ਕੋਈ ਦੇਣ ਗੁਰਾਂ ਦਾ ਨਹੀਂ ਦੇ ਸਕਦਾ,
ਜੋਂ ਧਰਮ ਲਈ ਸਭ ਕੁਝ ਵਾਰ ਗਿਅਾਂ,
ਚਾਰ ਪੁੱਤ ਹੀਰਿਅਾਂ ਵਰਗੇ ਤੇ,
ਮਾਂ ਗੁਜਰੀ ਕੌਮ ਤੋਂ ਵਾਰ ਗਿਅਾਂ,
ਕਰੂ ਰੀਸ ਕੀ ਬਾਜਾਂ ਵਾਲੜੇ ਦੀ,
ਜੋਂ ਸਭ ਕੁਝ ਕੌਮ ਤੋਂ ਵਾਰ ਗਿਅਾਂ,
.
ਦੋ ਨੀਅਾਂ ਵਿੱਚ ਚੁਣਵਾ ਦਿੱਤੇ,
ਦੋ ਚਮਕੌਰ ਦੇ ਲੇਖੇ ਚਾੜ੍ਹ ਗਿਅਾ,
ਨਾ ਸਿਰ ਝੁਕਾਇਆ ਜੁਲਮ ਅੱਗੇ,
ਪਿਤਾ ਨਿੱਕੜੀ ਉਮਰੇ ਵਾਰ ਗਿਅਾ,
ਕਰੂ ਰੀਸ ਕੀ ਬਾਜਾਂ ਵਾਲੜੇ ਦੀ,
ਜੋਂ ਸਭ ਕੁਝ ਕੌਮ ਤੋਂ ਵਾਰ ਗਿਅਾਂ,
.
ਗੁਜਰੀ ਦਾ ਸਿਦਕ ਵੀ ਦੇਖ ਲਵੋ,
ਜਿੰਨ੍ਹਾਂ ਘੋੜੀ ਮੌਤ ਦੀ ਗਾਈ ਸੀ,
ਬੱਚਿਅਾਂ ਦਾ ਜਿਗਰਾ ਦੇਖ ਲਵੋ,
ਜਿਨ੍ਹਾਂ ਲਾੜੀ ਮੌਤ ਵਿਅਾਹੀ ਸੀ,
ਸਰਬੰਸ ਵਾਰ ਕੇ ਕੌਮ ਉੱਤੋਂ,
ਇੱਕ ਵੱਖਰੀ ਕੌਮ ਉਸਾਰ ਗਿਅਾ,
ਕਰੂ ਰੀਸ ਕੀ ਬਾਜਾਂ ਵਾਲੜੇ ਦੀ,
ਜੋਂ ਸਭ ਕੁਝ ਕੌਮ ਤੋਂ ਵਾਰ ਗਿਅਾਂ