erectile dysfunction treatments
buy viagra uk
read here viagra tablet online
'ਸੱਚੇ ਦਾ ਬੋਲਬਾਲਾ ਝੂਠੇ ਦਾ ਮੂੰਹ ਕਾਲਾ' ਵਿਸ਼ੇ 'ਤੇ ਆਪਣੇ ਵਿਚਾਰ ਰੱਖਦਿਆਂ, ਸਾਰਿਆਂ ਬੁਲਾਰਿਆਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਅਜੋਕੇ ਸਮਾਜ ਵਿੱਚ ਕੇਵਲ ਝੂਠ ਬੋਲਣ ਵਾਲੇ ਵਿਅਕਤੀ ਹੀ ਅੱਗੇ ਨਿਕਲ ਜਾਂਦੇ ਹਨ ਤੇ ਬੁਲੰਦੀਆਂ ਪ੍ਰਾਪਤ ਕਰ ਲੈਂਦੇ ਹਨ। ਇੱਕ ਬੁਲਾਰੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 'ਝੂਠ ਅੱਜ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਸੱਚ ਇਸ ਵਾਤਾਵਰਨ ਵਿੱਚ ਲੁਕ-ਲੁਕ ਕੇ ਜੀ ਰਿਹਾ ਹੈ। ਆਪਣੀ ਚਲਾਕੀ ਨਾਲ, ਲੋਕ ਦੂਸਰਿਆਂ ਨੂੰ ਬੇਵਕੂਫ ਬਣਾ ਕੇ ਅੱਗੇ ਨਿਕਲ ਜਾਂਦੇ ਹਨ। ਅੱਜ ਦਾ ਯੁੱਗ ਪੈਸੇ ਦਾ ਯੁੱਗ ਹੈ ਅਤੇ ਅਜੋਕੇ ਇਨਸਾਨ ਦੀ ਸੋਚ ਸਿਰਫ ਪੈਸੇ ਤੱਕ ਹੀ ਸਿਮਟ ਕੇ ਰਹਿ ਗਈ ਹੈ। ਇਨਸਾਨ ਹਰ ਹੀਲੇ ਪੈਸਾ ਇਕੱਠਾ ਕਰਨਾ ਚਾਹੁੰਦਾ ਹੈ, ਭਾਵੇਂ ਇਸ ਲਈ ਉਸ ਨੂੰ ਕੋਈ ਵੀ ਢੰਗ ਤਰੀਕਾ ਅਪਣਾਉਣਾ ਪਵੇ'।
ਜਦੋਂ ਵੀ ਕੋਈ ਬੁਲਾਰਾ ਬੋਲ ਕੇ ਜਾਂਦਾ ਤਾਂ ਸਾਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਦਾ। ਸਰੋਤਿਆਂ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਆਪਣੀ ਹੋਂਦ ਦਾ ਲਿਸ਼ਕਾਰਾ ਮਾਰ ਜਾਂਦੀ। ਇਸ ਤਰ੍ਹਾਂ ਮਹਿਸੁਸ ਹੁੰਦਾ ਜਿਵੇਂ ਸਾਰਿਆਂ ਨੇ ਝੂਠ ਦੇ ਰਸਤੇ 'ਤੇ ਹੀ ਚੱਲਣ ਦਾ ਫੈਸਲਾ ਕਰ ਲਿਆ ਹੋਵੇ। ਇੱਕ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਵਿਸ਼ੇ ਦਾ ਨਾਂ ਹੀ ਗਲਤ ਰੱਖਿਆ ਗਿਆ ਹੈ। ਵਿਸ਼ਾ ਹੋਣਾ ਚਾਹੀਦਾ ਸੀ, "ਝੂਠੇ ਦਾ ਬੋਲਬਾਲਾ ਸੱਚੇ ਦਾ ਮੂੰਹ ਕਾਲਾ" ਕਿਉਂਕਿ ਅਜੋਕੇ ਸਮਾਜ ਵਿੱਚ ਸੱਚ ਦੇ ਅਸੂਲ਼ ਤੇ ਚੱਲਣ ਵਾਲੇ ਲੋਕ ਹਰ ਪਾਸੇ ਤੋਂ ਧੋਖਾ ਖਾਂਦੇ ਹੋਏ ਨਿਰਾਸ਼ ਹੋ ਰਹੇ ਹਨ। ਇਸ ਦੇ ਸਿੱਟੇ ਵਜੋਂ ਉਹ ਆਪਣੇ ਟੀਚਿਆਂ ਤੋਂ ਪਛੜ ਰਹੇ ਹਨ।
ਮੈਂ ਸਮਾਗਮ ਵਿੱਚ ਬੈਠਾ ਸੋਚਣ ਲੱਗਾ ਕਿ ਜੇਕਰ ਅੱਜ ਦੀ ਪੀੜ੍ਹੀ ਦੇ ਨੌਜਵਾਨ ਇਸ ਸੋਚ ਦੇ ਧਾਰਨੀ ਬਣ ਗਏ ਤਾਂ ਸਾਡਾ ਸਮਾਜ ਕਿਸ ਦਿਸ਼ਾ ਵੱਲ ਚੱਲ ਪਵੇਗਾ? ਮੈਂ ਅਜੇ ਇਨ੍ਹਾਂ ਸੋਚਾਂ ਦੀ ਘੁੰਮਣਘੇਰੀ ਵਿੱਚ ਹੀ ਸਾਂ ਕਿ ਬੁਲਾਰਿਆਂ ਦੇ ਬੋਲਣ ਦਾ ਸਮਾਂ ਖਤਮ ਹੋ ਗਿਆ। ਮੁੱਖ-ਮਹਿਮਾਨ ਨੂੰ ਆਪਣੇ ਵਿਚਾਰ ਰੱਖਣ ਲਈ ਸਟੇਜ 'ਤੇ ਸੱਦਾ ਦਿੱਤਾ ਗਿਆ। ਸਾਰੇ ਸਰੋਤੇ ਇਸ ਤਰ੍ਹਾਂ ਮੁਸਕਰਾਉਂਦੇ ਹੋਏ ਵੇਖਣ ਲੱਗੇ ਜਿਵੇਂ ਮੁੱਖ-ਮਹਿਮਾਨ ਨੂੰ ਵੀ ਬੁਲਾਰਿਆਂ ਦੇ ਤਰਕ ਨਾਲ ਸਹਿਮਤੀ ਪ੍ਰਗਟਾਉਣੀ ਹੀ ਪਵੇਗੀ। ਮੁੱਖ-ਮਹਿਮਾਨ ਜੀ ਨੇ ਕਿਹਾ, 'ਅੱਜ ਜਿਸ ਵਿਸ਼ੇ 'ਤੇ ਵਿਚਾਰ ਪ੍ਰਗਟ ਕਰਨ ਜਾ ਰਿਹਾ ਹਾਂ ਉਹ ਹੈ, 'ਝੂਠੇ ਦਾ ਬੋਲਬਾਲਾ, ਸੱਚੇ ਦਾ……। ਸਟੇਜ ਸਕੱਤਰ ਨੇ ਉਸੇ ਵੇਲੇ ਉਨ੍ਹਾਂ ਦੇ ਧਿਆਨ'ਚ ਲਿਆਂਦਾ ਕਿ ਵਿਸ਼ਾ ਸੱਚੇ ਦਾ ਬੋਲਬਾਲਾ….ਹੈ।"ਹਾਂ ਮੈਨੂੰ ਪਤਾ ਹੈ ਕਿ ਵਿਸ਼ਾ ਕੀ ਹੈ? ਮੇਰੇ ਸਾਰੇ ਨੌਜਵਾਨ ਦੋਸਤਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੱਚ ਦਾ ਅੰਤ ਹੋ ਗਿਆ ਹੈ ਤੇ ਸਾਨੂੰ ਆਪਣੀ ਤਰੱਕੀ ਲਈ ਕੇਵਲ ਝੂਠ ਦਾ ਹੀ ਸਹਾਰਾ ਲੈਣਾ ਚਾਹੀਦਾ ਹੈ। ਮੈਂ ਇਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਝੂਠ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਤਾਂ ਮਹਾਂਭਾਰਤ ਵਿੱਚ ਜਿੱਤ ਕੌਰਵਾਂ ਦੀ ਕਿਉਂ ਨਹੀਂ ਹੋਈ?
ਯਾਦ ਰੱਖੋ, ਝੂਠ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੁੰਦੀ ਹੈ ਜਦੋਂ ਕਿ ਸੱਚ ਸਦੀਵੀ ਹੁੰਦਾ ਹੈ। ਝੂਠ ਬੋਲਣ ਵਾਲਾ ਸਵਾਰਥੀ ਇਨਸਾਨ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂ ਸਕਦਾ ਕਿਉਂਕਿ ਉਸ ਨੂੰ ਹਮੇਸ਼ਾਂ ਆਪਣੇ ਝੂਠ ਦੇ ਫੜੇ ਜਾਣ ਦੀ ਚਿੰਤਾ ਲੱਗੀ ਰਹਿੰਦੀ ਹੈ। ਇਸ ਚਿੰਤਾ ਵਿੱਚ ਡੁੱਬਿਆ ਇਨਸਾਨ ਇਸ ਨੂੰ ਛੁਪਾਉਣ ਲਈ ਹੋਰ ਝੂਠ 'ਤੇ ਝੂਠ ਬੋਲੀ ਜਾਂਦਾ ਹੈ ਅਤੇ ਇਨ੍ਹਾਂ ਉਲਝਣਾਂ ਵਿੱਚ ਫਸੇ ਰਹਿਣ ਕਰਕੇ ਅੱਗੋਂ ਉਸ ਦਾ ਵਿਕਾਸ ਰੁਕ ਜਾਂਦਾ ਹੈ। ਜ਼ਿੰਦਗੀ ਵਿੱਚ ਸੱਚ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ । ਝੂਠ ਬੋਲ ਕੇ ਉਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਪੈਂਦਾ ਹੈ। ਫਿਰ ਵੀ ਡਰ ਰਹਿੰਦਾ ਹੈ ਕਿ ਕਿਤੇ ਝੂਠ ਦਾ ਪਤਾ ਨਾ ਲੱਗ ਜਾਵੇ। ਮੈਂ ਮੰਨਦਾ ਹਾਂ ਕਿ ਕਈ ਵਾਰ ਝੂਠ ਸੱਚ 'ਤੇ ਬਾਜ਼ੀ ਮਾਰ ਜਾਂਦਾ ਹੈ ਪਰ ਜਦੋਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਜਿੱਤ ਆਖਰ ਸੱਚ ਦੀ ਹੀ ਹੁੰਦੀ ਹੈ। ਕਈ ਲੋਕ ਸੋਚਦੇ ਹਨ ਕਿ ਕਿਸੇ ਦੀ ਭਲਾਈ ਲਈ ਬੋਲਿਆ ਝੂਠ, ਝੂਠ ਨਹੀਂ ਹੁੰਦਾ। ਅਸਲ ਵਿੱਚ ਜੇਕਰ ਉਹ ਇਸ ਤਰ੍ਹਾਂ ਕਰਕੇ ਇੱਕ ਦਾ ਫਾਇਦਾ ਕਰ ਰਹੇ ਹੁੰਦੇ ਹਨ ਤਾਂ ਕਿਸੇ ਦਾ ਨੁਕਸਾਨ ਵੀ ਹੁੰਦਾ ਹੀ ਹੋਵੇਗਾ। ਕੇਵਲ ਉਹ ਲੋਕ ਝੂਠ ਦਾ ਸਹਾਰਾ ਲੈਂਦੇ ਹਨ ਜੋ ਕੰਮਚੋਰ ਹੁੰਦੇ ਹਨ ਅਤੇ ਇਨ੍ਹਾਂ ਦੇ ਦਿਲ ਤੇ ਦਿਮਾਗ ਦੂਸਰਿਆਂ ਪ੍ਰਤੀ ਈਰਖਾ ਨਾਲ ਭਰੇ ਹੁੰਦੇ ਹਨ।
ਝੂਠ ਬੋਲਣ ਵਾਲੇ ਵਿਅਕਤੀ ਦੀ ਸ਼ਖਸੀਅਤ ਵੀ ਪ੍ਰਭਾਵਸ਼ਾਲੀ ਨਹੀਂ ਹੁੰਦੀ। ਅਜਿਹੇ ਲੋਕਾਂ ਨੂੰ ਗੱਪੀ, ਸ਼ਬਦ-ਵਿਹੂਣਾ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ।ਅਜਿਹੇ ਵਿਅਕਤੀ ਦੇ ਚਿਹਰੇ ਦੀ ਨਕਲੀ ਮੁਸਕਰਾਹਟ ਉਸ ਦੇ ਖੋਖਲੇਪਣ ਨੂੰ ਆਪ ਹੀ ਜੱਗ ਜ਼ਾਹਰ ਕਰਦੀ ਹੈ। ਜਿਸ ਤਰ੍ਹਾਂ ਕਮਜ਼ੋਰ ਅਤੇ ਮਾੜੀਆਂ ਜੜ੍ਹਾਂ ਵਾਲੇ ਰੁੱਖ ਤੇਜ਼ ਹਨੇਰੀਆਂ ਅੱਗੇ ਨਹੀਂ ਟਿਕਦੇ, aੁੱਸੇ ਤਰ੍ਹਾਂ ਸੱਚ ਅੱਗੇ ਝੂਠ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦਾ। ਜਿਵੇਂ ਉੱਚੀਆਂ ਅਤੇ ਸ਼ਾਨਦਾਰ ਮੰਜ਼ਲਾਂ, ਡੂੰਘੀਆਂ ਤੇ ਮਜ਼ਬੂਤ ਨੀਹਾਂ 'ਤੇ ਹੀ ਉਸਰਦੀਆਂ ਹਨ, ਉਸੇ ਤਰਾਂ ਸੱਚ ਦੀ ਬੁਨਿਆਦ 'ਤੇ ਉਸਾਰੀ ਜ਼ਿੰਦਗੀ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਵੀ ਅੱਗੇ ਵਧਣ 'ਚ ਮਦਦ ਕਰਦੀ ਹੈ।
ਸੱਚ ਦੀ ਰਾਹ 'ਤੇ ਚੱਲਣਾ ਵੀ ਫਾਇਦੇ ਦੀ ਗੱਲ ਹੈ ਕਿਉਂਕਿ ਇਸ ਰਸਤੇ 'ਤੇ ਭੀੜ ਵੀ ਘੱਟ ਹੁੰਦੀ ਹੈ। ਸਿਆਣੇ ਕਹਿੰਦੇ ਹਨ ਕਿ ਸੱਚ ਦੇ ਕਰਤੱਵ ਦੀ ਪਾਲਣਾ ਨਾਲ ਆਉਣ ਵਾਲੇ ਯੁੱਗਾਂ ਦਾ ਸੁਧਾਰ ਹੋ ਜਾਂਦਾ ਹੈ। ਸੱਚੇ ਇਨਸਾਨ ਦੀ ਚੰਗਿਆਈ ਉਸ ਫੁੱਲ ਵਾਂਗ ਹੁੰਦੀ ਹੈ ਜੋ ਹਰ ਪਾਸੇ ਖੁਸ਼ਬੂ ਫੈਲਾਉਂਦੀ ਹੈ। ਫੁੱਲ ਅਤੇ ਕੰਡੇ ਨਾਲੋ ਨਾਲ ਚਲਦੇ ਹਨ। ਸੱਚ ਅਤੇ ਝੂਠ, ਚੰਗਿਆਈ ਅਤੇ ਬੁਰਿਆਈ ਹਮੇਸ਼ਾਂ ਹੀ ਇਕੱਠੇ ਰਹੇ ਹਨ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਸੱਚ ਦੀ ਰਾਹ 'ਤੇ ਚੱਲਦਿਆਂ ਸਦਾ ਖੁਸ਼ੀਆਂ ਵਾਲੀ ਜ਼ਿੰਦਗੀ ਗੁਜ਼ਾਰਨੀ ਹੈ ਕਿ ਝੂਠ ਦੀ ਰਾਹ 'ਤੇ ਚੱਲ ਕੇ ਅਸਥਾਈ ਖੁਸ਼ੀ ਪ੍ਰਾਪਤ ਕਰਨੀ ਹੈ"।
ਉਨ੍ਹਾਂ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਸਾਰੇ ਖੜੇ ਹੋ ਕੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਨ ਲੱਗ ਪਏ ਜਿਵੇਂ ਸਾਰਿਆਂ ਨੇ ਮੁੱਖ-ਮਹਿਮਾਨ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾ ਦਿੱਤੀ ਹੋਵੇ।
ਜਦੋਂ ਮੁੱਖ-ਮਹਿਮਾਨ ਹਾਲ ਤੋਂ ਬਾਹਰ ਜਾ ਰਹੇ ਸਨ ਤਾਂ ਸਾਰੇ ਹੀ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਪਏ। ਮੈਨੂੰ ਲੱਗਾ ਜਿਵੇਂ ਸਾਰਿਆਂ ਨੇ ਸੱਚ ਦੀ ਰਾਹ 'ਤੇ ਚੱਲਣ ਅਤੇ ਝੂਠ ਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ ਹੋਵੇ।