ਲੇਖਕ ਗਾਇਕਵਾੜ ਨੂੰ ਸੰਤ ਅਤਰ ਸਿੰਘ ਘੁੰਨਸ ਐਵਾਰਡ (ਖ਼ਬਰਸਾਰ)


ਤਪਾ ਮੰਡੀ --  ਗੁਰਦੁਆਰਾ ਤਪ ਅਸਥਾਨ ਘੁੰਨਸ ਵਿਖੇ ਸੰਤ ਅਤਰ ਸਿੰਘ ਘੁੰਨਸ ਦੀ ਸਾਲਾਨਾ ਬਰਸੀ ਦੋ ਮੌਕੇ 'ਤੇ  ਸਾਹਿਤਕ ਟਰੱਸਟ ਵੱਲੋਂ ਦੁਸਹਿਰੇ ਦੇ ਮੌਕੇ 'ਤੇ ਦਿੱਤਾ ਜਾਣ ਵਾਲਾ ਸਾਹਿਤਕ ਐਵਾਰਡ ਇਸ ਵਾਰ ਮਰਾਠੀ ਦੇ ਪ੍ਰਸਿੱਧ ਲੇਖਕ ਲਕਸ਼ਮਣ ਗਾਇਕਵਾੜ ਨੂੰ ਦਿੱਤਾ ਗਿਆ। ਉਨ•ਾਂ ਦੀ ਜਾਣ ਪਛਾਣ ਕਰਵਾਉਂਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਨ•ਾਂ ਦੇ ਚਾਰ ਨਾਵਲਾਂ ਸਮੇਤ ਉਨ•ਾਂ ਦੀਆਂ 8 ਪੁਸਤਕਾਂ ਛਪ ਚੁੱਕੀਆਂ ਹਨ। ਹਿੰਦੁਸਤਾਨ ਦੀਆਂ ਸਾਰੀਆਂ ਬੋਲੀਆਂ ਤੋਂ ਇਲਾਵਾ ਉਨ•ਾਂ ਦੇ ਨਾਵਲ ਹੁਣ ਚੀਨ ਵਿੱਚ ਵੀ ਪ੍ਰਕਾਸ਼ਿਤ ਹੋ ਰਹੇ ਹਨ। ਪੰਜਾਬੀ ਵਿਚ 10 ਨਾਵਲ ਛਪ ਚੁੱਕੇ ਹਨ। ਟਰੱਸਟ ਦੇ ਚੇਅਰਮੈਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੰਤਰੀ ਨੇ ਕਿਹਾ ਕਿ ਇਸ ਟਰੱਸਟ ਵੱਲੋਂ 1991 ਤੋਂ ਲੈ ਕੇ ਹੁਣ ਤੱਕ 51 ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਲਕਸ਼ਮਣ ਗਾਇਕਵਾੜ ਦੀ ਚੋਣ ਇਸ ਲਈ ਕੀਤੀ ਹੈ ਕਿ ਹੁਣ ਤੱਕ ਟਰੱਸਟ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਭਾਸ਼ਾ ਵੱਖ-ਵੱਖ ਰਾਜਾਂ ਦੀ ਭਗਤਾਂ ਦੀ ਬਾਣੀ ਸ਼ਾਮਿਲ ਹੈ। ਉਨ•ਾਂ ਦੀਆਂ ਭਾਸ਼ਾਵਾਂ ਦੇ ਲੇਖਕਾਂ ਨੂੰ ਵੀ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਲੜੀ ਤਹਿਤ ਹੀ ਗਾਇਕਵਾੜ ਦੀ ਚੋਣ ਕੀਤੀ ਹੈ। ਇਸ ਮੌਕੇ ਲਕਸ਼ਮਣ ਗਾਇਕਵਾੜ ਨੇ ਕਿਹਾ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਦੀ ਉਦਾਹਰਣ ਮਹਾਂਰਾਸ਼ਟਰ ਵਿੱਚ ਨਹੀਂ ਮਿਲਦੀ। ਉਨ•ਾਂ ਇਹ ਵੀ ਕਿਹਾ ਕਿ ਜੇਕਰ ਹਿੰਦੁਸਤਾਨ ਨੇ ਤਰੱਕੀ ਕਰਨੀ ਹੈ ਤਾਂ ਗੁਰੂ ਸਾਹਿਬਾਨ ਦੀ ਸਾਂਝੀਵਾਲਤਾ ਦੀ ਸੋਚ ਨੂੰ ਅਪਣਾਉਣਾ ਪਵੇਗਾ। ਇਸ ਮੌਕੇ ਟਰੱਸਟ ਦੇ ਪ੍ਰਧਾਨ ਸੀ.ਮਾਰਕੰਡਾ, ਡਾ. ਭੁਪਿੰਦਰ ਸਿੰਘ ਬੇਦੀ, ਪਰਮਜੀਤ ਸਿੰਘ ਮਾਨ, ਜਗਮੇਲ ਸਿੰਘ ਸਿੱਧੂ, ਲਛਮਣ ਦਾਸ ਮੁਸਾਫਿਰ, ਬਾਬਾ ਸ਼ਿੰਦਰ ਸਿੰਘ, ਜਸਵਿੰਦਰ ਸਿੰਘ ਲੱਧੜ ਅਤੇ ਗੁਰਜੰਟ ਸਿੰਘ ਬਰਨਾਲਾ ਤੋਂ ਇਲਾਵਾ ਹੋਰ ਲੇਖਕ ਵੀ ਹਾਜ਼ਰ ਸਨ।