ਚਿਤਾ ਜਲਦੀ ਦਾ ਧੂੰਆਂ,
ੳੁੱਡੇ ਜਦੋਂ ਅਸਮਾਨ ਵੱਲ ਨੂੰ,
ਜਾਂਦਾ ਹੋੲਿਅਾ ਕਰ ਗਿਅਾ,
ੲਿਸ਼ਾਰਾ ੲਿਨਸਾਨ ਵੱਲ ਨੂੰ,
ਕਹੇ ਸਭ ਦੀ ਅਾਖਰੀ ਮੰਜ਼ਿਲ ੲਿਹੋ,
ਤੁਰ ਅਾੳੁਣਾ ਸਭ ਨੇ ਸਮਸ਼ਾਨ ਵੱਲ ਨੂੰ,
ਤੈਨੂੰ ਤੇਰਿਅਾਂ ਨੇ ਚਿਣ ਜਾਣਾ,
ਵਿੱਚ ਚਿਤਾ ਕਰ ਪੈਰ ਦੱਖਣ ਵੱਲ ਨੂੰ,
ਲਾਬੂੰ ਲਾੲੇ ਜਾਣਗੇ,ਕੀਰਨੇ ਪਾੲੇ ਜਾਣਗੇ,
ਸੱਜਦਾ ਕੀਤਾ ਜਾਣਾ ਹਵਾ ਜਲ ਤੇ ਥਲ ਨੂੰ,
ਕੁੱਝ ਬੈਠਣਗੇ ਤੇਰੀ ਚਿਤਾ ਠੰਡੀ ਹੋਣ ਤੱਕ,
ਕੁੱਝ ਵਾਪਿਸ ਪਰਤਣਗੇ ਘਰਾਂ ਵੱਲ ਨੂੰ,
ਫੁੱਲ ਚੁਗੇ ਜਾਣਗੇ ਤੇਰੇ,
ਸੁੱਟੇ ਜਾਣਗੇ ਵਗਦੇ ਦਰਿਅਾ ਵੱਲ ਨੂੰ,
ਤੇਰੀ ੲੇਨੀ ਕੁ ਹੀ ਕਹਾਣੀ ਬੰਦਿਅਾਂ,
ਜੀਅ ਸਕਦਾ ਤਾਂ ਜੀਅ ਲੈ ਹਰ ਪਲ ਨੂੰ,
ਚੰਗੇ ਕੰਮ ਹੀ ਯਾਦ ਰਹਿਣਗੇ ਤੇਰੇ,
ਮਾੜੇ ਕੰਮਾਂ ਦੀ ਨੀ ਹੋਣੀ ਗੱਲ ਕੱਲ ਨੂੰ!