ਅੌਰਤਾਂ ਮਸ਼ੀਨਾਂ ਨੀ ਹੁੰਦੀਅਾਂ
ਜਦੋਂ ਬਟਨ ਦਬਾਓ ਸਟਾਰਟ ਕਰੋ|
ਦੋ ਸੌ ਛੇ ਹੱਡੀਅਾਂ ਦਾ ਬਣਿਆ
ਹੋਂਦ ਮੂਲਕ ਮਨੁੱਖ ਅੈ ਅੌਰਤ|
ਮਹਾਭਾਰਤ ਤੇ ਕੁਰੂਕਸ਼ੇਤਰ ਯੁੱਧ ਦੇ ਕਾਰਨ ਦਾ ੲਿੰਲਜਾਮ
ਮੜ ਦਿੱਤਾ ਅੌਰਤ ਦੇ ਸਿਰ,
ਅੌਰਤਾਂ ਚੁੱਪ ਸਮੁੰਦਰੀ ਤੂਫਾਨ ਹੁੰਦੀਅਾਂ ਨੇ
ਸ਼ੋਰ ਸਰਾਬਾ ਪਸੰਦ ਨੀ ਕਰਦੀਅਾਂ
ਤੇ ਮਾਂ ਕਦੇ ਨੀ ਚਾਹੁੰਦੀ
ੳੁਸ ਦਾ ਪੁੱਤ ਅੱਤਵਾਦੀ ਬਣੇ|
ੳੁਂਝ ਚੰਡੀ ਦਾ ਰੂਪ ਵੀ ਹੁੰਦੀਅਾਂ ਨੇ
ੲਿਨਕਲਾਬੀ ਸ਼ੰਘਰਸੀ ਝੰਡੇ ਦਾ ਚਿੰਨ ਹੁੰਦੀਅਾਂ ਨੇ
ੲਿਨਕਲਾਬ ਦੀ ਪੌਹੜੀ ਦਾ ਪਹਿਲਾ ਟੰਬਾ ਹੁੰਦੀਆਂ ਨੇ ਅੌਰਤਾਂ|
ਅੌਰਤ ਤਿੰਨ ਸੌ ਪੈਂਹਟ ਚਲੱਤਰਾਂ ਦੇ ਰੂਪਾਂ ਦੀ
ਕਿਰਦਾਰ ਨੀ ਹੁੰਦੀ ,
ਸਤਿਕਾਰ,ਸਬਰ, ਸੰਵੇਦਨਸ਼ੀਲ,ਸਿਅਾਣਪ,ਸੁਹੱਪਣ,
ਸਲੀਕਾ, ਸਾਦਗੀ,ਸਾਥ, ਸੁਹਿਰਦਤਾ, ਸ਼ਾਂਤੀ,ਸਹਿਯੋਗੀ ਦੇ ਤੱਤਾਂ ਦੀ
ਸਾਰ ਹੁੰਦੀ ਹੈ|
ਅੌਰਤਾਂ ਸਹਿਜੇ ਹੀ ਪੜੇ ਜਾਣ ਵਾਲੀ ਸ਼ਬਦਾਬਲੀ
ਦੀਅਾਂ ਕਿਤਾਬਾਂ ਵਰਗੀਅਾਂ ਹੁੰਦੀਅਾਂ ਨੇ
ਪਰ!
ਕਦੇ ਨਾ ਸਮਝ ਅਾੳੁਣ ਵਾਲੇ ਗੁੰਝਲਦਾਰ
ਅਰਥ ਹੁੰਦੀਅਾਂ ਨੇ|
ਅੌਰਤਾਂ ਮਰਦਾਂ ਵਾਂਗ ਸੰਭੋਗ ਤੋਂ ਬਾਅਦ
ਮਹਿਫਲ ਚ ਸਵਾਦ ਦੇ ਚਰਚਾ ਦਾ ਵਿਸ਼ਾ ਨਹੀ ਬਣਾੳੁਦੀਅਾਂ|
ਅੌਰਤਾਂ ਕਮਜੋਰ ਨੀ ਹੁੰਦੀਅਾਂ
ਮਰਦ ਤਾਂ ਗਮ,ਦਰਦਾਂ,ਪੀੜਾਂ ਨੂੰ
ਵਹਾ ਦਿੰਦਾ ਹੈ ਸ਼ਰਾਬ ਦੇ ਹੜ ਚ,
ਪਰ ਅੌਰਤ ਹੈ ਕਿ ਦਰਦਾਂ ਦੇ ਸਮੁੰਦਰਾਂ ਨੂੰ
ਸਮੋ ਲੈਂਦੀ ਹੈ ਅਾਪਣੇ ਅੰਦਰ|
ਤਿਣਕਾ ਤਿਣਕਾ ਜੋੜ ਕੇ ਘਰ ਚਲਾੳੁਂਦੀਅਾਂ,
ਪੁਲ ਸੀਰਾਤ ਦੇ ਸਫਰ ਦੇ ੲਿਮਤਿਹਾਨ ਤੋਂ ਵੱਧ ਅੌਖਾ
ਬੱਚਾ ਜਨਮ ਦੀ ਅਵਸਥਾ "ਚ
ਤੈਅ ਕਰਦੀ ਹੈ ਸਾਹ ਤੋਂ ਮੌਤ ਦਾ ਸਫਰ
ਪੀੜ ਦੇ ਦਰਦ ਨੂੰ ਦੰਦਾ ਥੱਲੇ ਲੈਕੇ
ਅੌਰਤਾਂ ਹਰ ਘਰ ਦੀਅਾਂ ਨੀਹਾਂ ਹੁੰਦੀਅਾਂ ਨੇ,
ਰਿਸ਼ਤਿਅਾਂ ਦੇ ਬੂਟੇ ਦਾ ਬੀਜ ਹੁੰਦੀਅਾਂ ਨੇ
ਮਾਂ,ਭੈਣ,ਪਤਨੀ,ਦੋਸਤ,ਮਹਿਬੂਬ ਹੁੰਦੀਅਾਂ ਨੇ||
ਅੌਰਤਾਂ ਮਸ਼ੀਨਾਂ ਨੀ ਹੁੰਦੀਅਾਂ........