ਕਿਵੇਂੰ ਰਹਾਂ ਮੈਂ ਸ਼ਹਿਰ ਤੇਰੇ ਵਿਚ
ਜੰਮਣ ਭੂਮੀ ਥਾਂ ਵਿਕ ਜਾਵੇ।
ਲੁੱਟ ਖਸੁੱਟ ਦੇ ਦਰਿਆ ਦੇ ਵਿਚ
ਉਮਰ ਦਾ ਖੱਟਿਆ ਨਾਂ ਵਿਕ ਜਾਵੇ।
ਕਿਵੇਂ ਮਿਲੇ ਂਿ ਨਸਾਫ ਵੇ ਸੱਜਣਾ
ਸਾਂਹਵੇਂ ਖੜ੍ਹਾ ਗਵਾਹ ਵਿਕ ਜਾਵੇ।
ਉਡੀਕਾਂ ਭਰੇ ਬਨੇਰਿਆਂ ਉੱਤੋਂ
ਕਾਂ ਕਾਂ ਕਰਦਾ ਕਾਂ ਵਿਕ ਜਾਵੇ।
ਟੱਬਰ ਦਾ ਢਿੱਡ ਭਰਦੀ ਪੈਲੀ
ਕੌਡੀਆਂ ਦੇ ਜਦ ਭਾਅ ਵਿਕ ਜਾਵੇ।
ਸਿਕਿਆਂ ਦੀ ਝਣਕਾਰ ਦੀ ਖਾਤਰ
ਸੌਹਣੀ ਦਾ ਝਨਾਂ ਵਿਕ ਜਾਵੇ,
ਰੋਜ਼ ਕਰੇਂਦਾ ਸਿਜਦਾ ਜਿਸਨੂੰ
ਮੇਰਾ ਉਹ ਖੁਦਾ ਵਿਕ ਜਾਵੇ।