ਕੁੱਝ ਅੈਸਾ ਲਿਖ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੈ ਕਵੀ ਕੁੱਝ ਅੈਸਾ ਲਿਖ,
              ਕਿ ਤੇਰੀ ਕਲਮ ਤੋਂ ਕੋਈ ਸੇਧ ਲਵੇ,
ਤੂੰ ਕੀ ਦੱਸਣਾ ਚਾਹੁੰਦਾ ਏ,
              ਕੋਈ ਤੇਰੀ ਕਵਿਤਾ ਦਾ ਭੇਦ ਲਵੇ,
ਪਾਣੀ ਵਾਂਗ ਸਾਫ ਲਿਖ,
              ਫੁੱਲਾਂ ਵਾਂਗ ਖੁਸ਼ਬੋ ਬਖੇਰ,
ਰਾਤ ਵਾਂਗ ਕਾਲਾ ਨਾ ਲਿਖ,
              ਲਿਖ ਜਿਵੇਂ ਕੋਈ ਤਾਜ਼ੀ ਸਵੇਰ,
ਆਮ ਲੋਕਾਂ ਦਾ ਕਵੀ ਬਣ,
              ਲਿਖ਼ੀ ਪਰ ਕੁੱਝ ਖਾਸ ਲਿਖ਼ੀ,
ਜੇ ਤੂੰ ਲਿਖਣਾ ਦਰਦ ਲੋਕਾਂ ਦਾ,
              ਨਾਲ ਉਹਦੇ ਇਲਾਜ ਲਿਖ਼ੀ,
ਜੇ ਤੂੰ ਲਿਖਣਾ ਸੰਗੀਤ ਬਾਰੇ,
              ਸਭ ਤੋਂ ਉੱਤਮ ਸਾਜ ਲਿਖ਼ੀ,
ਜੇ ਤੂੰ ਲਿਖਣਾ ਇਸ਼ਕ ਬਾਰੇ,
              ਸਾਫ਼ ਸੁਥਰੇ ਅਲਫਾਜ਼ ਲਿਖ਼ੀ,
ਜੇ ਤੂੰ ਲਿਖਣਾ ਰੱਬ ਬਾਰੇ,
              ਤਾਂ ਉਹਨੂੰ ਮਿਲਣ ਦਾ ਰਾਜ ਲਿਖ਼ੀ,
ਸ਼ਬਦਾਂ ਨੂੰ ਸੌਖਾ ਕਰਕੇ ਲਿਖ,
              ਕੋਈ ਅਨਪੜ੍ ਵੀ ਪੜ੍ ਰਮਜ਼ ਸਕੇ,
ਐ ਕਵੀ ਏਨਾ ਡੂੰਘਾਂ ਨਾ ਲਿਖ,
              ਕਿ ਤੇਰਾ ਲਿਖਿਆ ਨਾ ਕੋੲੀ ਸਮਝ ਸਕੇ,
ਲੋਕਾਂ ਦੀ ਭਾਸ਼ਾ ਵਿੱਚ ਲਿਖ,
               ਤਾਂ ਜੋ ਤੈਨੂੰ ਕੋਈ ਆਪਣਾ ਕਹਿ ਸਕੇ,
ਬਹੁਤਾ ਸੱਚ ਵੀ ਨਾ ਲਿਖ਼ੀ,
               ਕਿ ਕੋਈ ਝੂਠ ਬੋਲਣ ਵਾਲਾ ਨਾ ਸਹਿ ਸਕੇ!!