ਹਰ ਬਸਤੀ ਹਰ ਸ਼ਹਿਰ ਦੀ ਕਹਾਣੀ ਹੈ
ਅਪਣੀ ਬਸਤੀ ਵੀ ਲਗਦੀ ਬੇਗਾਨੀ ਹੈ
ਸੱਭ ਬਹਿਕ ਚਲਦੇ ਹਨ ਸੁਭਾਹ ਸਾਮੀਂ
ਤੋਰ ਵਿੱਚ ਨਾ ਪਹਿਲਾਂ ਜਿਹੀ ਰਵਾਨੀ ਹੈ
ਉਸ ਦੇ ਘਰ ਦਾ ਪਤਾ ਕਰੋ ਕੀ ਮਸਲਾ ਹੈ
ਉਧੜ ਉਧੜ ਕਿਉਂ ਪੈਂਦੀ ਜਨਾਨੀ ਹੈ
ਕਿਸ ਦੇ ਸਿਰ ਤੇ ਟਿਕਾਈਏ ਤਾਜ ਹੁਣ
ਸ਼ਾਹਾਂ ਦੇ ਸਿਰ ਸੌ ਸੌ ਬੇਈ ਮਾਨੀ ਹੈ
ਸ਼ਹਿਰ ਦੇ ਹਰ ਕੋਨੇ ਚੋਂ ਉਠ ਰਿਹਾ ਧੂੰਆਂ
ਬਸ ਥੋੜਾ ਕੁ ਬਚਿਆ ਮਸ਼ਕ ਪਾਣੀ ਹੈ
ਜਿਸ ਰੁਖ ਥੱਲੇ ਬੈਠ ਕੇ ਉਹ ਅਰਾਮ ਕਰਦੇ
ਜਾਚਦੇ ਕੱਟਣ ਲਈ ਉਹਦੀ ਟਾਹਣੀ ਹੈ
ਨਾ ਕਰੋ ਉਸ ਤੇ ਇਤਬਾਰ ਭੁਲ ਕੇ ਵੀ
ਜਿਸ ਦੇ ਗਲ ਹਾਕਮ ਦੀ ਪਾਈ ਗਾਨੀ ਹੈ