ਸਿਰਜਨਧਾਰਾ ਦੀ ਮਹੀਨਾ ਵਾਰ ਮੀਟਿੰਗ (ਖ਼ਬਰਸਾਰ)


ਸਿਰਜਨਧਾਰਾ  ਦੀ ਮਹੀਨਾ ਵਾਰ ਮੀਟਿੰਗ ਸਨਿਚਰਵਾਰ ੩੦ ਜੂਨ ਨੂੰ ਪੰਜਾਬੀ ਭਵਨ ਵਿਖੇ ਹੋਈ ਜਿਸ ਦਾ ਮੰਚ ਸੰਚਾਲਨ ਸਭਾ ਦੇ ਸਕੱਤਰ ਗੁਰਨਾਮ ਸਿੰਘ ਸੀਤਲ ਨੇ ਕੀਤਾ ।ਸ. ਕਰਮਜੀਤ ਸਿੰਘ ਔਜਲਾ ਦੀ ਪ੍ਰਾਧਾਨਗੀ ਹੇਠ ਉੱਚ ਬੁਲਾਰਿਆਂ  ਨੇ ਕੰਵਲ ਸਾਹਬ ਦੇ ੧੦੦ਵੇ ਜਨਮ ਦਿਨ ਦੇ ਮੁਬਾਰਕ ਸਮੇ ਉਹਨਾ ਦੀ  ਜੀਵਨ ਸ਼ੈਲੀ ਅਤੇ ਪ੍ਰਾਪਤੀਆਂ ਦਾ ਜਿਕਰ ਕੀਤਾ। ਕੰਵਲ ਸਾਹਬ ਇੱਕ ਉੱਘੇ ਨਾਵਲਕਾਰ  ਹੀ ਨਹੀ ਬਲਕਿ  ਉੱਚ ਕੋਟੀ ਦੇ ਸਮਾਜ ਸੁਧਾਰਕ ਵੀ ਹਨ ਜਿਨਾਂ ਨੇ 'ਰਾਤ ਬਾਕੀ ਹੈ' ਵਿਚ ਵਿਆਪਕ ਦ੍ਰਿਸਟਾਂਤ ਦਿੱਤੇ ਅਤੇ ਦੱਸਿਆ ਕਿ ਆਰਥਿਕਤਾ ਦੀ ਅਜਾਦੀ ਦੀ ਲੋਅ ਅਜੇ ਨਸੀਬ ਨਹੀਂ ਹੋਈ। ਕੰਵਲ ਸਾਹਬ ਨੇ ਪੈੰਡੂ  ਜੀਵਨ ਜਾਂਚ ਨੂੰ ਉਘਾੜ ਕੇ ਪਾਠਕਾਂ ਤੱਕ ਪਹੁਚਾਇਆ ਜਦੋ ਕਿ ਸ. ਨਾਨਕ ਸਿੰਘ ਸ਼ਹਿਰੀ ਜਵਿਨ ਸ਼ੈਲੀ ਨਾਲ ਵੱਧ ਕੇਂਦਰਤ ਰਹੇ ਹਨ ।ਅੱਜ ਦੇ ਪ੍ਰਮੁੱਖ ਬੁਲਾਰੇ ਸਨ ਸ. ਇਸ਼ਰ ਸਿੰਘ ਸੋਬਤੀ ਕਰਮਜੀਤ ਸਿੰਘ ਅੋਜਲਾ, ਅਮਰਜੀਤ ਸਿੰਘ  ਸ਼ੇਰਪੁਰੀ, ਸਰਬਜੀਤ ਸਿੰਘ ਬਿਰਦੀ, ਗੁਰਦੇਵ ਸਿੰਘ ਬਰਾੜ ਦਵਿੰਦਰ  ਸਿੰਘ ਸ਼ੇਖਾ, ਸੁਰਜਨ ਸਿੰਘ, ਬਲਕੋਰ ਸਿੰਘ ਗਿੱਲ ਜਨਮੇਜਾ ਸਿੰਘ  ਜੋਹਲ , ਸੋਮ ਨਾਥ, ਗਰਗਨਦੀਪ ਸਿੰਘ ,ਧੀਰਜ ਅਤੇ ਤੇਜਾ ਸਿੰਘ।  


ਅੰਤ  ਵਿਚ ਗੁਰਨਾਮ ਸਿੰਘ ਸੀਤਲ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਕੰਵਲ ਸਾਹਬ  ਦੀ ਨਜ਼ਰ ਇੱਕ ਸ਼ੇਅਰ ਕੀਤਾ 
ਕੰਵਲ ਤੂੰ ਉਦਾਸ  ਨਾ ਹੋ ਭਾਂਵੇ ਰਾਤ ਅਜੇ ਬਾਕੀ ਹੈ 
ਬੇ-ਗੈਰਤ ਵਜੀਰਾਂ ਅਤੇ ਅਫਸਰਾਂ ਦੀ, ਤੇਜ ਚਲਦੀ ਭਾਂਵੇ ਕਾਤੀ ਹੈ
ਜੁੜ ਵੱਢੀ ਜਾਣੀ ਕਾਵਾਂ ਅਤੇ ਲਹੂ ਪੀਣੇ ਰਾਖਸ਼ਾਂ ਦੀ
ਫੜ ਲਾਈ ਜਦੋਂ ਕਿਸੇ ਸੂਰਮੇ, ਤਿੱਖੀ ਜਿਹੀ ਦਾਤੀ ਹੈ ।।

-------------------------------------------------
ਜੁਲਾਈ ਦੀ ਮਾਸਿਕ ਇਕੱਤਰਤਾ

ਸਿਰਜਨਧਾਰਾ ਦੀ ਮਾਸਿਕ ਇਕੱਤਰਤਾ ੨੮ ਜੁਲਾਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ ਵਿਚ ਮੰਚ ਦਾ ਸੰਚਾਲਨ ਗੁਰਨਾਮ ਸਿੰਘ ਸੀਤਲ ਨੇ ਕੀਤਾ ।ਇਸ ਵਾਰ ਦੋ ਅਹਿਮ ਮੁੱਦਿਆਂ ਉੱਪਰ 'ਰੁੱਖਾਂ ਦੀ ਸੰਭਾਲ  ਅਤੇ ਦੁਸਰਾ ਨਸਿਆਂ ਦਾ ਪ੍ਰਕੋਪ ਅਤੇ ਇਸ ਦੇ ਸੋਦਾਗਰਾਂ ਦੀ ਮੰਦ ਬੁੱਧੀ ਉਪਰ ਵਿਚਾਰ ਗੋਸ਼ਟੀ ਕੀਤੀ ।ਰੁੱਖਾਂ ਦੀ ਕਟਾਈ ਕਾਰਣ  ਜੋ ਤਬਾਹ ਕੁੰਂਨ ਮੰਜ਼ਰ  ਉਤਰਾਖੰਡ ਵਿਚ ਸਾਹਮਣੇ ਆਇਆ, ਬਾਅਦ ਵਿਚ ਵੀ ਸਮੇ ਦੀਆਂ ਸਰਕਾਰਾਂ ਵਲੋਂ ਸੂਝ-ਬੁਝ ਦਾ ਕੋਈ ਪ੍ਰਮਾਣ ਸਾਹਮਣੇ ਨਹੀ ਆਇਆ।
 ਸਭਾ ਦੇ ਦੁਸਰੇ ਪੜਾਅ ਵਿਚ ਹਾਜ਼ਰੀਨ ਮੈਬਰਾਂ ਨੇ ਕਵਿਤਾਵਾਂ ਪੜੀਆਂ। ਇੰਜ. ਸ਼ੁਰਜਨ ਸਿੰਘ ਨੇ ਇਸ ਤਰਾਂ ਆਗਾਜ਼ ਕੀਤਾ : ਕਿਧਰ ਗਏ ਪਿੱਪਲ ਬਰੋਟੇ ਕਿਧਰ ਗਇਆ ਬੇਰੀਆਂ ।ਉਪਰੰਤ ਅਮਰਜੀਤ ਸਿੰਘ ਸੇਰਪੁਰੀ ਨੇ ਗੀਤ ਗਾਇਆ ਚੜ੍ਹ ਆਈ ਘਟਾ ਘਨਘੋਰ ਮਹੀਨਾ ਸਾਉਣ ਦਾ ॥ਉਭਰ ਰਹੇ ਕਵੀ ਸ਼ੁਰੇਸ ਜੀ ਨੇ ਕਵਿਤਾ ਪੇਸ ਕੀਤੀ ਫੁੱਲਾਂ ਨਾਲ ਸਿੰਗਾਰੀ ਧਰਤੀ,  ਲਗਦੀ ਬੜੀ ਪਿਆਰੀ ਧਰਤੀ ।ਸੁਰਜੀਤ ਸਿੰਘ ਅਲਬੇਲਾ ਨੇ ਰੁੱਖਾਂ ਬਾਰੇ ਇਸ ਤਰਾਂ ਬਿਅਨ ਕੀਤਾ : ਰੁੱਖਾਂ ਬਿਰਖਾਂ ਮਾਰ ਕੁਹਾੜਾ, ਕਿਓਂ ਜਿੱਤੀ ਬਾਜੀ ਹਾਰਦਾ।  
ਹਰਬੰਸ ਸਿੰਘ ਘਈ ਨੇ ਨਸ਼ਿਆਂ  ਦੇ ਕਹਿਰ ਤੇ ਇਸ ਤਰ੍ਹਾਂ ਕਿਹਾ ਪੰਜਾਬ ਮੇਰੇ ਵਿਚ ਵੜ ਗਈ ਨਸ਼ਿਆਂ ਦੀ ਬੁਰੀ ਬਿਮਾਰੀ । ਗੁਰਸ਼ਰਨ ਸਿੰਘ  ਨਰੂਲਾ  ਨੇ ਵਿਅੰਗ ਕੱਸਿਦਿਆਂ ਕਵਿਤਾ ਬਿਆਨ ਕੀਤੀ ਉਤਮ ਦੁਕਾਨਦਾਰੀ, ਗਰੀਬ ਦੀ ਹੈ ਖੱਲ ਉੁਤਾਰੀ । ਅੰਤ ਵਿਚ ਗੁਰਨਾਮ ਸਿੰਘ ਸੀਤਲ ਨੇ ਕਲਾਮ ਪੇਸ਼ ਕੀਤਾ : ਲੀਡਰਾਂ ਤੇ ਨੱਸ਼ਿਆਂ ਨੇ ਲੈ ਲਿਆ ਪੰਜਾਬ ਨੂੰ, ਖੁੱਡੇ ਲਾਈਨ ਲਾ ਦਿਤਾ ਪੰਜਾਬੀ ਅਤੇ ਪੰਜਾਬ  ਨੂੰ ।
ਸਭਾ ਦੇ ਅੱਜ  ਦੇ ਪ੍ਰਧਾਨ ਬਲਬੀਰ ਜੈਸਵਾਲ ਨੇ ਪੰਜਾਬੀ ਅਤੇ ਪੰਜਾਬ ਉਪਰ ਹੋ ਰਹੇ ਵਿਤਕਰੇ ਦਾ ਜਿਕਰ ਅਤੇ ਫਿਕਰ ਕੀਤਾ। ਸਭਾ ਦੇ ਸੰਸਥਾਪਿਕ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ ਨੇ  ਪੰਜਾਬੀ ਨਾਲ ਹੋ ਰਹੇ  ਧੱਕਾ ਦਾ ਮੋਜੂਦਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ
ਅੰਤ ਵਿਚ ਸਭਾ ਦੇ ਸਕੱਤਰ ਗੁਰਨਾਮ ਸਿੰਘ ਸੀਤਲ ਨੇ ਸਭਾ ਦਾ ਧਨਵਾਦ ਕਰਦੇ ਹੋਏ ਇਹ  ਅੱਖਰ ਕਹੇ :
ਰੁੱਖਾਂ ਨੂੰ ਸੰਭਾਲ ਲੈ, ਸੁੱਖਾਂ ਨੂੰ ਸਭਾਲ ਲੈ। ਰੁੱਖਾਂ ਬਿਨ ਜੀਵਨ ਬਹੁਤਾ ਹੀ ਮੁਹਾਲ ਹੈ ।