ਪੁੱਛਣ, ਸੱਜਣਾ ਕਿਉਂ ਨਾ ਰੋਇਆ,
ਏਨਾ ਦਿਲ ਕਿਉਂ ਪੱਥਰ ਹੋਇਆ।
ਸਾਹਾਂ ਵਿੱਚ ਰਵਾਨੀ ਭਾਂਵੇ,
ਅੰਦਰ ਤੋਂ ਮੈਂ ਕਦ ਦਾ ਮੋਇਆ।
ਮੇਰੇ ਮਨ ਤੋਂ ਜਾਂਦਾ ਨਾ ਹੈ,
ਝੂਠਾਂ ਵਾਲਾ ਮੈਲਾ ਢੋਇਆ।
ਚੰਨ ਤੋਂ ਅੱਗੇ ਕਿੰਝ ਜਾਵੇਂਗਾ,
ਜੇ ਤੂੰ ਰਹਿਣਾ ਇੰਝ ਹੀ ਸੋਇਆ।
ਰੋਇਆ ਏਨਾ ਭਰੇ ਸਮੁੰਦਰ,
ਸੁੱਕਿਆ ਮੇਰਾ ਹਰ ਇੱਕ ਕੋਇਆ।
ਖ਼ਬਰੇ ਕਿਸ ਨੂੰ ਭਾਲ ਰਿਹਾ ਹੈ।
ਬੰਦਾ ਇਹ ਪਰ ਖੁਦ ਹੀ ਖੋਇਆ।
ਮਜ਼ਬੂਰੀ ਦੇ ਵਿੱਚ ਹੈ ਬੰਦਾ,
ਬਲਦਾਂ ਵਾੰਗੂ ਜਾਂਦਾ ਜੋਇਆ।
ਤੈਨੂੰ ਚੰਦ ਬਣਾਈ ਜਾਂਦਾ,
ਤੇਰੀ ਗੱਲ੍ਹ ਦੇ ਵਾਲਾ ਟੋਇਆ।