ਪੰਜਾਬੀ ਜ਼ੁਬਾਨ ਅਤੇ ਆਈਲੈਟਸ ਅਦਾਰੇ (ਲੇਖ )

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਰਵਾਸ ਮੁੱਢ ਕਦੀਮ ਤੋ ਇਨਸਾਨ ਦੀ ਹੋਣੀ ਨਾਲ ਜੁੜਿਆ  ਵਰਤਾਰਾ ਹੈ । ਪਰਵਾਸ ਦੀ ਮਨੋਬਿਰਤੀ  ਪਿੱਛੇ ਜੇ  ਆਰਥਿਕ  ਕਾਰਣ ਹੁੰਦੇ ਹਨ ਤਾਂ ਕਈ ਵਾਰ  ਸਮਾਜਿਕ  ਅਤੇ ਰਾਜਨੀਤਿਕ ਉਦੇਸ਼ ਵੀ ਪਰਵਾਸ ਦਾ ਮੁੱਢ  ਬੰਨਣ ਦਾ ਸਬੱਬ ਬਣਦੇ ਹਨ । ਪਰਵਾਸ ਇਕ ਪਾਸੇ ਜਿੱਥੇ ਭਾਸ਼ਾ ਦੇ ਸੰਚਾਰ ਦੇ ਨਾਲ ਨਾਲ   ਸਮਾਜਿਕ ਅਤੇ ਸਭਿਆਚਾਰਕ ਵਟਾਂਦਰੇ  ਦਾ ਜਰੀਆ ਬਣਦਾ ਹੈ , ਉਥੇ ਦੂਜੇ ਪਾਸੇ ਪਰਿਵਾਰ, ਜਨਮ ਭੌਂਇ ਅਤੇ ਮਾਤ ਭਾਸ਼ਾ ਦੇ ਤੋੜ ਵਿਛੋੜੇ ਦਾ ਕਾਰਣ ਵੀ ਬਣਦਾ ਹੈ  । ਜੇ  ਅਜੋਕੇ ਪਰਿਪੇਖ ਵਿੱਚ  ਗੱਲ ਕਰੀਏ ਤਾਂ   ਵਰਤਮਾਨ  ਦੌਰ ਦੇ  ਪਰਵਾਸ ਸੰਸਥਾਨ ਅਤੇ ਅਖੌਤੀ ਆਈਲੈਟ ਸੈਂਟਰ ਸਹਿਜੇ ਹੀ  ਇਸ ਤੋੜ ਵਿਛੋੜੇ   ਦਾ ਮੁੱਢ ਬੰਨਦੇ ਪ੍ਰਤੀਤ ਹੋ ਰਹੇ ਹਨ ।  
                            ਉਂਝ ਤਾਂ ਹਿੰਦੁਸਤਾਨੀਆਂ ਲਈਵਿਦੇਸ਼ੀ ਧਰਤੀਆਂ ਹਮੇਸ਼ਾ ਹੀ ਖਿੱਚ ਦਾ ਕੇਂਦਰ ਰਹੀਆਂ ਹਨ ਪਰ  1991 ਦੇ ਵੇਲੇ  ਤੋ   ਜਦੋ ਤੋ ਸੰਸਾਰੀਕਰਣ ਦਾ ਦੌਰ ਸ਼ੁਰੂ ਹੋਇਆ , ਭਾਰਤੀ ਲੋਕਾਂ ਵਿੱਚ   ਵਿਦੇਸ਼ੀ ਧਰਤੀਆਂ ਪ੍ਰਤੀ  ਮੋਹ ਅਤੇ ਵਿਦੇਸ਼ ਵੱਸਣ ਦੀ ਤਾਂਘ ਹੋਰ ਵੀ ਪ੍ਰਬਲ ਰੂਪ ਇਖਤਿਆਰ ਕਰ ਗਈ।   ਇਸ ਪਿੱਛੇ ਬੇਸ਼ੱਕ ਭਾਰਤ ਦਾ ਗੰਧਲਾ ਹੁੰਦਾ ਰਾਜਨੀਤਿਕ ਮਾਹੌਲ ਜਿੰਮੇਵਾਰ ਸੀ ,ਨਿਜੀ ਤੌਰ ਤੇ  ਸੁਨਹਿਰੇ ਭਵਿੱਖ ਦੀ ਕਾਮਨਾ ਸੀ ਜਾਂ ਪਰਿਵਾਰ  ਪ੍ਰਤੀ ਹਿਫਾਜਤੀ ਨਜ਼ਰੀਆ ਸੀ , ਭਾਰਤੀਆਂ ਨੇ ਸੰਸਾਰ ਦੇ ਕਈਮੁਲਕਾਂ ਦੀਆਂ ਧਰਤੀਆਂ ਗਾਹ ਮਾਰੀਆਂ । ਜਦੇ ਭਾਰਤੀਆਂ ਨੇ ਵਤਨਾਂ ਤੇ ਦੂਰੀ ਬਣਾਉਣੀ ਸ਼ੁਰੂ ਕੀਤੀ ਤਾਂ ਪੰਜਾਬੀ ਵੀ ਪਿੱਛੇ ਨਹੀਂ ਰਹੇ , ਤੇ ਇਹ ਵਰਤਾਰਾ ਵਧਦਾ ਵਧਦਾ ਇਨ੍ਹਾਂ ਅੱਗੇ ਵਧ ਗਿਆ ਕਿ ਅੱਜ ਪੰਜਾਬ ਦੇ ਹਰ ਘਰ ਦਾ ਕੋਈਨਾ ਕੋਈਜੀਅ ਜਾਂ ਤਾਂ ਵਿਦੇਸ਼ ਵਿੱਚ ਵੱਸ ਚੁਕਿਆ  ਜਾਂ ਵਿਦੇਸ਼ ਵੱਸਣ  ਦੀਆਂ ਘਾੜਤਾਂ ਘੜ ਰਿਹਾ ਤੇ ਉਹ ਵੀ ਉਹਨਾਂ ਗੋਰਿਆਂ ਦੇ ਮੁਲਕਾਂ ਵਿੱਚ ਜਿੰਨ੍ਹਾਂ ਨੂੰ ਭਾਰਤ ਵਿੱਚੋ ਕੱਢਣ ਲਈਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ , ਜਾਨਾਂ ਦਿੱਤੀਆਂ ।  
                            ਅੱਗੇ ਵਧਣਾ ਕੋਈਬੁਰਾਈਨਹੀ , ਵਿਦੇਸ਼ਾਂ ਪ੍ਰਤੀ ਖਿੱਚ ਵੀ ਹਰ ਕਿਸੇ ਦਾ ਨਿਜੀ ਅਧਿਕਾਰ ਹੈ ਤੇ ਆਪਣੇ ਵਿਉਪਾਪਰਕ ਹਿੱਤਾਂ ਨੂੰ ਤਰਜੀਹ ਦੇਣਾ ਵੀ ਕੋਈਗਲਤ ਨਹੀ ਜਾਪਦਾ , ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਧਨ ਦੌਲਤ ਜਾਂ ਕਿਸੇ ਹੋਰ ਚਕਾਚੌਧ ਦੇ ਆਕਰਸ਼ਣ ਵਿੱਚ ਵਿਸਮਾਦੀ ਹੋਇਆ ਪ੍ਰਵਾਸੀ ਕੀ ਆਪਣੀ ਮਾਤ  ਭਾਸ਼ਾ ਨਾਲ ਵੀ ਜੁੜਿਆ ਰਹਿੰਦਾ ਹੈ ਜਾਂ ਵਕਫਾ  ਪਾ ਕੇ ਵਿਦੇਸ਼ੀ ਪਹਿਰਾਵਿਆਂ , ਵਿਦੇਸ਼ੀ ਧਰਤੀਆਂ ਵਾਂਗ ਵਿਦੇਸ਼ੀ ਜੁਬਾਨਾਂ ਦਾ ਹੋ ਕੇ ਹੌਲੀ ਹੌਲੀ  ਮਾਤ ਭਾਸ਼ਾ ਤੋ  ਕਿਨਾਰਾ ਕਰ ਜਾਂਦਾ ਹੈ । ਸਵਾਲ ਬੋਸ਼ੱਕ  ਗੈਰਵਾਜਿਬ ਜਾਪੇ ਪਰ  ਗੈਰਵਾਜਿਬ ਹੈ ਨਹੀਂ । ਇਹ ਸਵਾਲ ਆਪਣੇ ਅੰਦਰ ਅੰਤਾਂ ਦੀ ਪੀੜ ਲੁਕੋਈਬੈਠਾ ਹੈ । ਕਿਉਂਕਿ ਇਹ ਹਕੀਕਤ ਪ੍ਰਤੱਖ ਹੈ ਕਿ  ਜਿਵੇ ਜਿਵੇਂ ਪੰਜਾਬੀ ਲੋਕ ਪੰਜਾਬ ਤੋ ਕਿਨਾਰਾ ਕਰੀ ਜਾਂਦੇ ਹਨ ,ਉਹਨਾਂ ਦੀ ਅਗਲੀ ਪੀੜੀ  ਪੰਜਾਬੀ ਭਾਸ਼ਾ ਤੋ  ਦੂਰ ਹੁੰਦੀ  ਜਾ ਰਹੀ  ਹੈ ।ਉਸ ਮਾਤ ਭਾਸ਼ਾ ਤੋ ਦੂਰ ਹੁੰਦੀ ਜਾ ਰਹੀ ਹੈ ਜੋ ਪੰਜਾਬ ਦਾ  ਵਿਰਸਾ  ਹੈ, ਸਭਿਆਚਾਰ  ਹੈ , ਭੁਗੋਲ  ਹੈ , ਇਤਿਹਾਸ  ਹੈ । ਉਹ ਮਾਤ ਭਾਸ਼ਾ ਜੋ ਜੀਵਨ ਦਾ ਆਧਾਰ ਹੋਣ ਦੇ ਨਾਲ ਨਾਲ  ਹਰ ਬਾਸ਼ਿੰਦੇ ਦੀ ਸ਼ਖਸੀਅਤ ਦਾ ਅਹਿਮ ਹਿੱਸਾ ਹੈ ।  
                   ਬੇਸ਼ੱਕ ਵਿਦੇਸ਼ਾਂ ਵਿੱਚ ਪੰਜਾਬੀ ਆਪਸ ਵਿੱਚ ਆਪਣੀ ਮਾਤ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ , ਆਪੋ ਆਪਣੀਆਂ ਧਾਰਮਿਕ ਰਹੂ ਰੀਤਾਂ ਵੀ ਮਾਤ ਭਾਸ਼ਾ ਵਿੱਚ  ਹੀ ਮਨਾਉਂਦੇ ਹਨ ਅਤੇ ਪੰਜਾਬ ਵੱਸਦੇ ਆਪਣੇ ਸਕੇ ਸਬੰਧੀਆਂ ਨਾਲ ਮੇਲ ਮਿਲਾਪ ਵੇਲੇ ਵੀ ਉਹਨਾਂ ਦੀ ਜੁਬਾਨ ਪੰਜਾਬੀ ਹੀ ਹੁੰਦੀ ਹੈ  ਪਰ ਇਹ ਵੀ ਸਚਾਈਹੈ ਕਿ  ਵਿਦੇਸ਼ਾਂ ਵਿਚਲੇ ਸਮਾਜਿਕ ਅਤੇ ਸਥਾਨਕ ਸਰੋਕਾਰਾਂ ਕਾਰਨ ਹੋਲੀ ਹੋਲੀ ਉਹ ਜਾਂ ਉਹਨਾਂ ਦੀ ਅਗਲੀ ਪੀੜੀ  ਵਿਦੇਸ਼ੀ ਸਭਿਆਚਾਰ , ਵਿਦੇਸ਼ੀ ਬੋਲੀ ਨੂੰ ਅਪਣਾਉਣ ਨੂੰ ਹੀ ਤਰਜ਼ੀਹ ਦੇਂਦੀ ਹੈ । ਵਿਦੇਸ਼ ਵਿੱਚ ਰਹਿ ਕੇ ਵਿਦੇਸ਼ੀ ਸਭਿਆਚਾਰ ਅਤੇ ਵਿਦੇਸ਼ੀ ਬੋਲੀ ਨੂੰ ਅਪਣਾਉਣਾ ਉਹਨਾਂ ਦੀ ਜਰੂਰਤ ਵੀ ਹੁੰਦੀ ਹੈ ਅਤੇ ਮਜ਼ਬੂਰੀ ਵੀ । ਜਿੰਨੀ ਛੇਤੀ ਪਰਵਾਸੀ ਵਿਦੇਸ਼ੀ ਭਾਸ਼ਾ ਨੂੰ ਅਪਣਾ ਲਵੇਗਾ ਉਨੀ ਛੇਤੀ ਉਹਨਾਂ ਲਈਵਿਦੇਸ਼ੀ ਮਾਹੌਲ ਸੁਖਾਵਾਂ ਹੋ ਜਾਵੇਗਾ , ਇਸ ਲਈਵਿਦੇਸ਼ ਵੱਸਦਾ  ਪ੍ਰਵਾਸੀ ਵਕਫਾ ਪਾ ਕੇ ਵਿਦੇਸੀ ਬੋਲੀ ਨੂੰ ਆਪਣੀ ਜੁਬਾਨ ਬਣਾ ਹੀ ਲੈਂਦਾ ਹੈ ।
                       ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ੀ ਭਾਸ਼ਾ ਨੂੰ ਅਪਣਾਉਣਾ ਤਾਂ ਕਿਸੇ ਹੱਦ ਤੱਕ ਤਰਕਸੰਗਤ ਜਾਪਦਾ ਵੀ ਹੈ , ਪਰ  ਆਪਣੀ ਜਨਮ ਭੌਇ ,ਆਪਣੇ ਪੰਜਾਬ ਵਿੱਚ ਵੱਸਦੇ  ਪੰਜਾਬੀ ਦਾ  ਦਿਨ ਬ ਦਿਨ ਪੰਜਾਬੀ ਤੋ ਦੂਰ ਜਾਣਾ ਜਿਹਨ ਵਿੱਚ ਚਿੰਤਾ ਵੀ ਉਪਜਾਉਂਦਾ ਹੈ ਅਤੇ ਮਾਤ ਭਾਸ਼ਾ ਦੇ ਸੁਨਹਿਰੇ ਭਵਿੱਖ ਬਾਬਤ ਖਦਸ਼ਾ ਵੀ ਉਜਾਗਰ ਕਰਦਾ ਹੈ । ਪੰਜਾਬ ਦੇ ਕੋਨੇ ਕੋਨੇ ਵਿੱਚ ਖੁੰਭਾਂ ਵਾਂਗ ਉੱਗੇ  ਆਈਲੈਟਸ ਕੇਂਦਰਾਂ ਵਿੱਚ ''ਸਪੋਕਨ ਇਗਲਿਸ਼ ''ਦੇ ਨਾਂ ਤੇ  ਅੰਗਰੇਜੀ ਉਚਾਰਨ ਬਾਬਤ ਪੜਾਈਲਈ ਤਰਲੋ ਮੱਛੀ ਹੁੰਦੀਆਂ   ਨੌਜਵਾਨ ਮੁੰਡੇ ਕੁੜੀਆਂ ਦੀਆਂ ਹੇੜਾਂ ਇਸ ਪ੍ਹਤੱਖ ਦਾ ਪ੍ਰਮਾਣ ਹਨ ਕਿ ਕਿਵੇ ਇਹ ਪੀੜੀ ਹੋਲੀ ਹੋਲੀ  ਪੰਜਾਬੀ ਤੋ ਦੂਰ ਹੁੰਦੀ ਜਾ ਰਹੀ ਹੈ  । 
                        ਜਦੋ ਕੁਝ ਵਰ੍ਹੇ ਪਹਿਲਾਂ ਯੂਨੈਸਕੋ ਨੇ ਅਗਲੇ ਕੁਝ ਵਰ੍ਹਿਆਂ ਵਿੱਚ ਪੰਜਾਬੀ ਸਣੇ ਸੰਸਾਰ ਦੀਆਂ ਲੱਗਭਗ ਪੰਜਾਹ ਭਾਸ਼ਾਵਾਂ ਦੇ ਲੁਪਤ ਹੋ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਤਾਂ ਸਾਡੇ ਇਧਰਲੇ ਅਖੌਤੀ ਬੁੱਧੀਜੀਵੀਆਂ ਨੇ ਆਦਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦੇ ਕੇ ਯੂਨੈਸਕੋ ਦੀ ਇਸ ਰਿਪੋਰਟ  ਤੇ ਸਵਾਲ ਉਠਾਇਆ ਸੀ ਅਤੇ ਰਹਿੰਦੀ ਦੁਨੀਆਂ ਤੱਕ ਧਰਤੀ ਤੇ  ਸ਼ੀ ਗੂਰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਹਿਣ ਦੀ ਉਪਮਾ ਦੇ ਕੇ ਪੰਜਾਬੀ ਜੁਬਾਨ ਪ੍ਰੇਮੀਆਂ ਦਾ ਢਾਰਸ ਬੰਨਣ ਦਾ ਉਪਰਾਲਾ ਕੀਤਾ ਸੀ ਨਾਲ ਹੀ ਉਹਨਾਂ ਵਿਸ਼ਵ ਦੇ ਕਈਮੁਲਕਾਂ ਵਿੱਚ ਨਿੱਕੇ ਨਿੱਕੇ ਪੰਜਾਬ ਵੱਸ ਜਾਣ ਦੀ ਖੁਸ਼ਫਹਿਮੀ ਪਾਲ ਪੰਜਾਬੀ ਪ੍ਰੇਮੀਆਂ ਨੂੰ ਹੌਸਲਾ ਰੱਖਣ ਲਈਪ੍ਰਰਿਆ ਸੀ  ਪਰ ਪੰਜਾਬ ਵਿੱਚ  ਧੜਾਧੜ ਖੁੱਲ ਰਹੇ ਪ੍ਰਵਾਸ ਕੇਂਦਰਾਂ ਅਤੇ  ਆਈਲੈਟਸ ਸੈਂਟਰਾਂ ਦੀ ਚਕਾਚੌਧ ਵਿੱਚ ਗੁਆਚੀ  ਅਤੇ ਹੋਲੀ  ਹੋਲੀ  ਪੰਜਾਬੀ ਤੋ ਦੂਰ ਹੁੰਦੀ ਜਾ ਰਹੀ ਪੰਜਾਬ ਦੀ ਅਜੌਕੀ ਨੌਜਵਾਨ ਪੀੜੀ ਯੂਨੈਸਕੋ ਦੇ  ਇਸ ਖਦਸ਼ੇ ਨੂੰ ਸੱਚ ਸਾਬਤ ਕਰਨ ਤੇ ਤੁਲੀ ਜਾਪਦੀ ਹੈ । 
                   ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲਾ ਹਰ ਨੌਜਵਾਨ ਅੱਜ , ਪੰਜਾਬੀ  ਨੂੰ  ਅੱਖੋ ਪਰੋਖੇ ਕਰ , ਅੰਗਰੇਜੀ ਸਿੱਖਣ ਦੇ ਰਾਹ ਤੁਰ ਪਿਆ ਹੈ ,  ਮਾਡਲ ਅਤੇ ਕਾਨਵੈਂਟ ਸਕੂਲਾਂ ਵਿੱਚ ਤਾਂ ਪਹਿਲਾਂ ਹੀ  ਆਮ ਬੋਲ ਚਾਲ ਦੌਰਾਨ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜੁਰਮਾਨੇ ਲਾਉਣ ਜਾਂ ਜਮਾਤ ਵਿੱਚ ਸਜਾਵਾਂ ਦੇਣ ਦੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ,ਸ਼ਹਿਰੀ ਲੋਕ  ਅਖੌਤੀ ਸਟੇਟਸ ਸਿੰਬਲ ਦੇ ਨਾਂਅ ਤੇ ਆਪਣੇ   ਘਰਾਂ ਵਿੱਚ ਵੀ   ਬੱਚਿਆਂ ਨਾਲ ਗੱਲਬਾਤ ਕਰਨ ਲਈਹਿੰਦੀ ਜਾਂ ਅੰਗਰੇਜ਼ੀ ਨੂੰ ਤਰਜ਼ੀਹ ਦੇਣ ਲੱਗ ਪਏ ਹਨ  ਤਾਂ ਇਸ ਸੂਰਤ ਵਿੱਚ ਪੰਜਾਬੀ ਦਾ ਭਵਿੱਖ ਯੂਨੈਸਕੋ ਦੀ ਰਿਪੋਰਟ ਜਾਂ ਯੂਨੈਸਕੋ ਦੇ ਖਦਸ਼ਿਆਂ ਦੀ ਹਾਮੀ ਭਰਦਾ ਪ੍ਰਤੀਤ ਹੁੰਦਾ ਹੈ , ਜਿਸ ਨੂੰ ਨੱਥ ਪਾਉਣ ਵਿੱਚ ਸਮੇ ਦੀਆਂ ਸਰਕਾਰਾਂ ਨਾਕਾਮ ਤਾਂ ਰਹੀਆਂ ਹੀ ਹਨ , ਮਾਂ ਬੋਲੀ ਦੇ ਭਵਿੱਖ ਪ੍ਰਤੀ ਚੌਕਸ ਵੀ ਨਹੀ ਹੋਈਆਂ । 
                       ਮਾਂ ਬੋਲੀ ਕਿਸੇ ਵੀ ਖਿੱਤੇ ਦੇ ਬਾਸ਼ਿੰਦਿਆਂ ਦੇ  ਜੀਵਨ ਦਾ ਆਧਾਰ ਹੁੰਦੀ ਹੈ ,ਸਨੇਹੀਆਂ ਦੇ ਸੁਖਨ ਸੁਨੇਹਿਆਂ ਦਾ ਪਿਆਰ ਹੁੰਦੀ ਹੈ ਤੇ ਮਾਂ ਦੀਆਂ ਲੋਰੀਆਂ ਵਰਗਾ ਦੁਲਾਰ ਹੁੰਦੀ ਹੈ । ਮਾਂ ਬੋਲੀ ਤੋ ਮੂੰਹ ਮੋੜਨਾ ਮਾਂ ਤੋ ਮੂੰਹ  ਮੋੜਨਾ ਹੁੰਦਾ ਹੈ ਤੇ ਗਾਹੇ ਬਗਾਹੇ ਪਰਵਾਸ ਮਾਂ ਬੋਲੀ ਦੇ ਨਾਲ ਨਾਲ ਮਾਂ ਤੋ ਮੂੰਹ ਮੋੜਨ ਦੀ ਸਾਜਿਸ਼ ਰਚਦਾ ਪ੍ਰਤੀਤ ਹੋ ਰਿਹਾ ।    ਲੋੜ ਪਰਵਾਸ ਨੂੰ ਰੋਕਣ , ਲੋਕਾਂ ਦੇ ਰਹਿਣ ਲਈਪੰਜਾਬ ਵਿੱਚ  ਸੁਖਾਵੇ ਹਾਲਾਤ ਉਪਜਾਉਣ ਦੀ ਹੈ ਤਾਂ ਜੋ ਪੰਜਾਬ ਜਿਉਂਦਾ ਰਹਿ ਸਕੇ , ਪੰਜਾਬੀਅਤ ਜਿਉਂਦੀ ਰਹਿ ਸਕੇ ਅਤੇ ਪੰਜਾਬੀ ਜੁਬਾਨ ਜਿਉਂਦੀ ਰਹਿ ਸਕੇ ।