ਵੱਡੀਆਂ ਭੈਣਾਂ ਵੀ ਮਾਂਵਾ ਹੁੰਦੀਆਂ,
ਇਹ ਤਾਂ ਠੰਡੜੀਆਂ ਛਾਵਾਂ ਹੁੰਦੀਆਂ,
ਮੋਹ ਨਾਲ ਭਿੱਜੀਆਂ ਬਾਂਹਾ ਹੁੰਦੀਆਂ,
ਸਵਰਗਾਂ ਨੰੂ ਜਾਂਦੀਆਂ ਰਾਹਾਂ ਹੁੰਦੀਆਂ,
ਵੱਡੀਆਂ ਭੈਣਾਂ ਵੀ..................,
ਮਾਪਿਆਂ ਦੇ ਨੇ ਦੁੱਖ ਵੰਡਾਉਦੀਆਂ,
ਔਖੇ ਵੇਲੇ ਇਹ ਭੱਜ ਆਂਉਦੀਆਂ,
ਵੀਰਾਂ ਲਈ ਸੁਪਨੇ ਸਜਾਉਦੀਆਂ,
ਇਹ ਤਾਂ ਆਂਪ ਦੁਆਵਾਂ ਹੁੰਦੀਆਂ,
ਵੱਡੀਆਂ ਭੈਣਾਂ..................,
ਨਿੱਕਿਆਂ ਹੁੰਦਿਆਂ ਚੱਕ ਖਡਾਉਦੀਆਂ,
ਵੱਡਿਆਂ ਹੋਇਆ ਮੋਹ ਜਤਾਉਦੀਆਂ,
ਛੱਡ ਕੇ ਤੁਰ ਜਾਣ ਜਦ ਮਾਪੇ ਦੁਨੀਆਂ,
ਇਹ ਹੀ ਤਾਂ ਫਿਰ ਛਾਵਾਂ ਹੁੰਦੀਆਂ,
ਵੱਡੀਆਂ ਭੈਣਾਂ ਵੀ ਮਾਂਵਾ ਹੁੰਦੀਆਂ,
ਮੋਹ ਨਾਲ ਭਿੱਜੀਆਂ ਬਾਂਹਾ ਹੁੰਦੀਆਂ।