ਜ਼ਿੰਦਗੀ ਚਲਦੀ ਸਾਹ ਦੇ ਨਾਲ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਛੋਟੀ ਰਚਨਾ ਲਿਖਣੀ ਸਿੱਖੀੲੇ,
ਪੜੂਗਾ ਹਰ ਕੋੲੀ ਚਾਅ ਦੇ ਨਾਲ!
ਚੱਲੂਗੀ  ਓਹ  ਵੇਖੀਂ  ੲਿਸ  ਤਰਾਂ,
ਜਿੳੁਂ ਕਿਸ਼ਤੀ ਚੱਪੂ ਤੇ ਮਲ੍ਹਾਹ ਦੇ ਨਾਲ!
ਹੋਵੇ ਓਹਦਾ ਰਿਸ਼ਤਾ ਨਾਲ ਮਨੁੱਖ ਦੇ,
ਮੀਨ ਦਾ ਜਿਵੇਂ ਤਲਾਅ ਦੇ ਨਾਲ!
ਕਾਮਯਾਬੀ ਫਿਰ ਦਿਨਾਂ ਚ ਮਿਲਜੂ,
ਜੇ  ਚੱਲੇਂ  ਨੇਕ  ਸਲ੍ਹਾਹ ਦੇ  ਨਾਲ!
ਓਸ ਮੇਲੇ ਦਾ ਫਾੲਿਦਾ ਨਾ ਕੋੲੀ,
ਖਤਮ ਜੋ ਹੋਵੇ ਖਲਾਅ ਦੇ ਨਾਲ!
ਤੁਰਨ ਲੲੀ ਜੇ ਪਹੀ ਬਚਾੳੁਣੀ,
ਮਿੱਟੀ  ਲਾੲੀੲੇ  ਰਾਹ ਦੇ ਨਾਲ!
ਗਰੀਬ ਨੂੰ ਕਦੇ ਤੰਗ ਨਾ ਕਰੀੲੇ,
ਨੁਕਸਾਨ ਹੋੳੂ ਓਹਦੀ ਹਾਅ ਦੇ ਨਾਲ!
ਹੈ ਦੱਦਾਹੂਰੀੲੇ ਦੀਅਾਂ ਸੱਚੀਅਾਂ ਗੱਲਾਂ,
ਜ਼ਿੰਦਗੀ  ਚੱਲਦੀ  ਸਾਹ  ਦੇ ਨਾਲ!