ਪੰਜਾਬੀ ਹਾਸ-ਵਿਅੰਗ ਅਕਾਦਮੀ ਦਾ ਸਲਾਨਾ ਸਮਾਗਮ (ਖ਼ਬਰਸਾਰ)


ਪਿਆਰਾ ਸਿੰਘ ਦਾਤਾ ਐਵਾਰਡ ਕਮੇਟੀ ਦਿੱਲੀ ਅਤੇ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਨੁਮਾਇੰਦਿਆਂ ਰਜਿੰਦਰ ਸਿੰਘ, ਪਰਮਜੀਤ ਸਿੰਘ ਦਿੱਲੀ, ਪ੍ਰਧਾਨ ਕੇ.ਐਲ.ਗਰਗ ਵੱਲੋਂ ਐਸ.ਡੀ ਪਬਲਿਕ ਸਕੂਲ ਮੋਗਾ ਵਿਖੇ ਤੇਰਵਾਂ ਪਿਆਰਾ ਸਿੰਘ ਦਾਤਾ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ ਹੈ। ਸਮਾਗਮ ਦੇ ਸ਼ੁਰੂਆਤ 'ਚ ਅਕਾਦਮੀ ਦੇ ਪ੍ਰਧਾਨ ਕੇ.ਐਲ.ਗਰਗ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਮਾਗਮ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਡਾ.ਫਕੀਰ ਚੰਦ ਸ਼ੁਕਲਾ, ਗੁਰਿੰਦਰ ਮਕਨਾ ਦੇ ਸਾਹਿਤਕ ਸਫਰ ਉੱਪਰ ਚਾਨਣਾ ਪਾਇਆ ਗਿਆ। ਉਪਰੰਤ ਹਰਪ੍ਰੀਤ ਮੋਗਾ ਵੱਲੋਂ ਤਰੰਨਮ 'ਚ ਖੂਬਸੂਰਤ ਗੀਤ ਪੇਸ਼ ਕੀਤਾ ਗਿਆ। ਇਸਦੇ ਨਾਲ ਹੀ ਡਾ. ਪਰਮਜੀਤ ਸਿੰਘ ਢੀਂਗਰਾ ਵੱਲੋਂ ਖੰਡਤ ਹੋ ਰਿਹਾ ਪੰਜਾਬੀ ਹਾਸ-ਵਿਅੰਗ ਵਿਸ਼ੇ ਤੇ ਖੋਜ ਪੱਤਰ ਪੜਿਆ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਜੋਗਿੰਦਰਪਾਲ ਜੈਨ ਸਾਬਕਾ ਵਿਧਾਇਕ ਮੋਗਾ, ਬਲਦੇਵ ਸਿੰਘ ਸੜਕਨਾਮਾ, ਬਲਦੇਵ ਅਜ਼ਾਦ ਮੁਕਤਸਰ, ਕੁਲਦੀਪ ਸਿੰਘ ਬੇਦੀ ਵੱਲੋਂ ਅਤੇ ਰਵੀ ਕਾਂਤ ਸ਼ੁਕਲਾ, ਬਲਜੀਤ ਰੈਨਾ ਜੰਮੂ ਵੱਲੋਂ ਵਿਅੰਗ ਵਿਧਾ ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਉਪਰੰਤ ਉਕਤ ਅਕਾਦਮੀ ਪ੍ਰਬੰਧਕਾਂ ਵੱਲੋਂ ਵਿਅੰਗਕਾਰ ਡਾ.ਫਕੀਰ ਚੰਦ ਸ਼ੁਕਲਾ ਅਤੇ ਵਿਅੰਗਕਾਰ ਗੁਰਿੰਦਰ ਮਕਨਾ ਨੂੰ ਸਾਂਝੇ ਤੌਰ ਤੇ ਪਿਆਰਾ ਸਿੰਘ ਦਾਤਾ ਪੁਰਸਕਾਰ ਗਿਆਰਾਂ ਹਜ਼ਾਰ ਰੁਪਏ ਨਕਦ ਰਾਸ਼ੀ, ਯਾਦਗਾਰੀ ਸਨਮਾਨ ਚਿੰਨ੍ਹ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਬਲਦੇਵ ਸਿੰਘ ਅਜ਼ਾਦ ਮੁਕਤਸਰ ਨੂੰ ਕੁਲਦੀਪ ਸਿੰਘ ਬੇਦੀ ਸੰਪਾਦਕ ਅਸਲੀ ਮੀਰਜ਼ਾਦਾ ਵੱਲੋਂ ਛੇਵਾਂ ਅਸਲੀ ਮੀਰਜ਼ਾਦਾ ਪੁਰਸਕਾਰ ਜਿਸ ਵਿੱਚ ੫੧੦੦ ਨਕਦ ਰਾਸ਼ੀ, ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਬਲਦੇਵ ਸਿੰਘ ਅਜ਼ਾਦ ਦੇ ਸਾਹਿਤਕ ਸਫਰ ਉੱਪਰ ਅਤੇ ਮੈਗਜ਼ੀਨ ਮੀਰਜ਼ਾਦਾ ਦੀਆਂ ਸਾਹਿਤਕ ਪ੍ਰਾਪਤੀਆਂ ਉੱੋਪਰ ਚਾਨਣਾ ਪਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਜੋਗਿੰਦਰ ਪਾਲ ਜੈਨ ਵੱਲੋਂ ਪੰਜਾਬੀ ਹਾਸ-ਵਿਅੰਗ ਅਕਾਦਮੀ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਆਰਥਿਕ ਤੌਰ ਤੇ ਭੇਟ ਕੀਤੀ ਗਈ। ਉਪਰੰਤ ਉਕਤ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸਰਵਣ ਸਿੰਘ ਪਤੰਗ ਦੀ ਨਵੀਂ ਪੁਸਤਕ 'ਹਿੰਮਤ' ਕੇ.ਐਲ ਗਰਗ ਦੀਆਂ ਸੰਪਾਦਿਤ ਪੁਸਤਕ 'ਵਿਅੰਗ-ਤਰੰਗ' ਅਤੇ ਪਿਆਰਾ ਸਿੰਘ ਦਾਤਾ ਦੀ ਹੱਥ ਲਿਖਤ ਪੁਸਤਕ 'ਚਾਹ ਪੀਓ ਜੀ', ਜੋਧ ਸਿੰਘ ਮੋਗਾ ਦੀ ਪੁਸਤਕ 'ਤੁਹਾਡੇ ਵਾਸਤੇ' ਅਤੇ ਡਾ.ਸੁਰਜੀਤ ਬਰਾੜ ਦਾ ਮੈਗਜ਼ੀਨ ਲੋਹਮਣੀ ਦੀ ਘੁੰਡ ਚੁਕਾਈ ਵੀ ਕੀਤੀ ਗਈ। ਉਪਰੰਤ ਹੋਏ ਕਵੀ ਦਰਬਾਰ 'ਚ ਰਾਮਿੰਦਰ ਬੇਰੀ, ਜਸਵੀਰ ਸ਼ਰਮਾਂ ਦੱਦਾਹੂਰ, ਕੁਲਵੰਤ ਗਿੱਲ, ਸੰਦੀਪ ਝਾਂਬ, ਡਾ.ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਗੁਰਮੇਜ ਗੇਜਾ ਲੰਗੇਆਣਾ, ਅਮਰ ਘੋਲੀਆ, ਭੁਪਿੰਦਰ ਭਾਰਗਵ, ਡਾ.ਮੋਨੋਜੀਤ ਜੰਮੂ, ਲਾਲੀ ਕਰਤਾਰਪੁਰੀ, ਜਸਵੰਤ ਕੈਲਵੀ, ਗੁਰਮੀਤ ਕੜਿਆਲਵੀ, ਐਮ.ਕੇ ਰਾਹੀ, ਸੋਢੀ ਸੱਤੋਵਾਲੀ, ਜੋਗੀਰਾਜ, ਗੁਰਮੇਲ ਚੰਦ ਨਵਾਂ, ਗੁਰਿੰਦਰ ਮਕਨਾ, ਜੋਗਿੰਦਰ ਸੰਧੂ, ਕੇ.ਸਾਧੂ ਸਿੰਘ, ਦਰਸ਼ਨ ਸਿੰਘ ਸੰਘਾ, ਸਰਵਨ ਪਤੰਗ ਮਾਣੂੰਕੇ, ਜੰਗੀਰ ਖੋਖਰ, ਜੋਧ ਸਿੰਘ, ਕ੍ਰਿਸ਼ਨ ਪ੍ਰਤਾਪ, ਪ੍ਰੇਮ ਕੁਮਾਰ, ਦਿਲਬਾਗ ਬੁੱਕਣਵਾਲਾ, ਗੁਰਮੇਲ ਸਿੱਧੂ,ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ, ਸੁਰਜੀਤ ਬਰਾੜ, ਹਰਕੋਮਲ ਬਰਿਆਰ, ਸ਼ਤੀਸ਼ ਗੁਲਾਟੀ, ਕੁਲਦੀਪ ਸਿੰਘ ਬੇਦੀ, ਮਨੋਹਰ ਲਾਲ, ਰਜਿੰਦਰ ਵਰਮਾ, ਰਣਜੀਤ ਸਰਾਂਵਾਲੀ, ਜੰਗ ਵਰਮਨ, ਪਰਦੀਪ ਕੌੜਾ, ਐਲ.ਐਮ ਮੋਲੜੀ, ਪ੍ਰਿੰਸੀਪਲ ਆਰ.ਕੇ ਸਹਿਗਲ, ਮਾਸਟਰ ਵਜ਼ੀਰ ਚੰਦ, ਰੁਮੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਲੇਖਕਾਂ ਵੱਲੋਂ ਆਪੋ-ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਗਏ। ਉੱਕਤ ਜਾਣਕਾਰੀ ਅਕਾਦਮੀ ਦੇ ਪ੍ਰੈੱਸ ਸਕੱਤਰ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਜਾਰੀ ਕੀਤੀ ਗਈ।