ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਮਨਮੋਹਨ ਸਿੰਘ ਦਾਊਂ ਰਚਿਤ ਕਾਵਿ ਸੰਗ੍ਰਹਿ ‘ਤਿੱਪ ਤੇ ਕਾਇਨਾਤ` ਦਾ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਗੁਰਨਾਇਬ ਸਿੰਘ, ਪਬਲਿਕ ਕਾਲਜ ਸਮਾਣਾ ਦੇ ਸਾਬਕਾ ਪ੍ਰਿੰਸੀਪਲ ਡਾ. ਜਰਨੈਲ ਸਿੰਘ ਅਤੇ ਨਾਵਲਕਾਰ ਜਸਬੀਰ ਮੰਡ ਆਦਿ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੈ ਜਿਸ ਨਾਲ ਹੁਣ ਸਮੁੱਚੇ ਪੰਜਾਬ ਅਤੇ ਦੂਜੇ ਪ੍ਰਾਂਤਾਂ ਦੇ ਪੰਜਾਬੀ ਲੇਖਕਾਂ ਦਾ ਵੱਡਾ ਕਾਫ਼ਲਾ ਵੀ ਜੁੜਦਾ ਜਾ ਰਿਹਾ ਹੈ। ਪੁਸਤਕ ‘ਤਿੱਪ ਤੇ ਕਾਇਨਾਤ` ਦੇ ਲੋਕ ਅਰਪਣ ਉਪਰੰਤ ਮੁੱਖ ਪੇਪਰ ਵਕਤਾ ਆਲੋਚਕ ਡਾ. ਬਲਜੀਤ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਦਾਊਂ ਦੀ ਕਵਿਤਾ ਕੁਦਰਤ ਨਾਲ ਪ੍ਰੇਮ ਕਰਨ ਦੀ ਜਾਚ ਸਿਖਾਉਂਦੀ ਹੋਈ ਮਾਨਵਤਾ ਨਾਲ ਜੋੜਦੀ ਹੈ। ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਅਦਬ ਅਤੇ ਸੰਗੀਤ ਦੇ ਹਵਾਲੇ ਨਾਲ ਪਟਿਆਲਾ ਦੀ ਜ਼ਮੀਨ ਬੜੀ ਜ਼ਰਖ਼ੇਜ਼ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਵੀਰ ਸਿੰਘ ਚੇਅਰ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਡਾ. ਗੁਰਨਾਇਬ ਸਿੰਘ ਦੀ ਧਾਰਣਾ ਸੀ ਕਿ ਕਵੀ ਦਾਊਂ ਕੋਲ ਇਕ ਤੀਖਣ ਕਾਵਿਮਈ ਜਜ਼ਬਾ ਹੈ। ਜਸਬੀਰ ਮੰਡ, ਡਾ. ਮੁਖ਼ਤਿਆਰ ਸਿੰਘ, ਡਾ. ਲੱਛਮੀ ਨਾਰਾਇਣ ਭੀਖੀ, ਦਲਜੀਤ ਕੌਰ ਦਾਊਂ,ਪ੍ਰਿੰ. ਗੁਰਮੀਤ ਸਿੰਘ ਖਰੜ ਅਤੇ ਡਾ. ਇੰਦਰਪਾਲ ਕੌਰ ਨੇ ਵੀ ਇਸ ਪੁਸਤਕ ਦੇ ਵਿਸ਼ੇ ਵਸਤੂ ਅਤੇ ਸ਼ਿਲਪ ਪੱਖਾਂ ਤੋਂ ਮੁੱਲਵਾਨ ਚਰਚਾ ਕੀਤੀ। ਮਨਮੋਹਨ ਸਿੰਘ ਦਾਊਂ ਨੇ ਕਾਵਿਕ ਅੰਦਾਜ਼ ਵਿਚ ਆਪਣੀ ਇਸ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਬਾਰੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਸ ਦੀ ਕਵਿਤਾ ਹਨੇਰੇ ਤੋਂ ਚਾਨਣ ਵੱਲ ਦਾ ਸਫ਼ਰ ਤੈਅ ਕਰਦੀ ਹੈ। ਇਸ ਮੌਕੇ ਤੇ ਕਵੀ ਕੁਲਵੰਤ ਸਿੰਘ ਅਤੇ ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ ਨੇ ਆਪਣੀਆਂ ਵਿਸ਼ੇਸ਼ ਕਾਵਿਕ ਭਾਵਨਾਵਾਂ ਸਾਂਝੀਆਂ ਕੀਤੀਆਂ।

ਸਮਾਗਮ ਦੇ ਦੂਜੇ ਦੌਰ ਵਿਚ ਗੀਤਕਾਰ ਧਰਮ ਕੰਮੇਆਣਾ, ਡਾ.ਜੀ.ਐਸ.ਆਨੰਦ, ਗੁਰਪ੍ਰੀਤ ਕੌਰ ਧਾਲੀਵਾਲ, ਦਲੀਪ ਸਿੰਘ ਉਪਲ, ਮਨਜੀਤ ਪੱਟੀ,ਸੁਰਿੰਦਰ ਕੌਰ ਬਾੜਾ, ਮੰਗਤ ਖ਼ਾਨ,ਅਮਰ ਗਰਗ ਕਲਮਦਾਨ, ਨਵਦੀਪ ਮੁੰਡੀ,ਇੰਜੀ. ਸਤਨਾਮ ਸਿੰਘ ਮੱਟੂ, ਬਲਵਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਜਖਵਾਲੀ,ਸ.ਸ.ਭੱਲਾ,ਪਰਵੀਨ ਸੂਬਾ, ਨਿਰੰਜਣ ਸਿੰਘ ਸੈਲਾਨੀ, ਹਰਦੀਪ ਕੌਰ ਜੱਸੋਵਾਲ, ਸੁਖਵਿੰਦਰ ਕੌਰ ਆਹੀ,ਬਲਵਿੰਦਰ ਕੌਰ ਥਿੰਦ, ਹਰਵਿੰਦਰ ਸਿੰਘ ਵਿੰਦਰ,ਕ੍ਰਿਸ਼ਨ ਲਾਲ ਧੀਮਾਨ, ਅੰਗਰੇਜ਼ ਕਲੇਰ, ਹਰੀਦੱਤ ਹਬੀਬ,ਅਮਰਜੀਤ ਕੌਰ ਮਾਨ, ਅਲਕਾ ਅਰੋੜਾ, ਸ਼ਾਮ ਸਿੰਘ ਪ੍ਰੇਮ, ਨਿਰਮਲਾ ਗਰਗ,ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਵੀ ਰਚਨਾਵਾਂ ਪੇਸ਼ ਕੀਤੀਆਂ।ਜੋਗਿੰਦਰ ਸਿੰਘ ਪਤੰਗਾ ਘੱਗਾ, ਰਵਿੰਦਰ ਰਵੀ, ਮੰਗਤ ਖ਼ਾਨ, ਹਰਵੀਨ ਅਤੇ ਕਰਨ ਪਰਵਾਜ਼ ਨੇ ਵੀ ਸਾਹਿਤਕ ਗੀਤਾਂ ਨਾਲ ਚੋਖਾ ਰੰਗ ਬੰਨ੍ਹਿਆ।
ਇਸ ਸਮਾਗਮ ਵਿਚ ਡਾ. ਗੁਰਬਚਨ ਸਿੰਘ ਰਾਹੀ, ਡਾ. ਕਮਲੇਸ਼ ਉਪਲ, ਅੰਮ੍ਰਿਤਪਾਲ ਸ਼ੈਦਾ, ਮਾਸਟਰ ਰਾਜ ਸਿੰਘ ਬਧੌਛੀ, ਅਵਲੀਨ ਕੌਰ, ਜੋਗਾ ਸਿੰਘ ਧਨੌਲਾ,ਕਮਲਜੀਤ ਕੌਰ, ਰਮਾ ਰਾਮੇਸ਼ਵਰੀ, ਜਸਵਿੰਦਰ ਸਿੰਘ ਖਾਹਰਾ, ਐਡਵੋਕੇਟ ਗਗਨਦੀਪ ਸਿੰਘ ਸਿੰਧੂ, ਹਰਸਿਮਰਨ ਸਿੰਘ, ਮਿਲਾਪ ਚੰਦ, ਜਤਿੰਦਰਪਾਲ ਸਿੰਘ ਨਾਗਰਾ,ਛੱਜੂ ਰਾਮ ਮਿੱਤਲ, ਸਜਨੀ ਬੱਤਾ, ਗੋਪਾਲ ਸ਼ਰਮਾ, ਜਸਵੰਤ ਕੌਰ ਮਣੀ,ਤੇਜਿੰਦਰ ਸਿੰਘ ਅਨਜਾਨਾ ਆਦਿ ਸ਼ਾਮਿਲ ਸਨ।ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਹਰਪ੍ਰੀਤ ਸਿੰਘ ਰਾਣਾ ਨੇ ਧੰਨਵਾਦ ਕੀਤਾ।