ਗੂੜ• ਗੱਲਾਂ (ਮਿੰਨੀ ਕਹਾਣੀ)

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਪਾ ਜੀ, ਇੱਕ ਗੱਲ ਪੁੱਛਾਂ? ਚੌਥੀ ਕਲਾਸ ਵਿਚ ਪੜ•ਦੇ ਹਰਮਨ ਨੇ ਆਪਣੇ ਭਾਪੇ ਸੁਲੱਖਣ ਸਿੰਘ ਨੂੰ ਪੁੱਛਿਆ।

ਹਾਂ ਪੁੱਤ, ਪੁੱਛ ਕੀ ਗੱਲ ਹੈ? ਸੁਲੱਖਣ ਸਿੰਘ ਨੇ ਹਰਮਨ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦਿਆਂ ਕਿਹਾ।

ਭਾਪਾ ਜੀ, ਅਸੀਂ ਸਰਕਾਰੀ ਸਕੂਲ 'ਚ ਪੜ•ਦੇ ਹਾਂ। ਕੱਲ ਗੁਪਤਾ ਅੰਕਲ ਦਾ ਬੇਟਾ (ਅੰਕੁਰ) ਆਖ ਰਿਹਾ ਸੀ ਕਿ ਮੇਰੇ ਪਾਪਾ ਵੱਡੇ ਸਰਕਾਰੀ ਅਫ਼ਸਰ ਹਨ। ਇਸ ਲਈ ਅਸੀਂ ਵੱਡੇ ਪ੍ਰਾਈਵੇਟ ਸਕੂਲ ਵਿਚ ਪੜ•ਦੇ ਹਾਂ।

ਅੱਛਾ ! ਹੋਰ ਕੀ ਕਿਹਾ ਸੀ, ਗੁਪਤਾ ਜੀ ਦੇ ਬੇਟੇ ਨੇ? ਸੁਲੱਖਣ ਨੇ ਹਰਮਨ ਤੋਂ ਪੂਰੀ ਗੱਲ ਬਾਰੇ ਪੁੱਛਿਆ।

ਉਹ ਕਹਿੰਦਾ ਸੀ ਤੇਰੇ ਪਾਪਾ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਨ ਤਾਹੀਂਓ ਤੁਸੀਂ ਸਰਕਾਰੀ ਸਕੂਲ 'ਚ ਪੜ•ਦੇ ਹੋ। ਹਰਮਨ ਨੇ ਮਾਸੂਮੀਅਤ ਨਾਲ ਸਾਰੀ ਗੱਲ ਦੱਸ ਦਿੱਤੀ।

ਬੇਟਾ, ਅੱਜ ਕੱਲ ਇਉਂ ਹੀ ਹੁੰਦੈ। ਸਰਕਾਰੀ ਅਫ਼ਸਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਤੇ ਪ੍ਰਾਈਵੇਟ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ•ਦੇ ਹਨ। ਇਹੀ ਕੌੜਾ ਸੱਚ ਹੈ।

ਹਰਮਨ ਨੂੰ ਆਪਣੇ ਭਾਪੇ ਦੀਆਂ 'ਗੂੜ• ਗੱਲਾਂ' ਸਮਝ ਨਾ ਆਈਆਂ ਅਤੇ ਉਹ ਬਿਨਾਂ ਕੋਈ ਹੋ ਸੁਆਲ ਪੁੱਛੇ ਆਪਣਾ ਬਸਤਾ ਚੁੱਕ ਕੇ ਸਕੂਲ ਵੱਲ ਨੂੰ ਤੁਰ ਪਿਆ।