ਜਰੂਰਤ (ਮਿੰਨੀ ਕਹਾਣੀ)

ਮਨੋਜ ਸੁੰਮਣ   

Email: manojsumman123@gmail.com
Cell: +91 97799 81394
Address:
ਪਿੰਡ ਟਿੱਬਾ ਨੰਗਲ
ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੜ੍ਹਦੇ ਸਿਆਲ  ਵਿੱਚ ਬੱਸ ਅੱਡੇ ਦੇ  ਨੇੜੇ ਪੁਲਿਸ  ਵਾਲਿਆ ਦੇ ਲਾੲੇ ਹੋੲੇ ਨਾਕੇ ਦੇ ਨਜ਼ਦੀਕ ਇਕ ਬਜ਼ੁਰਗ  ਨੇ ਆਪਣੀ  ਮਾਮੂਲੀ ਜਿਹੀ ਦੁਕਾਨ  ਖੋਲੀ  ਹੋੲੀ ਸੀ|
ਜਿਸ  ਵਿਚ ਉਸਨੇ  ਥੋੜੇ  ਬਹੁਤੇ ਬਿਸਕੁਟ , ਤੇ ਮੱਠੀਆ ਰੱਖੀਅਾਂ ਹੋਈਆਂ ਸੀ , ਪੁਲਿਸ ਵਾਲਿਆਂ  ਨੇ ਕਿਹਾ ਬਣਾਓ ਬਾਬਾ ਜੀ 5-7 ਕਪ ਚਾਹ ਦੇ , ਚਾਹ ਨਾਲ  ਸਾਰੇ   ਜਣਿਆ ਨੇ   ਮੱਠੀਆਂ ਵੀ ਖਾਦੀਅਾਂ,
ਇਕ ਪੁਲਿਸ ਅਧਿਕਾਰੀ  ਨੇ ਪੁੱਛਿਆ    ਕਿੰਨੇ ਹੋ ਗਏ  ਬਾਬਾ ਜੀ ਪੈਸੇ  ਬਾਬਾ ਕਹਿੰਦਾਂ ਕੋਈ ਨਾ  ਸਾਹਬ ਜੀ ਰਹਿਣ  ਦਵੋ  |
ਫਿਰ ਕਹਿਣ ਲੱਗਾ ਕਿੰਨੇ ਹੋ ਗਏ ਵੈਸੇ  
ਬਾਬਾ ਕਹਿੰਦਾ ਚਲੋ  50 ਰੁਪਏ  ਦੇਦੋ  ਸਾਹਿਬ ..
ਪੁਲਿਸ ਵਾਲਾ ਕਹਿੰਦਾ ਚੱਲ ਕੋਈ  ਨਾ 
ਕਿਸੇ ਨੇ ਪੈਸੇ ਨਾ ਦਿਤੇ ਇਕ ਦੂਜੇ ਨੂੰ ਕਹੀ ਗਏ  ,
ਹੱਸਦੇ ਹੱਸਦੇ ਇਕ ਬੇਕਰੀ  ਦੀ ਦੁਕਾਨ ਚ ਚਲੇ ਗਏ ,
ਬੇਕਰੀ ਬਹੁਤ ਅਮੀਰ ਦੁਕਾਨਦਾਰ  ਦੀ ਸੀ |
ਪੁਲਿਸ ਵਾਲਿਆਂ  ਵਿੱਚੋ  ਇਕ ਕਰਮਚਾਰੀ  ਨੇ ਜੂਸ ਦਾ ਆਰਡਰ ਦਿੱਤਾ, 
ਬਣਵਾਇਓ ਸ਼ਰਮਾ  ਜੀ 5-7  ਜੂਸ  ਦੇ ਗਿਲਾਸ  |
ਪੀਣ ਮਗਰੋਂ  ਪੁਲਿਸ ਅਧਿਕਾਰੀ ਨੇ ਪੁੱਛਿਆ ਕਿਨੇ ਪੈਸੇ ਸ਼ਰਮਾ ਜੀ|
ਸ਼ਰਮਾ ਜੀ ਬੋਲੇ `ਥ੍ਰੀ-ਹੰਡਰਡ ਓਨਲੀ` ਪੁਲਿਸ ਵਾਲੇ ਇਕ ਦੂਜੇ ਨੂੰ ਕਹੀ ਗਏ ਕੋਈ ਨਾ ਮੈਂ ਦੇ ਦਿੰਦਾ  ਹਾਂ|
ਵਿੱਚੋ ਇਕ ਨੇ ਪੈਸੇ ਦੇ ਦਿਤੇ ,
ਅਤੇ   ਉਹ ਨਾਕਾ ਚੁੱਕ  ਕੇ  ਥੋੜੀ  ਦੇਰ  ਬਾਅਦ ਚਲੇ ਗਏ |
ਬਾਬਾ  ਥੋੜ੍ਹਾ ਨਿਰਾਸ਼  ਜਿਹਾ ਹੋਕੇ ਦੁਕਾਨ ਚ ਬੈਠੇ  ਜਵਾਕ  ਨੂੰ ਪੁੱਛਣ  ਲੱਗ ਪਿਆ  ' ਪੁੱਤ  50  ਰੁਪਏ. ਨੂੰ ਅੰਗਰੇਜ਼ੀ  ਵਿਚ ਕਿ  ਕਹਿੰਦੇ  ਨੇ '!