ਸਿਰਜਨਧਾਰਾ ਦੀ ਮਾਸਿਕ ਇੱਕਤਰਤਾ (ਖ਼ਬਰਸਾਰ)


ਸਿਰਜਨਧਾਰਾ ਦੀ ਮਾਸਿਕ ਇੱਕਤਰਤਾ ਸ. ਸੁਰਜੀਤ ਸਿੰਘ ਅਲਬੇਲਾ ਦੀ ਪ੍ਰਧਾਨਗੀ ਹੇਠ ਪੰਜਾਬੀ  ਭਵਨ ਲੁਧਿਆਣਾ ਵਿਖੇ ਹੋਈ ਜਿਸ ਦੇ ਮੰਚ ਸੰਚਾਲਕ ਸਨ ਗੁਰਨਾਮ ਸਿੰਘ ਸੀਤਲ ਜਿਹਨਾਂ ਗੁਰੁ ਨਾਨਕ ਸਾਹਿਬ ਦੇ ਗੁਰਪੂਰਬ ਦੀਆਂ ਮੁਬਾਰਕਾਂ ਦਂੇਦਿਆਂ ਸੱਭ ਨੂੰ ਜੀ ਆਇਆਂ ਆਖਿਆ।

ਸਭਾ ਦਾ ਆਗਾਜ਼ ਵਿਚ ਦਲਜੀਤ ਸਿੰਘ ਨੇ ਗੀਤ ਪੇਸ਼ ਕੀਤਾ : ਅੱਜ ਸੀ  ਮੌਲਾ ਦਾ ਨੂਰ ਆਇਆ। ਉਪਰੰਤ ਮਿੱਠੀ ਸੁਰ ਦੇ  ਬਾਦਸ਼ਾਹ ਰਵਿੰਦਰ ਸਿੰਘ ਦੀਵਾਨਾ ਜੀ ਦੀ ਕਵਿਤਾ ਦੇ ਮੁੱਖ ਬੋਲ ਸਨ : ਤੂੰ ਸਾਥੀ ਮਰਦਾਨਿਆ ਮੈਥੋਂ ਖੋਹਿਆ ਜਾਣਾ ਸੀ। ਸਰਬਜੀਤ ਸਿੰਘ ਬਿਰਦੀ ਜੀ ਨੇ ਵੀ ਮਧੁਰ ਸਵਰ ਵਿਚ ਗੀਤ ਪੇਸ਼ ਕੀਤਾ 'ਯਾਦ ਮੱਲੋ ਮੱਲੀ ਆਂaਦੀਆਂ ਬਹਾਰਾਂ ਦੀਆਂ ਗੱਲਾਂ' ਅਤੇ ਸੁਰਜਨ ਸਿੰਘ ਜੀ ਦੀ ਕਵਿਤਾ ਦੇ ਮੁੱਖ ਬੋਲ ਸਨ 'ਪੱਥਰਾਂ ਦੇ ਇਸ ਸ਼ਹਿਰ ਵਿਚ ਪੱਥਰ ਬਣ ਕੇ ਰਹਿ ਗਏੋ'।ਪਰਗਟ ਸਿੰਘ ਔਜਲਾ ਨੇ ਮੇਹਨਤ ਸਫਲਤਾ ਦੀ ਕੁੰਜੀ ਉਪਰ ਕਵਿਤਾ ਪੇਸ਼ ਕੀਤੀ। ਹਰਬੰਸ ਸਿੰਘ ਮਾਲਵਾ ਨੇ ੧੯੪੭ ਦਾ ਅਸਿਹ ਦਰਦ ਬਿਆਨ ਕੀਤਾ: ਹੇ ਇੰਡੀਆ, ਤੇਰਾ ਕੀ ਦੇਣਾ ਸੀ ਮੇਰੇ ਭਾਰਤ ਨੇ ! ਸੁਰਜੀਤ ਸਿੰਘ ਅਲਬੇਲਾ ਨੇ ਕਲਾਮ ਪੇਸ਼ ਕੀਤਾ: ਵੱਡੇ ਵੱਡੇ ਖੱਬੀ ਖਾਨ, ਡਿੱਗੇ ਪੈਰਾਂ ਉਤੇ ਆਣ। ਅੰਤ ਵਿਚ ਗੁਰਨਾਮ ਸਿੰਘ ਸੀਤਲ ਨੇ ਸ਼ਰਧਾਂਜਲੀ ਪੇਸ਼ ਕੀਤੀ: ਕੋਈ ਕਲਾ ਵਰਤਾ ਦੇ ਕੂਕ ਸੁਣ ਲੈ, ਉਡ ਜਾਏ ਅਧਰਮ ਗਰੂਰ ਬਾਬਾ।
ਸਭਾ ਦੇ ਦੂਸਰੇ ਗੇੜ ਵਿਚ ਜਨਮੇਜਾ ਸਿੰਘ ਜੋਹਲ, ਬਲਬੀਰ ਜੈਸਵਾਲ, ਅਮਰਜੀਤ ਸ਼ੇਰਪੁਰੀ, ਮਹਿੰਦਰ ਸਿੰਘ ਅਤੇ ਬੁੱਧ ਸਿੰਘ ਨੀਲੋਂ ਨੇ ਖੁਲੇ ਰੰਗ ਮੰਚ ਦੇ ਆਯੋਜਨ ਬਾਰੇ ਚਰਚਾ ਕੀਤੀ।