ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਮਿਲਣੀ (ਖ਼ਬਰਸਾਰ)


ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਰਜਿੰਦਰ ਕੌਰ ਚੋਹਕਾ ਦੀ ਪ੍ਰਧਾਨਗੀ ਹੇਠ ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਕਤੂਬਰ ਦਿਨ ਛਨਿਚਰਵਾਰ 2 ਵਜੇ ਕੋਸੋ ਦੇ ਹਾਲ ਵਿਚ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜਰ ਮੈਂਬਰਾਂ ਨੂੰ ਜੀਓ ਆਇਆਂ ਆਖਦਿਆਂ ਸਵਾਗਤ ਕੀਤਾ।
ਇਸ ਮਹੀਨੇ ਦੀ ਇਤਹਾਸ ਵਿਚ ਮਹੱਤਤਾ ਵਾਰੇ ਦੱਸਦਿਆਂ ਕਿਹਾ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਅਤੇ ਮਹਾਤਮਾ ਗਾਂਧੀ ਜੀ ਦਾ ਜਨਮ ਇਸ ਅਕਤੂਬਰ  ਮਹੀਨੇ ਹੋਇਆ ਸੀ। ਜਿਨ੍ਹਾਂ ਦਾ ਸਾਡੇ ਇਤਹਾਸ ਵਿਚ, ਅਤੇ ਦੇਸ਼ ਦੀ ਅੱਜ ਦੀ ਰੂਪ ਰੇਖਾ ਵਿਚ ਇਕ ਮਹੱਤਵ ਪੂਰਨ ਅਸਥਾਨ ਹੈ, ਅੱਗੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਕਤੂਬਰ ਦਾ ਮਹੀਨਾ ਰੋਮਨ ਕੈਲੰਡਰ ਦੇ ਸ਼ੁਰੂ ਵਿਚ ਇਹ ਅੱਠਵਾਂ ਮਹੀਨਾ ਹੋਇਆ ਕਰਦਾ ਸੀ ਅਤੇ ਨਵਾਂ
ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਇਆ ਕਰਦਾ ਸੀ ਬਾਦ ਵਿਚ ਜਨਵਰੀ ਅਤੇ ਫਰਵਰੀ ਸ਼ਾਮਲ ਕੀਤੇ ਗਏ।
     ਜਗਦੀਸ਼ ਸਿੰਘ ਚੋਹਕਾ ਹੋਰਾਂ ‘ਸਾਹਿਤ ਅਤੇ ਸਮਾਜ’ ਦੇ ਸਿਰਲੇਖ ਨਾਂ ਦਾ ਲੇਖ ਪੜ੍ਹਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾਨ ਕਵੀ ਆਖਿਆ ਜਿਨ੍ਹਾਂ ਨੇ ਵੱਖ ਵੱਖ ਰਾਗਾਂ ਵਿਚ ਬਾਣੀ ੳੁੱਚਾਰੀ, ਬਾਣੀ ਦਾ ਮੁੱਖ ਉਦੇਸ਼ ਜਾਤ ਪਾਤ ਅਤੇ ਅੰਧਵਿਸ਼ਵਾਸ਼ ਚੋਂ ਕੱਢ ਕੇ ਇਕ ਸੁਚੱਜੇ ਜੀਵਨ ਮਾਰਗ ਦੀ ਪ੍ਰੇਰਨਾ ਕੀਤੀ। ਕੁਦਰਤ ਦੀ ਮਹਿਮਾਂ ਕਰਦਿਆਂ ਕੁਦਰਤ ਦੇ ਬਲਿਹਾਰੇ ਜਾਂਦਿਆਂ, ਜੀਵਨ ਨਾਲ ਮੇਲ ਖਾਂਦੀਆਂ ਪਰਕ੍ਰਿਤੀ ਵਿਚੋਂ ਅਨੇਕਾਂ ਉਦਾਹਰਣਾ ਦੇ ਕੇ ਗੁਰੂ ਸਾਹਿਬਾਂ ਨੇ ਜਨ ਸਧਾਰਨ ਨੂੰ ਆਤਿਮਕ ਵਿਸ਼ਵਾਸ਼ ਨਾਲ ਜੋੜਿਆ।

      ਰਚਨਾਵਾਂ ਦੇ ਦੌਰ ਵਿਚ ਗੁਰਚਰਨ ਸਿੰਘ ਹੇਹਰ ਹੋਰਾਂ ਸਮਾਜ ਪ੍ਰਤਿ ਅੱਜ ਦੇ ਹਲਾਤਾਂ ਤੇ ਚਾਨਣ ਪਾਉਂਦੀ ਕਵਿਤਾ ਸੁਣਾਈ
“ਤੇਰੇ ਦੱਸ ਕੀ ਭਰੋਸਿਆਂ ਨੂੰ ਚੱਟਣਾ, ਕਰ ਕਰ ਵਾਅਦੇ ਮੁੱਕਰੇ
ਜੀਹਨੇ ਤਖਤ ਬਚਾਇਆਂ ਤੇਰਾ ਰਾਜਿਆ ਉਸ ਨੂੰ ਹੀ ਲਾਵੇਂ ਨੁੱਕਰੇ”
      ਰਣਜੀਤ ਸਿੰਘ ਮਨਿਹਾਸ ਹੋਰਾਂ ਦੁਸਿਹਰੇ ਦੀ ਮਹਾਨਤਾ ਵਾਰੇ ਸੰਖੇਪ ਵਿਚ ਗੱਲ
ਕਰਦਿਆਂ ਕਵਿਤਾ ਪੇਸ਼ ਕੀਤੀ। ਸੁਰੀਲੀ ਅਵਾਜ਼ ਦੇ ਮਾਲਕ ਅਮਰੀਕ ਸਿੰਘ ਚੀਮਾਂ ਹੋਰਾਂ
ਬੁਲੰਦ ਅਵਾਜ਼ ਵਿਚ ਉਜਾਗਰ ਸਿੰਘ ਕੰਵਲ ਦੀ ਪੁਸਤਕ ‘ਰੁੱਤਾਂ ਦੇ ਪਰਛਾਵੇਂ’ ਵਿਚੋਂ ਇਕ
ਰਚਨਾਂ ਸਾਂਝੀ ਕੀਤੀ।
ਜਗਜੀਤ ਸਿੰਘ ਰਹਿਸੀ ਹੋਰਾਂ ਆਮ ਦੀ ਤਰ੍ਹਾਂ ਉਰਦੂ ਦੇ ਸ਼ਿਅਰਾਂ ਨਾਲ ਰੰਗ ਬੱਨਿਆਂ, ਵਨਗੀ ਪੇਸ਼ ਹੈ।
ਜਹਾਂ ਤੱਕ ਮੁਝ ਸੇ ਮਤਲਬ ਹੈ, ਜਹਾਂ ਕੋ
ਵਹੀਂ ਤੱਕ ਮੁਝ ਕੋ ਪੂਛਾ ਜਾ ਰਹਾ ਹੈ।
ਜਮਾਨੇ ਪਰ ਭਰੋਸਾ ਕਰਨੇ ਵਾਲੋ
ਭਰੋਸੇ ਕਾ ਜ਼ਮਾਨਾ ਜਾ ਰਹਾ ਹੈ
    ਜਸਵੰਤ ਸਿੰਘ ਸੇਖੋਂ ਹੋਰਾਂ ਗਦਰੀਆਂ ਦੇ ਮਿੱਥੇ ਨਿਸ਼ਾਨੇ ਦੇ ਸਫਰ ਵਿਚ ਆਉਂਦੀਆ
ਰੁਕਾਵਟਾਂ ਨੂੰ ਬਿਆਨ ਕਰਦੀ ਕਵਿਤਾ, ਬੈਂਤ ਛੰਦ ਵਿਚ ਸੁਣਾਈ। ਜਿਨ੍ਹਾਂ ਦੇ ਅੰਦਰ
ਕਵੀਸ਼ਰੀ ਖਿੜੇ ਫੁੱਲ ਵਾਂਗ ਮਹਿਕਾਂ ਮਾਰਦੀ ਹੈ।
ਜਿਹੜਾਂ ਅਸਾਂ ਨੇ ਨਿਸ਼ਾਨਾ ਮਿੱਥਿਆ ਏ,
ਹੋਣਾ ਇਸ ਤੇ ਪਉ ਕੁਰਬਾਨ ਦਿਸਦੈ।
ਸੇਵਾ ਨੇਕੀ ਤੇ ਪਰਉਪਕਾਰ ਵਾਲਾ,
ਬਿਰਲਾ ਜੱਗ ਦੇ ਵਿਚ ਇਨਸਾਨ ਦਿਸਦੈ।
    ਅਮਰੀਕ ਸਿੰਘ ਸਰੋਆ ਹੋਰਾਂ ਹਾਸ ਰਸ ਮਹੌਲ ਸਿਰਜਿਆ, ਡਾ ਜੋਗਾ ਸਿੰਘ ਸਹੋਤਾ ਹੋਰਾਂ
ਭੈਰਵੀ ਰਾਗ ਵਿਚ ਕਿਸ਼ੋਰ ਕੁਮਾਰ ਦਾ ਗਾਇਆ ਗੀਤ
‘ਹਮੇਂ ਤੁਮ ਸੇ ਪਿਆਰ ਕਿਤਨਾ ਯਹ ਹਮ ਨਹੀਂ ਜਾਨਤੇ,
ਮਗਰ ਹਮ ਜੀ ਨਹੀਂ ਸਕਤੇ ਤੁਮਾਰੇ ਬਿਨਾਂ
ਗਜ਼ਲਗੋ ਸ਼ਮਸ਼ੇਰ ਸਿੰਘ ਸੰਧੂ ਹੋਰਾਂ ‘ਜੋਤ ਸਾਹਸ ਦੀ ਜਗਾ’ ਕਾਵਿ ਸੰਗ੍ਰਹਿ ਵਿਚੋਂ ਇਕ
ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ।ਬੋਲ ਹਨ
ਜੋ ਦੇ ਸਕੇ ਨਾ ਹੋਸਲਾ ਕੀ ਦੋਸਤੀ ਦਾ ਫਿਰ ਮਜ਼ਾ
ਗਲੀਂ ਜੋ ਰਿਸ਼ਤੇ ਪਾਲਦਾ ਨਾ ਹੋ ਸਕੇ ਦਿਲਤੋਂ ਸਕਾ।
ਹੈ ਕਰਮ ਹੀਣਾ ਧਰਮ ਜੋ ਉਹ ਨਾ ਕਿਸੇ ਵੀ ਕੰਮ ਦਾ
ਕਰਕੇ ਵਖਾਵਾ ਛਲ ਕਰੇ ਕੀ ਧਰਮ ਬੰਦੇ ਓਸ ਦਾ।
ਜਵੇਦ ਨਿਜ਼ਾਮੀ ਜੀ ਜੋ ਉਰਦੂ ਜ਼ੁਬਾਨ ਵਿਚ ਲਿਖਦੇ ਨੇ ਉਨ੍ਹਾਂ ਦੀ ਰਚਨਾ ਦੇ ਬੋਲ ਹਨ ‘
ਖਾਬੀਦਾ ਹਕੀਕਤਂੋ ਕੋ ਉਜਾਗਰ ਕਰ ਰਹਾ ਹੂ ਮੈਂ,
 ਬੇ ਰੰਗ ਜਿੰਦਗੀ ਮੈਂ ਕੁਛ ਰੰਗ ਭਰ ਰਹਾ ਹੂ ਮੈਂ’
ਰਵੀ ਜਨਾਗਲ ਹੋਰਾਂ ਵੀ ਕਿਸ਼ੋਰ ਦਾ ਗਾਇਆ ਗੀਤ ‘ਮੇਰੇ ਮਹਿਬੂਬ ਕਿਆਮਤ ਹੋਗੀ ਆਜ ਰੁਸਬਾ
ਤੇਰੀ ਗਲੀਓਂ ਮੈਂ ਮੁਹੱਬਤ ਹੋਗੀ’ਗਾਇਨ ਕਰਕੇ ਵਾਹ ਵਾਹ ਖੱਟੀ।
      ਸੁੱਖਵਿੰਦਰ ਸਿੰਘ ਤੂਰ ਹੋਰਾਂ ਜਗਵੰਤ ਗਿੱਲ ਦੀ ਰਚਨਾ ਤਰੱਨਮ ਵਿਚ ਸਰੋਤਿਆਂ
ਨਾਲ ਸਾਂਝੀ ਕੀਤੀ
ਮੇਰੇ ਦਰਦ ਤਾਂ ਇਹ ਵੀ ਸਹਿ ਗਏ ਨੇ
ਉਹ ਫਿਰ ਵੀ ਜਿਉਂਦੇ ਰਹਿ ਗਏ ਨੇ।
ਮਾਸਟਰ ਅਜੀਤ ਸਿੰਘ, ਪਰਮਜੀਤ ਮਾਹਲ, ਜੀਤ ਸਿੰਘ ਕੰਬੋਜ਼,ਅਤੇ ਸੁਰਿੰਦਰ ਕੌਰ ਕੰਬੋਜ਼
ਹੋਰਾ ਵੀ ਭਾਗ ਲਿਆ
     ਬੀਬੀ ਰਜਿੰਦਰ ਕੌਰ ਚੋਹਕਾ ਹੋਰਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਪੁਨਰ
ਗਠਨ ਐਕਟ ਬਾਰੇ ਦੱਸਿਆ ਜਿਸ ਅਨੁਸਾਰ ਹਰਿਆਣਾ ਦੀ ਵੱਖਰੀ ਰਾਜਧਾਨੀ ਬਣਨ ਤੱਕ ਚੰਡੀਗੜ
ਸ਼ਹਿਰ ਦੀ 60- 40 ਦੀ ਹਿਸੇਦਾਰੀ ਮਿਥੀ ਗਈ ਸੀ ਪਰ ਅੱਜ ਉਸ ਤੋਂ ਉਲਟ ਹੋ ਰਿਹਾ ਹੈ।
     ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ
ਗਿਆ ਹੈ ਕਿ ਚੰਡੀਗੜ੍ਹ ਵਿਚ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵਜੋਂ ਲਾਗੂ ਕੀਤਾ
ਜਾਵੇਗਾ।
     ਬੀਬੀ ਚੋਹਕਾ ਜੀ ਨੇ ਇਸ ਨੋਟੀਫਿਕੇਸ਼ਨ ਦੇ ਵਿਰੋਧ ਵਿਚ ਮਤਾ ਰੱਖਿਆ ਜਿਸ ਨੂੰ
ਸਰਬਸੰਮਤੀ ਨਾਲ ਹਾਜਰੀਂਨ ਨੇ ਪਾਸ ਕੀਤਾ।ਇਸ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਦੀ ਮੰਗ
ਕੀਤੀ ਅਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ ਕਰਨ ਦੀ ਕੇਂਦਰ ਸਰਕਾਰ ਤੋਂ
ਮੰਗ ਕੀਤੀ।