ਕੁਲਦੀਪ ਸਿੰਘ ਬੇਦੀ ਨਾਲ ਰੁਬਰੂ
(ਖ਼ਬਰਸਾਰ)
ਸ਼ੋਸ਼ਲ ਮੀਡੀਆ ਅਛੋਪਲੇ ਜਿਹੇ ਹੀ ਸਬਨਾਂ ਦੀ ਜਿੰਦਗੀ ਦਾ ਅਹਿਮ ਹਿੱਸਾ ਹੋ ਨਿਬੜਿਆ ਹੈ । ਸ਼ੋਸ਼ਲ ਮੀਡੀਆ ਜਿੱਥੇ ਇਕ ਪਾਸੇ ਨਵੇ ਲੇਖਕਾਂ ਨੂੰ ਪੁੰਗਰਨ ਦਾ ਮੌਕਾ ਦੇ ਰਿਹਾ ਹੈ , ਉਥੇ ਦੂਜੇ ਪਾਸੇ ਸਥਾਪਿਤ ਲੇਖਕਾਂ ਲਈ ਰਿਸ਼ਤਿਆਂ ਦੀ ਨਵੀਂ ਇਬਾਰਤ ਲਿਖਣ ਵਿੱਚ ਵੀ ਅਹਿਮ ਰੋਲ ਅਦਾ ਕਰ ਰਿਹਾ ਹੈ । ਅਜਿਹੇ ਹੀ ਨਵੇਂ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਮਹਿਕ ਬਿਖੇਰਦੇ ਸਥਾਪਤ ਅਤੇ ਪੁੰਗਰਦੇ ਲੇਖਕਾਂ ਦੇ ਸਮੂਹ ' ਅਦਬ ਅੰਦਾਜ਼' ਵੱਲੋ ਬੀਤੇ ਦਿਨੀ ਪ੍ਰਸਿੱਧ ਕਹਾਣੀਕਾਰ, ਨਾਵਲਕਾਰ , ਅਨੁਵਾਦਕ ਅਤੇ ਅਦਾਰਾ ਜਗਬਾਣੀ ਦੇ ਸਾਹਿਤ ਸੰਪਾਦਕ ਜਨਾਬ ਕੁਲਦੀਪ ਸਿੰਘ ਬੇਦੀ ਨਾਲ ਰੁਬਰੂ ਪ੍ਰਗਰਾਮ ਦਾ ਆਯੋਜਨ ਕੀਤਾ ਗਿਆ ।

ਵਾਂਸਾਂ ਦੇ ਦਰਖਤਾਂ ਦੀ ਛਾਂ ਹੇਠ , ਰੋਪੜ ਦੇ ਰਮਣੀਕ ' ਲੋਗ ਹਟ ' ਪਾਰਕ ਵਿੱਚ ਆਯੋਜਿਤ ਇਸ ਲੀਕ ਤੋ ਹਟਵੇਂ ਸਮਾਗਮ ਦਾ ਆਯੋਜਨ ਲੇਖਕ ਅਤੇ ਫਿਲਮ ਨਿਰਦੇਸ਼ਕ ਦਰਸ਼ਨ ਦਰਵੇਸ਼ , ਕਵਿੱਤਰੀ ਨੀਲੂ ਹਰਸ਼, ਲੇਖਕ ਅਤੇ ਫਿਲਮ ਅਦਾਕਾਰ ਡਾ ਸਤੀਸ਼ ਠੁਕਰਾਲ ਸੋਨੀ , ਲੇਖਕ ਡਾ ਹੇਮ ਕਿਰਨ ਆਦਿ ਦੇ ਆਪਸੀ ਤਾਲਮੇਲ ਨਾਲ ਸੰਭਵ ਹੋਇਆ । ਹਾਜ਼ਰੀਨ ਦੇ ਸਨਮੁੱਖ ਹੁੰਦਿਆਂ ਕੁਲਦੀਪ ਬੇਦੀ ਨੇ ਆਪਣੀ ਲੇਖਨੀ ਅਤੇ ਜੀਵਨ ਨਾਲ ਸਬੰਧਿਤ ਕਈ ਪਹਿਲੂਆਂ ਤੇ ਰੌਸ਼ਨੀ ਪਾਈ । ਆਪਣੀਆਂ ਕਹਾਣੀਆਂ Àਪਰੀ ਮਿੱਟੀ , ਕਿੰਨ੍ਹੇ ਹੀ ਵਰ੍ਹਿਆਂ ਬਾਅਦ ਅਤੇ ਨਾਵਲਾਂ ਰੰਗ ਤਮਾਸਾ, ਦਾਅ ਪੇਚ , ਕਾਸ਼, ਸੰਗਲ ਨਾ ਫੜ੍ਹ ਆਦਿ ਦੇ ਹਵਾਲੇ ਨਾਲ ਬੇਦੀ ਜੀ ਨੇ ਹਾਜ਼ਰੀਨ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਰਚਨਾ ਨੂੰ ਕਾਗਜ਼ ਤੇ ਉਤਾਰਨ ਤੇ ਪਹਿਲਾਂ ਆਪਣੇ ਅੰਦਰ ਪੂਰੀ ਤਰਾਂ੍ਹ ਪਕਾਉਣ ਦੀ ਸਲਾਹ ਦਿੱਤੀ । ਉਹਨਾਂ ਲੇਖਕਾਂ ਨੂੰ ਵੱਧ ਲਿਖਣ ਨਾਲੋ ਵੱਧ ਪੜ੍ਹਨ ਲਈ ਪ੍ਰੇਰਆਿ । ਆਪਣੀ ਫਿਲਮੀ ਲੇਖਣੀ ਬਾਬਤ ਆਪਣੇ ਵਿਚਾਰ ਰੱਖਦਿਆਂ ਬੇਦੀ ਨੇ ਅਦਾਰਾ ਜੱਗਬਾਣੀ ਨਾਲ ਆਪਣੀ ਚਾਲੀ ਕੁ ਸਾਲਾ ਸਾਂਝ ਬਾਬਤ ਵੀ ਵਿਸਥਾਰ ਨਾਲ ਵਿਚਾਰ ਰੱਖਦਿਆਂ ਅਖਬਾਰੀ ਜਿੰਮੇਵਾਰੀਆਂ ਦੀ ਚਰਚਾ ਕੀਤੀ ।
ਇਸ ਮੌਕੇ ਪੰਜਾਬ ਦੇ ਕਈ ਹਿੱਸਿਆਂ ਤੋ ਆ ੇ ਸੁਹਿਰਦ ਕਵੀਆਂ ਅਤੇ ਲੋਖਕਾਂ ਪਾਲੀ ਗਿੱਦੜਬਾਹਾ, ਬਲਬੀਰ ਸੈਣੀ , ਸੁਖਜੀਤ ਸਿੰਗਰਫ , ਜੀਵਨ ਐਲ ਪੀ ਯੂ, ਪ੍ਰਿ ਦਲਜੀਤ ਹਠੂਰ, ਪ੍ਰੀਤ ਮਹਿੰਦਰ ਸਿੰਘ, ਹਰਨੇਕ ਕਲੇਰ, ਗੁਰਿੰਦਰ ਕਲਸੀ , ਡਾ ਜਤਿੰਦਰ, ਜਗਜੀਵਨ ਕੌਰ, ਜਸਬੀਰ ਮੰਡ, ਦੇਵਿੰਦਰ ਆਰਟਿਸਟ, ਕਮਲ ਸ਼ੇਖੋ ਆਦਿ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਸਮਾਰੋਹ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ । ਸਮਾਗਮ ਦੌਰਾਨ ਮੰਚ ਸੰਚਾਲਨ ਕਵੀ ਡਾ ਸਤੀਸ਼ ਠੁਕਰਾਲ ਸੋਨੀ ਨੇ ਕੀਤਾ , ਸਮਾਗਮ ਦੀ ਸਮਾਪਤੀ ਵੇਲੇ ਅਦਬ ਅੰਦਾਜ਼ ਵੱਲੋ ਬੇਦੀ ਜੀ ਨੂੰ ਲੋਈ ਭੇਂਟ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ । ਅਗਲੇ ਮਹੀਨੇ ਕਿਸੇ ਹੋਰ ਕਵੀ ਸੰਗ ਰੁਬਰੂ ਕਰਨ ਦੇ ਵਾਅਦੇ ਨਾਲ ਸਮਾਰੋਹ ਸਮਾਪਤ ਹੋ ਗਿਆ।