ਕਲਮਾਂ ਵਾਲਿੳੁ ਲਿਖੀੲੇ ਸੱਚ ਸਦਾ,
ਅੈਵੇਂ ਝੂਠ ਨਾ ਕਦੇ ਫੈਲਾੲੀੲੇ ਜੀ,
ਸੱਚ ਨੂੰ ਝੂਠ ਤੇ ਝੂਠ ਨੂੰ ਸੱਚ,
ਫੌਕੀ ਸ਼ੋਭਾ ਲੲੀ ਨਾ ਬਣਾੲੀੲੇ ਜੀ,
ਸੱਚ ਲਿਖਣਾ ਹੁੰਦਾਂ ਗੁਣ ਵੱਡਾ,
ਕਲਮ ਨੂੰ ਸੱਚ ਲੲੀ ਹੀ ਚਲਾੲੀੲੇ ਜੀ,
ਥਾਂ ਥਾਂ ਨਾ ਵਿਕੀੲੇ ਜਮੀਰਾਂ ਮਾਰਕੇ,
ਥਾਂ-ਥਾਂ ਨਾ ਪੈਰੀਂ ਹੱਥ ਲਾੲੀੲੇ ਜੀ,
ਜਾਲਮਾਂ ਵਿਰੁੱਧ ਕਲਮ ਚੱਲੇ ਵਾਂਗ ਗੋਲੀ,
ਜੁਲਮ ਵੇਖ ਨਾ ਨੀਵੀਂਅਾਂ ਪਾੲੀੲੇ ਜੀ,
ਕਲਮ ਲੲੀ ਨਾ ਹੁੰਦਾਂ ਕੋੲੀ ਅਾਪਣਾ,
ਤਾਕਤ ੲਿਹਦੀ ਸਹੀ ਥਾਂ ਲਾੲੀੲੇ ਜੀ,
ਤਲਵਾਰਾਂ ਤੋਂ ਤਿੱਖੀ ਧਾਰ ੲਿਸਦੀ,
ਖੁੰਡੀ ਹੋਣ ਤੋਂ ਸਦਾ ਬਚਾੲੀੲੇ ਜੀ,
ਗਰੀਬ ਦਾ ਨਾ ਹੱਕ ਮਾਰਨ ਦੇੲੀੲੇ,
ਮਾੜੇ ਸਮੇਂ ਨਾਲ ਖੜ ਜਾੲੀੲੇ ਜੀ,
ਕਲਮ ਦਾ ਕਰੀੲੇ ਸਤਿਕਾਰ ਸਦਾ,
ਹੋਰਾਂ ਤੋਂ ਵੀ ਕਰਾੲੀੲੇ ਜੀ,
ਕਲਮਾਂ ਵਾਲਿੳੁ ਲਿਖੀੲੇ ਸੱਚ ਸਦਾ,
ਅੈਵੇਂ ਝੂਠ ਨਾ ਕਦੇ ਫੈਲਾੲੀੲੇ ਜੀ!