ਗ਼ਜ਼ਲ (ਗ਼ਜ਼ਲ )

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਝ ਬੱਚੇ ਤਬਲਾ ਨੀ ਸਿਖਦੇ, ਮਾਪਿਆਂ ਦੇ ਹਰ ਹੀਲੇ ਤੇ
ਸਿਖਣ ਵਾਲੇ ਸਿੱਖ ਜਾਂਦੇ ਨੇ, ਮਾਰਕੇ ਚੋਟ  ਪਤੀਲੇ ਤੇ
ਕੁਝ ਬੱਚੇ ਨੇ ਚੁੱਪ ਵੱਟ ਜਾਂਦੇ , ਬਾਪ ਦੇ ਰੁਖ ਹਰਖੀਲੇ ਤੇ
ਵਿਗੜੇ ਤਿਗੜੇ ਮਾਪਿਆਂ ਨੂੰ ਸਦਾ ਟੰਗਦੇ ਰਹਿੰਦੇ ਕੀਲੇ ਤੇ
ਰੱਜਿਆਂ ਨੂੰ ਰਜਾਵਣ ਦੇ ਲਈ, ਵਹਿਮੀ ਡੇਰੇ ਭੱਜਦੇ ਨੇ 
ਪੰਥਕ ਮੁਖੀਆਂ ਗੌਰ ਨਾ ਕੀਤਾ, ਦੁਖੀਏ ਢਾਡੀ ਬੀਹਲੇ ਤੇ
ਤੇਗ ਬਹਾਦਰ ਹਿੰਦ ਦੀ ਚਾਦਰ, ਭਾਰਤ ਦਾ ਹਿਤ ਪੂਰ ਗਏ
ਲੱਖ ਜ਼ਾਲਮ ਦਾ ਰੋਬ੍ਹ ਨਾ ਚੱਲੇ  ਇਕੋ ਸਿੰਘ ਅਣਖੀਲੇ ਤੇ
ਇੰਡੀਆ ਵਿਚ ਤਾਂ ਰੱਖੇ ਲਾਡਲੇ, ਮਿੱਟੀ ਹੋ ਹੋ  ਮਾਪਿਆਂ ਨੇ
ਵਿਚ ਕਨੇਡਾ ਡਾਹਡੇ ਰੱਬ ਨੇ, ਛੱਡਤੇ  ਰਾਹ ਬਰਫੀਲੇ ਤੇ
ਮੂਰਖ ਨਾਲ ਨਾ ਸਮਾਂ ਗਵਾਈਏ, ਇਹ ਗੁਰਬਾਣੀ ਕਹਿੰਦੀ ਹੈ
ਤੁਰਨੇ ਵਾਲੇ ਖੁਸ਼ ਰਹਿੰਦੇ ਨੇ , ਚੜ੍ਹਕੇ ਰਾਹ ਪਥਰੀਲੇ ਤੇ