ਰੁੱਸਿਆ ਨੂੰ ਮਨਾਉਣਾ ਆਉਂਦਾ ?
ਕੀ ਰੋਂਦਿਆਂ ਤਾਈਂ ਹਸਾਉਣਾ ਆਉਂਦਾ?
ਦੂਜਿਆਂ ਨੂੰ ਤਾਂ ਸਮਝਾ ਲੈਨਾ ਬਾਖੂਬੀ?
ਕੀ ਆਪਣਾ ਆਪ ਸਮਝਾਉਣਾ ਆਉਂਦਾ?
ਰਾਗ ਇਲਾਹੀ ਗਾਉਣਾ ਆਉਂਦਾ ?
ਕੀ ਰੱਬ ਦਾ ਨਾਮ ਧਿਆਉਣਾ ਆਉਂਦਾ?
ਲਾ ਸਮਾਧੀ ਬੈਠ ਗਿਓ ਬਣ ਤੂੰ ਬਾਬਾ ?
ਕੀ ਮਨ ਚੰਚਲ ਤੇ ਕਾਬੂ ਪਾਉਣਾ ਆਉਂਦਾ ?
ਝੂਠ ਤਾਈਂ ਸੱਚ ਬਣਾਉਣਾ ਆਉਂਦਾ ?
ਲੜਵਾ ਲੋਕਾਂ ਨੂੰ ਫਿਰ ਛੱਡਉਣਾ ਆਉਂਦਾ ?
ਕਿਸ ਆਧਾਰ ਤੇ ਬਣਨ ਚੱਲਿਆ ਤੂੰ ਨੇਤਾ ?
ਗੱਲਾਂ ਨਾਲ ਲੋਕਾਂ ਨੂੰ ਭਰਮਾਉਣਾ ਆਉਂਦਾ ?
ਜੋ ਨਹੀਂ ਉਸ ਲਈ ਮਨ ਤਪਾਉਣਾ ਆਉਂਦਾ?
ਕੀ ਜੋ ਹੈ ਉਸ ਦੀ ਕੀਮਤ ਪਾਉਣਾ ਆਉਂਦਾ?
ਮਿਲੇ ਨਾ ਕੁੱਝ ਬਿਨ ਮਿਹਨਤ ਤੇ ਤਪੱਸਿਆ?
ਪਾਉਣ ਲਈ ਕੁੱਝ ਆਪਾ ਗਵਾਉਣਾ ਆਉਂਦਾ?