ਕਾਬਜ ਲੋਕ ਵੀ ਇਹ ਚਾਲਾਂ ਚਲਣੋ ਨਹੀ ਰੁਕਦੇ| ਉਹ ਵੀ ਨਾਸਮਝ ਲੋਕਾਂ ਦੇ ਮੋਢਿਆਂ ਨੂੰ ਵਰਤਦੇ ਹਨ| ਜਿਸਦੇ ਮੋਢੇ ਨੂੰ ਵਰਤਿਆ ਜਾਂਦਾ ਹੈ| ਉਹ ਭੋਲਾ ਇਹਨਾ ਗੱਲਾਂ ਨੂੰ ਸਮਝ ਨਹੀ ਸਕਦਾ|
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦੂਸਰੇ ਦੇ ਮੋਢੇ ਤੇ ਰੱਖਕੇ ਚਲਾਉਣ ਵਾਲਾ ਜਿਆਦਾ ਦੋਸ.ੀ ਹੈ ਜਾ ਜਿਸ ਨੇ ਆਪਣਾ ਮੋਢਾ ਮੂਹਈਆ ਕਰਵਾਇਆ ਉਹ ਦੋਸ.ੀ ਹੈ|ਵੈਸੇ ਤਾਂ ਦੋਨੇ ਬਰਾਬਰ ਦੇ ਹੀ ਦੋਸ.ੀ ਹਨ| ਪਰ ਆਮਤੋਰ ਤੇ ਦੇਖਿਆ ਗਿਆ ਹੈ ਕਿ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਦ ਵਾਲਾ ਜਿਆਦਾ ਚਤੁਰ ਚਲਾਕ ਹੁੰਦਾ ਹੈ| ਉਹ ਚਾਲਬਾਜ ਹੁੰਦਾ ਹੈ| ਉਸਨੇ ਆਪਣੇ ਨਿੱਜੀ ਮੁਫਾਦ ਲਈ ਦੂਸਰੇ ਦੇ ਮੋਢੇ ਨੂੰ ਵਰਤਣਾ ਹੁੰਦਾ ਹੈ|ਜਿਸਦੇ ਮੋਢੇ ਨੂੰ ਵਰਤਿਆ ਜਾ ਰਿਹਾ ਹੁੰਦਾ ਹੈ ਉਹ ਆਮ ਤੌਰ ਤੇ ਭੋਲਾ ਲਾਈਲੱਗ ਸਿੱਧਰਾ ਤੇ ਅਣਜਾਣ ਹੁੰਦਾ ਹੈ| ਇਸ ਲਈ ਹੀ ਤਾਂ ਉਹ ਬਿਨਾ ਹੀਲ ਹੁਜਤ ਦੇ ਆਪਣਾ ਮੋਢੇ ਦਿੰਦਾ ਹੈ| ਪਰ ਜਦੋ ਉਹ ਅਸਲੀਅਤ ਸਮਝ ਆਉਣ ਦੇ ਬਾਵਜੂਦ ਵੀ ਆਪਣਾ ਮੋਢਾ ਕਿਸੇ ਨੂੰ ਦਿੰਦਾ ਹੈ ਤਾਂ ਉਹ ਵੀ ਬਰਾਬਰ ਦਾ ਦੋਸ.ੀ ਬਣ ਜਾਂਦਾ ਹੈ|
ਦੂਸਰਿਆਂ ਦੇ ਮੋਢੇ ਤੇ ਰੱਖਕੇ ਚਲਾਉਣ ਵਾਲਿਆਂ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਇਹ ਕੋਈ ਚੰਗੀ ਆਦਤ ਜਾ ਵਧੀਆ ਕਲਾ ਨਹੀ| ਸਗੋ ਇਹ ਇੱਕ ਗੰਦੀ ਆਦਤ ਤੇ ਸਮਾਜ ਵਿਰੋਧੀ ਹੱਥਕੰਡਾ ਹੈ| ਸਮਝਦਾਰ ਬੰਦਿਆਂ ਨੂੰ ਇਸ ਤੋ ਦੂਰ ਰਹਿਣਾ ਚਾਹੀਦਾ ਹੈ ਤਾਂ ਕਿ ਸਮਾਜ ਵਿਚ ਗੰਦ ਪਾਉਣ ਤੋ ਬਚਿਆ ਜਾ ਸਕੇ| ਜੋ ਲੋਕ ਨਿਮਾਣੇ ਭੋਲੇ ਬੰਦਿਆਂ ਦੇ ਮੋਢਿਆ ਦਾ ਪ੍ਰਯੋਗ ਕਰਦੇ ਹਨ| ਉਹ ਆਪਣੀਆਂ, ਸਮਾਜ ਦੀਆਂ ਅਤੇ ਆਪਣੇ ਧਰਮ ਦੀਆਂ ਨਜਰਾਂ ਵਿੱਚ ਗਿਰ ਜਾਂਦੇ ਹਨ|