ਮੇਰੇ ਇਸ ਸ਼ਹਿਰ ਦੇ ਅੰਦਰ ਹਰਿਕ ਬੰਦਾ ਦਿਵਾਨਾ ਹੈ।
ਹਰਿਕ ਦੀ ਤੋਰ ਮਸਤਾਨੀ ਹਰਿਕ ਹੀ ਸ਼ਾਇਰਾਨਾ ਹੈ।
ਬਣੀਂ ਨਾ ਤੂੰ ਕਿਸੇ ਦਾ ਵੀ ਨਹੀਂ ਬਣਦਾ ਕੋਈ ਅਪਣਾ
ਬੜੇ ਦੇਖੇ ਬਣਾ ਅਪਣੇ ਹਰਿਕ ਹੋਇਆ ਬਿਗਾਨਾ ਹੈ।
ਸ਼ਮ੍ਹਾਂ ਦਾ ਕੰਮ ਹੈ ਜਲਣਾ ਜਲਾਵੇ ਇਸ ਲਈ ਸਭ ਨੂੰ,
ਦਵੇ ਜੋ ਜਾਨ ਚੁੰਮਦਾ ਹੋਇਆ ਹੀ ਉਹ ਪਰਵਾਨਾ ਹੈ।
ਕਰੇ ਲੁਕ ਲੁਕ ਇਸ਼ਾਰੇ ਉਹ ਕਹੇ ਕੀ ਹੈ ਖਬਰ ਕਿਸ ਨੂੰ
ਬਣੇ ਉਸਤਾਦ ਖੁਦ ਹੀ ਕਹੇ ਪਾਗਲ ਜ਼ਮਾਨਾ ਹੈ।
ਬੜੇ ਹੁਣ ਗੀਤ ਗਾਉਂਦਾ ਹੈ ਮਹੁੱਬਤ ਹੋ ਗਈ ਉਸਨੂੰ,
ਰਿਹਾ ਹੈ ਗਾ ਦਿਵਾਨਾ ਜੋ ਬੜਾ ਦਿਲਕਸ਼ ਤਰਾਨਾ ਹੈ।
ਬੜੀ ਹੈ ਅੱਗ ਦੇ ਵਾਂਗੂ ਹੋਈ ਫੈਲੀ ਕਹਾਣੀ ਇਹ,
ਹਰਿਕ ਨੂੰ ਯਾਦ ਹੁਣ ਤਾਂ ਜ਼ੁਬਾਨੀ ਇਹ ਫਸਾਨਾ ਹੈ।
ਬੜੀ ਡੀਮਾਂਡ ਹੈ ਉਸਤੋਂ ਕਤਲ ਕਰਵਾਉਣ ਦੀ ਯਾਰੋ,
ਰਹੇ ਕੋਈ ਕਿਵੇਂ ਬਚਕੇ ਨੈਣਾਂ ਤੋਂ ਕਾਤਿਲਾਨਾ ਹੈ ।