ਸਤਿਗੁਰ ਨਾਨਕ ਪ੍ਰਗਟਿਅਾ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਤਿਗੁਰ ਨਾਨਕ ਪਰਗਟ ਹੋਕੇ,
ਬਦਲੀ ਜੱਗ ਦੀ ਕਾੲਿਅਾ!
ਭਟਕੀ ਹੋੲੀ ਲੁਕਾੲੀ ਨੂੰ ਅਾ,
ਸਿੱਧੇ ਰਸਤੇ ਪਾੲਿਅਾ!!

ਹੱਥੀਂ ਸਾਰੇ ਕਿਰਤ ਕਰੋ ਸੀ ਸਭਨਾਂ ਨੂੰ ਸਮਝਾੳੁਂਦੇ!
ਭਰਮ ਭੁਲੇਖੇ ਦੂਰ ਕਰਨ ਲੲੀ ਸੀ ਖੇਤਾਂ ਵਿਚ ਹਲ ਵਾਹੁੰਦੇ!
ਮਿਹਨਤ ਦਾ ਫਲ ਮਿੱਠਾ ਹੁੰਦੈ ਸੱਭਨੂੰ ਹੁਕਮ ਸੁਣਾੲਿਅਾ""""""

ਕਾਮ ਕਰੋਧ ਮੋਹ ਲੋਭ ਹੰਕਾਰ ਦਾ ਤਿਅਾਗ ਕਰ ਦਿਓ ਸਾਰੇ!
ਪੰਜੇ ਜੇ ਵਸਾ ਲੲੇ ਮਨ ਵਿਚ ਦੁੱਖ ਅਾਵਣਗੇ ਭਾਰੇ!
ਹਿਰਦੇ ਵਿਚ ਵਸਾ ਲਓ ਨਾਮ ਨੂੰ ਸੱਭਨੂੰ ਪਾਠ ਪੜ੍ਹੲਿਅਾ"""""

ਸੱਚਾ ਸੌਦਾ ਹੱਥੀਂ ਕਰਨ ਦੀ ਸਤਿਗੁਰ ਪਿਰਤ ਸੀ ਪਾੲੀ!
ਦੁਖੀਅਾਂ ਦੀ ਜੇ ਕਰ ਲਓ ਸੇਵਾ ੲਿਸੇ ਵਿਚ ਭਲਾੲੀ!
ਤੇਰਾ ਤੇਰਾ ਕਹਿਕੇ ਦਿੱਤਾ ਪੂਰਾ ਕਰ ਦਿਖਲਾੲਿਅਾ"""""

ਬਾਣੀ ਪੜ੍ਹਕੇ ਅਾਖਿਅਾ ਭਾਵ ਹਿਰਦੇ ਵਿਚ ਵਸਾਓ!
ਜਾਤ ਪਾਤ ਤੇ ੳੂਚ ਨੀਚ ਦਾ ਮਨਾਂ ਚੋਂ ਵਹਿਮ ਮਿਟਾਵੋ!
ੲਿਕੋ ਮਾਲਿਕ ਸਾਰਿਅਾਂ ਦਾ ੲਿਹ ਸਭਨਾਂ ਨੂੰ ਸਮਝਾੲਿਅਾ""""

ਬਾਣੀ ਗੁਰੂ ਗੁਰੂ ਹੈ ਬਾਣੀ ਸਤਗੁਰ ਗੱਲ ਸਮਝਾੲੀ!
ਵੈਰ ਵਿਰੋਧ ਪਖੰਡ ਨੂੰ ਛੱਡਕੇ ਨੇਕੀ ਕਰ ਲਓ ਭਾੲੀ!
ਪ੍ਰੇਮ ਪਿਅਾਰ ਦੇ ਨਾਲ ਰਹਿਣ ਦਾ ਸੱਭਨੂੰ ਢੰਗ ਸਿਖਾੲਿਅਾ"""

ਨਗਰ ਕੀਰਤਨ ਵੇ ਵਿਚ ਹਿੱਸਾ ਲੲੀੲੇ ਰਲਮਿਲ ਸਾਰੇ!
ਰਹਿਮਤ ਦੀ ਤੁਸੀਂ ਵਰਖਾ ਕਰਦਿਓ ਦੁਨੀਅਾਂ ਤੇ ਦੁੱਖ ਭਾਰੇ!
ਹੱਥ ਨੂੰ ਹੱਥ ਹੈ ਖਾੲੀ ਜਾਂਦਾ ਸੱਚੋ ਸੱਚ ਸੁਣਾੲਿਅਾ"""""

ਗੁਰਪੁਰਬ ਦੇ ਰੂਪ ਚ ਅਾਪਾਂ ਅੱਜ ਦਾ ਦਿਨ ਮਨਾੳੁਂਦੇ!
ਸਤਿਗੁਰ ਮੇਰੇ ਰਹਿਮ ਕਰ ਦਿਓ ਚਰਨੀਂ ਸੀਸ ਨਿਵਾੳੁਂਦੇ!
ਦੱਦਾਹੂਰੀਅਾ ਲਿਖ ੲਿਹ ਮਹਿੰਮਾਂ ਦੋਸਤੋ ਸ਼ਬਦ ਬਣਾੲਿਅਾ""""