ਬਚਪਨ ਦੀਆਂ ਗੱਲਾਂ ਤਾਂ ਮੁੜ ਮੁੜ ਮਨ ਵਿਚ ਘੇਰਾ ਪਾਈ ਰੱਖਦੀਆਂ ਹਨ ਪਰ ਬਚਪਨ ਮੁੜ ਨਹੀਂ ਆਉਂਦਾ ਜਿਸਨੂੰ ਵੱਡੇ ਹੋ ਕੇ ਤਰਸ ਜਾਈਦਾ ਹੈ ਸੋਚੀਦਾ ਹੈ ਕਿ ਹੁਣ ਨਿੱਕੇ ਹੋਣਾ ਚਾਹੀਦਾ ਸੀ ਨਿੱਕੇ ਹੁੰਦਿਆਂ ਦੀਆਂ ਗੱਲਾਂ ਤਾ ਬਹੁਤ ਯਾਦ ਆਉਂਦੀਆਂ ਹਨ ਪਰ ਪੁਰਾਣੀਆਂ ਯਾਦਾਂ ਲਿਖ ਕੇ ਹੀ ਮਨ ਨੂੰ ਬਚਪਨ ਵਿੱਚ ਲੈ ਜਾਈਦਾ ਹੈ 1
ਮੈਂ ਇੱਕ ਆਪਦੇ ਬਚਪਨ ਦੀ ਦੀਵਾਲੀ ਵੇਲੇ ਦੀ ਯਾਦ ਸਾਂਝੀ ਕਰਦੀ ਹਾਂ 1 ਜਦੋਂ ਨਿੱਕੇ ਹੁੰਦੇ ਸੀ ਕੋਈ ਫਿਕਰ ਨਹੀਂ ਹੁੰਦਾ ਸੀ ਬਸ ਸਿਰਫ ਤਿਉਹਾਰਾਂ ਦਾ ਚਾਅ ਮਨ ਵਿੱਚ ਹੁੰਦਾ ਸੀ ਕਿ ਦੀਵਾਲੀ ਵਾਲੇ ਸੋਹਣੇ ਕਪੜੇ ਪਾਵਾਂਗੇ 1 ਘਰ ਵਿੱਚ ਕੋਈ ਨਵੀਂ ਚੀਜ ਬਣੇਗੀ ਜਿਵੇਂ ਖੀਰ ਪ੍ਸਸ਼ਾਦ ਪਕੌੜੇ ਆਦਿ ਹੋਰ ਕੋਈ ਵੀ ਫਿਕਰ ਨਹੀਂ ਹੁੰਦਾ ਸੀ ਕਿਉਂਕਿ ਬਚਪਨ ਸਿਰਫ ਖੇਡਣ ਵਾਸਤੇ ਹੀ ਹੁੰਦਾ ਹੈ ਅੱਜ ਕਲ ਦਾ ਤਾਂ ਂੈਂਨੂੰ ਲੱਗਦਾ ਹੈ ਕਿ ਬੱਚੇ ਬਚਪਨ ਵਿੱਚ ਵੀ ਨਹੀਂ ਖੇਡਦੇ 1 ਬੱਚੇ ਨੂੰ ਇਕ ਸਾਲ ਦੇ ਨੂੰ ਹੀ ਸਕੂਲ ਵਿੱਚ ਜਿਸਨੂੰ ਡੇ ਕੇਅਰ ਕਹਿੰਦੇ ਹਨ ਛੱਡ ਦਿੱਤਾ ਜਾਂਦਾ ਹੈ ਜਿਸ ਕਰਕੇ ਮਾਂ ਬਾਪ ਦਾ ਪਿਆਰ ਬੱਚੇ ਨੂੰ ਘੱਟ ਮਿਲਦਾ ਹੈ ਸ਼ਾਮ ਨੂੰ ਹੀ ਬੱਚੇ ਨੂੰ ਮਾਂ ਬਾਪ ਮਿਲਦਾ ਹੈ ਫਿਰ ਥੋੜੇ ਜਿਹੇ ਵੱਡੇ ਹੋਣ ਤੇ ਕਿਤਾਬਾਂ ਨਾਲ ਭਰਿਆ ਬੈਗਾਂ ਦਾ ਭਾਰ ਮੋਢਿਆਂ ਉਪਰ ਆ ਜਾਂਦਾ ਹੈ ਫਿਰ ਸਿਧੇ ਸਕੂਲੋਂ ਚੱਲ ਟਿਊਸ਼ਨ1 ਛੁੱਟੀਆਂ ਵਿੱਚ ਵੀ ਬੱਚਿਆਂ ਲਈ ਕੋਈ ਖੇਡ ਤਾਂ ਰਹਿ ਹੀ ਨਹੀਂ ਗਈ ਕਿਧਰੇ ਛੁੱਟੀਆਂ ਦਾ ਕੰਮ ,ਕਰਾਟੇ ਸਵਿੰਮਗ ਵਗੈਰਾ ਰਾਹੀਂ ਛੱੁਟੀਆਂ ਬੀਤ ਜਾਂਦੀਆ ਹਨ1
ਮੈਂ ਦੀਵਾਲੀ ਵਾਲੀ ਰਾਤ ਦੀ ਗੱਲ ਕਰਦੀ ਸੀ ਅਸੀ ਨਿੱਕੇ ਸੀ ਸਾਡੇ ਪਿਤਾ ਜੀ ਦੀਵਾਲੀ ਰਾਤ ਨਂੰੂ ਸਾਡੀ ਹੱਟੜੀ ਰੱਖਕੇ ਦੀਵਿਆਂ ਵਿਚ ਰੂੰ ਦੀਆਂ ਬੱਤੀਆਂ ਬਣਾਕੇ ਸਰੋਂ ਦਾ ਤੇਲ ਪਾ ਦਿੰਦੇ ਤੇ ਜਗਾ ਦਿੰਦੇ1 ਦੀਵਾਲੀ ਵਾਲੇ ਦਿਨ ਪਿਤਾ ਜੀ ਨੇ ਦੀਵੇ ਸਰੋਂ ਦੇ ਤੇਲ ਨਾਲ ਭਰ ਦਿੱਤੇ ਨਾਲ ਹੀ ਕਹਿ ਦਿੱਤਾ ਕਿ ਦੀਵਿਆਂ ਵਿੱਚ ਜੇ ਤੇਲ ਘੱਟ ਲੱਗੇ ਤਾਂ ਹੋਰ ਪਾ ਲੈਣਾ1 ਬਾਪ ਦੀ ਆਖੀ ਗੱਲ ਮੇਰੇ ਮਨ ਵਿੱਚ ਵਸ ਗਈ ਮੈਂ ਕਿਹਾ ਮੌਜ ਬਣਗਈ1ਜਦੋਂ ਵੀ ਤੇਲ ਕਿਸੇ ਦੀਵੇ ਵਿਚ ਘੱਟ ਹੁੰਦਾ ਲੱਗਦਾ ਤਾਂ ਮੈਂ ਹੋਰ ਤੇਲ ਪਾ ਦੇਣਾ ਇਸ ਤਰਾਂ ਕਰਕੇ ਸਾਰੀ ਬੋਤਲ ਖਾਲੀ ਕਰ ਦਿੱਤੀ1 ਦੂਸਰੇ ਦਿਨ ਨੂੰ ਦੀਵਾਲਾ ਕਹਿੰਦੇ ਸਨ ਅਸੀਂ ਉਸ ਦਿਨ ਵੀ ਦੀਵੇ ਜਗਾਉਂਦੇ ਸੀ ਮੇਰੇ ਪਿਤਾ ਜੀ ਦੀਵਾਲੇ ਵਾਲੇ ਰਾਤ ਸ਼ੁਰੂ ਹੋਣ ਤੇ ਕਹਿੰਦੇ ਕਿ ਲਿਆ ਗੱੁਡੀ (ਛੋਟਾ ਨਾਮ) ਕਲ ਵਾਲੀ ਬੋਤਲ ਫੜਾ ਮੈਂਨੂੰ ਮੈਂ ਤੁਹਾਨੂੰ ਦੀਵਿਆਂ ਵਿੱਚ ਤੇਲ ਪਾ ਦੇਵਾਂ ਮੈਂ ਖਾਲੀ ਹੋਈ ਬੋਤਲ ਚੱਕਕੇ ਫੜਾ ਦਿੱਤੀ ਤੇ ਮੈਂ ਕਿਹਾ ਇਹ ਤਾਂ ਬਾਈ ਜੀ ਇਹ ਤਾਂ ਬੋਤਲ ਖਾਲੀ ਹੋ ਗਈ ਸੀ ਖਾਲੀ ਬੋਤਲ ਦੇਖ ਕੇ ਬਾਈ ਜੀ ਬੋਲੇ ਕੁੜੇ ਬਾਕੀ ਤੇਲ ਕਿਧਰ ਗਿਆ ਮੈਂ ਕਿਹਾ ਕਿ ਬਾਈ ਜੀ ਉਹ ਤਾਂ
ਅਸੀਂ ਦੀਵਿਆਂ ਵਿਚ ਪਾ ਪਾ ਕੇ ਮੁਕਾ ਦਿੱਤਾ ਬਾਈ ਜੀ ਬੋਲੇ ਤਾਹੀਓ ਤਾਂ ਸਾਰੀ ਰਾਤ ਤੁਸੀਂ ਬੈਠੀਆਂ ਰਹੀਆਂ1 ਮੈਂ ਕਿਹਾ ਹਾਂ ਜੀ ਦੀਵੇ ਜਗਦੇ ਰਹੇ ਤੇ ਅਸੀਂ ਮੈਂ ਤੇ ਮੇਰੀ ਭੈਣ ਬੈਠੀਆਂ ਰਹੀਆਂ ਬਾਈ ਜੀ ਕਹਿੰਦੇ ਏਸੇ ਨੂੰ ਨੂੰ ਤਾਂ ਕਹਿੰਦੇ ਬਚਪਨ1 ਬਚਪਨ ਮੁੜ ਦੁਬਾਰਾ ਨਹੀਂ ਆਉਂਦਾ ਜਵਾਨੀ ਪੜਾਈ ਕਰਦਿਆਂ ਦੀ ਲੰਘ ਗਈ ਬੁਢਾਪਾ ਛਾਲਾਂ ਮਾਰ ਮਾਰ ਕੇ ਆ ਰਿਹਾ ਹੈ ਜਿਸਨੇ ਜਾਣ ਦਾ ਨਾ ਨਹੀਂ ਲੈਣਾ ਪਰ ਬਚਪਨ ਦੀਆਂ ਗੱਲਾਂ ਮੁੜ ਮੁੜ ਯਾਦ ਆਉਂਦੀਆਂ ਹੈ ਜੋ ਭੁਲਾਇਆਂ ਵੀ ਨਹੀਂ ਭੁਲਦੀਆਂ।